View Details << Back

ਪਰਮਿੰਦਰ ਢੀਂਡਸਾ ਮੁੜ ਬਣੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਧਾਨ
ਇਲਾਕਾ ਭਵਾਨੀਗੜ ਚ ਖ਼ੁਸ਼ੀ ਦੀ ਲਹਿਰ

ਚੰਨੋ 25 ਜੂਨ(ਗੁਰਵਿੰਦਰ ਸਿੰਘ) ਅੱਜ ਸਥਾਨਕ ਪਿੰਡ ਚੰਨੋਂ ਵਿਖੇ ਇਕੱਠੇ ਹੋਏ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ ਇਸ ਸਮੇਂ ਸਾਬਕਾ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੋ ਲਹਿਰਾਗਾਗਾ ਤੋਂ ਮੌਜੂਦਾ ਵਿਧਾਇਕ ਹਨ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਵਿਚ ਖ਼ਜ਼ਾਨਾ ਮੰਤਰੀ ਵੀ ਰਹੇ ਹਨ ਉਨ੍ਹਾਂ ਦੀ ਕੰਮ ਪ੍ਰਤੀ ਲਗਨ ਇਮਾਨਦਾਰੀ ਅਤੇ ਤਨਦੇਹੀ ਨੂੰ ਦੇਖਦੇ ਹੋਏ ਦੁਬਾਰਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਦਾ ਅਸੀਂ ਇਲਾਕੇ ਦੇ ਅਕਾਲੀ ਆਗੂ ਅਤੇ ਵਰਕਰ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਹਾਂ ਇਹ ਜਸ਼ਨ ਦਾ ਮਾਹੌਲ ਹੈ ਤੇ ਉਨ੍ਹਾਂ ਦੇ ਕੰਮ ਪ੍ਰਤੀ ਇਮਾਨਦਾਰੀ ਦਾ ਇੱਕ ਇਨਾਮ ਹੈ ।ਇਸ ਵੇਲੇ ਬਲਜਿੰਦਰ ਸਿੰਘ ਗੋਗੀ . ਜਸਪਾਲ ਸਿੰਘ ਪਾਲੀ ਸਾਬਕਾ ਵ.ਚੇਅਰਮੈਨ ਬਲਾਕ ਸੰਮਤੀ ਜਰਨੈਲ ਸਿੰਘ ਜੈਲੀ ਲੱਖੇਵਾਲ ਹਰਦੇਵ ਸਿੰਘ ਕਾਲਾਝਾੜ ਕਰਨੈਲ ਸਿੰਘ ਕਾਲਾਝਾੜ ਬਿੱਲੂ ਲੋਮਸ਼ ਰਾਜਿੰਦਰ ਸਿੰਘ ਸਾਬਕਾ ਸਰਪੰਚ ਮੁਨਸੀਵਾਲਾ ਬੱਬੀ ਬੜੈਚ ਸਤਿਗੁਰ ਸਿੰਘ ਮਸਾਣੀ ਜਸਬੀਰ ਸਿੰਘ ਭਰਾਜ ਜੱਜ ਲੰਬੜਦਾਰ ਨੂਰਪੁਰਾ ਅਮਰਜੀਤ ਸਿੰਘ ਚੰਨੋਂ ਖ਼ਾਨ ਚੰਦ ਚੰਨੋਂ ਬਿਕਰਮਜੀਤ ਸਿੰਘ ਵਿੱਕੀ ਸਾਬਕਾ ਸਰਪੰਚ ਬੂਟਾ ਸਿੰਘ ਸਾਬਕਾ ਸਰਪੰਚ ਬਾਲਦ ਅਤੇ ਇਲਾਕੇ ਦੇ ਅਕਾਲੀ ਭਾਜਪਾ ਆਗੂ ਅਤੇ ਵਰਕਰਾਂ ਨੇ ਖੁਸ਼ੀ ਦਾ ਪ੍ਗਟਾਵਾ ਕੀਤਾ

   
  
  ਮਨੋਰੰਜਨ


  LATEST UPDATES











  Advertisements