View Details << Back

ਸਾਬਕਾ ਫੌਜੀਆਂ ਬਟਾਲੀਅਨ ਦਾ 'ਰੇਜ਼ਿੰਗ ਡੇ' ਪ੍ਰੋਗਰਾਮ ਕਰਵਾਇਆ

ਭਵਾਨੀਗੜ੍ਹ, 25 ਜੂਨ (ਗੁਰਵਿੰਦਰ ਸਿੰਘ)
- ਦਿ 16 ਸਿੱਖ ਲਾਈਟ ਇਨਫੈਂਟਰੀ (ਐਵਰ ਯੂਥ ਵੈੱਲਫੇਅਰ ਐਸੋਸੀਏਸ਼ਨ) ਦੇ ਸਾਬਕਾ ਫੌਜੀਆਂ ਵੱਲੋਂ ਭਵਾਨੀਗੜ ਵਿਖੇ ਇੱਕ ਰਿਜ਼ੋਰਟ ਵਿੱਚ ਬਟਾਲੀਅਨ ਦਾ ਰੇਜ਼ਿੰਗ ਡੇ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਬਟਾਲੀਅਨ ਦੇ ਰਿਟਾਇਰਡ ਸੂਬੇਦਾਰ ਸੰਤੋਖ ਸਿੰਘ ਵੱਲੋਂ ਕੀਤਾ ਗਿਆ।ਪ੍ਰੋਗਰਾਮ ਦੌਰਾਨ ਸਾਬਕਾ ਫੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਸਮੇਤ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਸਿਹਤ ਦੀ ਸਾਂਭ ਸੰਭਾਲ ਸਬੰਧੀ ਪ੍ਦਰਸ਼ਨੀ ਅਤੇ ਨੁਕਤੇ ਵੀ ਦੱਸੇ ਗਏ ਇਸ ਤੋਂ ਇਲਾਵਾ ਨਸ਼ਿਆਂ ਵਿਰੋਧੀ ਨਾਟਕ ਤੇ ਮਨੋਰੰਜਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ।ਮੈਨੇਜਮੈਂਟ ਕਮੇਟੀ ਨੇ ਆਪਣਾ ਰੋਲ ਬਾਖ਼ੂਬੀ ਨਿਭਾਇਆ ਤੇ ਸਾਰੇ ਐਕਸ ਸਰਵਿਸਮੈਨ ਵੱਲੋਂ ਇਸ ਪ੍ਰੋਗਰਾਮ ਨੂੰ ਹਰ ਸਾਲ ਮਨਾਉਣ ਦਾ ਸੁਝਾਅ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਮੈਨੇਜਮੈਂਟ ਕਮੇਟੀ ਨੇ ਪਹੁੰਚੇ ਸਾਰੇ ਐਕਸ ਸਰਵਿਸਮੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।
ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਐਸੋਸੀਏਸ਼ਨ ਦੇ ਮੈਂਬਰ।


   
  
  ਮਨੋਰੰਜਨ


  LATEST UPDATES











  Advertisements