View Details << Back

ਨੌਜਵਾਨ ਸਭਾ ਤੇ ਪੀਆਰਅੈਸ ਵੱਲੋਂ ਪ੍ਦਰਸ਼ਨ
ਪੂਤਲੇ ਸਾੜ ਕੇ ਰੋਹ ਭਰਪੂਰ ਰੈਲੀਆਂ ਕੀਤੀਆਂ

ਭਵਾਨੀਗੜ੍ 24 ਜੂਨ (ਗੁਰਵਿੰਦਰ ਸਿੰਘ) ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਨੌਜਵਾਨ ਭਾਰਤ ਸਭਾ (ਪੰਜਾਬ) ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਨੇੜਲੇ ਪਿੰਡ ਰਾਜਪੁਰਾ, ਮੁਨਸ਼ੀਵਾਲ ਤੇ ਨਦਾਮਪੁਰ ਵਿਖੇ ਸਰਪੰਚ ਸੁਖਬੀਰ ਸਿੰਘ ਕਾਲਾ ਅਤੇ ਪੰਚਾਇਤ ਸੈਕਟਰੀ ਜਗਜੀਤ ਸਿੰਘ ਜੋਗਾ ਦੇ ਪੂਤਲੇ ਸਾੜ ਕੇ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਅਾਗੂਆਂ ਵੱਲੋਂ ਦੋਸ਼ੀਆਂ ਖਿਲਾਫ਼ ਐਸ.ਸੀ./ਐਸ.ਟੀ ਐਕਟ ਤੇ ਧਾਰਾ 307 ਦਾ ਵਾਧਾ ਕਰਨ , ਕੇ.ਪੀ.ਐਮ.ਯੂ. ਅਤੇ ਪੀ.ਆਰ.ਐੱਸ.ਯੂ. ਦੇ ਸਾਥੀਆਂ ਉੱਪਰ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਪਰਮਜੀਤ ਕੌਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜੋਰਦਾਰ ਮੰਗ ਕੀਤੀ। ਰੈਲੀਆਂ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਪੰਜਾਬ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹਰ ਇੱਕ ਪਿੰਡ ਵਿੱਚ ਘੜੰਮ ਚੌਧਰੀਆਂ ਅਤੇ ਉਨ੍ਹਾਂ ਦੇ ਹੱਥ ਠੋਕਿਆਂ ਵੱਲੋਂ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਤੋਂ ਵਾਂਝੇ ਰੱਖਣ ਦੀਆਂ ਸਾਜ਼ਿਸਾਂ ਰਚੀਆਂ ਜਾਂਦੀਆਂ ਹਨ ਜਿਸ ਤਹਿਤ ਪਿੰਡ ਮੀਮਸਾ ਦੇ ਸਰਪੰਚ ਅਤੇ ਪੰਚਾਇਤ ਸੈਕਟਰੀ ਨੇ ਆਪਣੇ ਨਾਲ 30 ਤੋਂ ਵਧੇਰੇ ਗੁੰਡਿਆਂ ਨੂੰ ਨਾਲ ਲੈ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ, ਨੌਜਵਾਨ ਭਾਰਤ ਸਭਾ (ਪੰਜਾਬ) ਦੇ ਸੂਬਾ ਸਕੱਤਰ ਪਰਗਟ ਸਿੰਘ ਕਾਲਾਝਾੜ ,ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਅਤੇ ਸੂਬਾ ਪ੍ਰੈਸ ਸਕੱਤਰ ਮਨਜੀਤ ਸਿੰਘ ਆਗੂਆਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਦੋ ਆਗੂਆਂ ਬਲਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਅਗਵਾ ਕਰਕੇ ਸਰਪੰਚ ਸੁਖਬੀਰ ਸਿੰਘ ਕਾਲਾ ਨੇ ਆਪਣੇ ਘਰ ਲਿਆ ਕੇ ਕੁੱਟਮਾਰ ਕੀਤੀ ਤੇ ਜ਼ਹਿਰੀਲੀ ਦਵਾਈ ਪਿਆਉਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਸਰਪੰਚ ਅਤੇ ਉਸਦੇ ਸਾਥੀਆਂ ਉੱਪਰ ਪਰਚਾ ਦਰਜ ਕਰਨ ਦੇ ਨਾਲ ਨਾਲ ਉਲਟਾ ਪੀ.ਆਰ.ਐੱਸ.ਯੂ ਤੇ ਕੇ.ਪੀ.ਐਮ.ਯੁੂ ਦੇ ਆਗੂਆਂ ਉੱਪਰ ਵੀ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਆਗੂਆਂ ਕਿਹਾ ਕਿ ਐਸ.ਐਚ.ਓ. ਧੂਰੀ ਨੂੰ ਤੁਰੰਤ ਮੁਅੱਤਲ ਕਰਨ ਅਤੇ ਡੀ.ਐਸ.ਪੀ. ਦੀ ਬਦਲੀ ਕਰਨ ਅਾਦਿ ਮੰਗਾਂ ਨੂੰ ਲੈ ਕੇ 1 ਜੁਲਾਈ ਨੂੰ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਧੂਰੀ ਸ਼ਹਿਰ ਵਿਖੇ ਵੱਡਾ ਰੋਸ ਮਾਰਚ ਕੀਤਾ ਜਾਵੇਗਾ। ਰੈਲੀਆਂ ਦੌਰਾਨ ਇੰਸਾਫਪਸੰਦ ਲੋਕਾਂ ਨੂੰ ਰੋਸ ਮਾਰਚ ਵਿੱਚ ਸਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ।
ਪੁਤਲੇ ਸਾੜ ਕੇ ਰੋਹ ਭਰਪੂਰ ਮੁਜਾਹਰੇ ਕਰਦੇ ਆਗੂ।


   
  
  ਮਨੋਰੰਜਨ


  LATEST UPDATES











  Advertisements