View Details << Back

ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲ ਰਿਹਾ ਹੈ ਲੋਕਾਂ ਦਾ ਸਹਿਯੋਗ
ਨਸ਼ੇ ਜ਼ਿੰਦਗੀ ਨੂੰ ਘੁਣ ਵਾਂਗ ਖਾ ਰਹੇ ਹਨ :- ਐੱਸ ਐੱਚ ਓ ਖੁਸ਼ਪ੍ਰੀਤ ਕੌਰ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਐਸਐਸਪੀ ਮੋਹਾਲੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਸ ਸਟੇਸ਼ਨ ਫੇਜ਼ 11 ਦੀ ਮੁੱਖ ਅਫ਼ਸਰ ਖੁਸ਼ਪ੍ਰੀਤ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਮੂਹ ਵਾਸੀਆਂ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਨਸ਼ਿਆਂ ਵਿਰੋਧੀ ਸੈਮੀਨਾਰ ਲਾਇਆ ਜਿਸ ਵਿੱਚ ਸਮੁੱਚੇ ਇਲਾਕਾ ਨਿਵਾਸੀ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਸਟੇਸ਼ਨ ਫੇਸ 11 ਦੀ ਐਸਐਚਓ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ ਅਤੇ ਲੋਕ ਸਮੱਗਲਰਾਂ ਤੋਂ ਡਰਦੇ ਮਾਰੇ ਆਪਣੇ ਮੂੰਹ ਨਹੀਂ ਖੋਲ੍ਹ ਰਹੇ ਜਿਸ ਨਸ਼ੇ ਜ਼ਿੰਦਗੀ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਇਹ ਕਿਸੇ ਦਾ ਵੀ ਘਰ ਬਰਬਾਦ ਕਰ ਸਕਦੀ ਹੈ ਨਸ਼ੇ ਦੀ ਅੱਗ ਨੂੰ ਰੋਕੋ ਨਹੀਂ ਤਾਂ ਇਹ ਤੁਹਾਡੇ ਘਰ ਤੱਕ ਪੁੱਜ ਜਾਵੇਗੀ ਅਗਰ ਪਬਲਿਕ ਪੁਲਿਸ ਨੂੰ ਨਸ਼ੇ ਵੇਚਣ ਵਾਲਿਆਂ ਦਾ ਪਤਾ ਦੱਸੇ ਤਾਂ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਪਿੰਡ ਦੇ ਨੌਜਵਾਨ ਨਸ਼ੇ ਦੀ ਮਾਰ ਤੋਂ ਵੀ ਬਚ ਸਕਦੇ ਹਨ ਪੁਲਿਸ ਹਰ ਸਮੇਂ ਤੁਹਾਡਾ ਸਾਥ ਦੇਵੇਗੀ ਉਨ੍ਹਾਂ ਕਿਹਾ ਕਿ ਅਗਰ ਤੁਹਾਨੂੰ ਲਗਦਾ ਹੈ ਕਿ ਸਾਡੇ ਕਿਸੇ ਮੁਲਾਜ਼ਮ ਨੂੰ ਮਾੜੇ ਅਨਸਰਾਂ ਬਾਰੇ ਸੂਚਨਾ ਦਿੱਤੀ ਸੀ ਤੇ ਉਹ ਨਸ਼ਾ ਵੇਚਣ ਵਾਲਿਆਂ ਦੇ ਘਰ ਦਾ ਗੇੜਾ ਮਾਰ ਕੇ ਜਾਂ ਪੈਸੇ ਲੈ ਕੇ ਮੁੜ ਗਿਆ ਹੈ ਤਾਂ ਉਸ ਦੀ ਜਾਣਕਾਰੀ ਵੀ ਜ਼ਰੂਰ ਦਿਓ ਅਜਿਹੇ ਅਫ਼ਸਰਾਂ ਖਿਲਾਫ਼ ਐੱਸਐੱਸਪੀ ਸਖ਼ਤ ਕਾਰਵਾਈ ਕਰਕੇ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਯਤਨਸ਼ੀਲ ਹਨ ਇਸ ਮੌਕੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਪਰਿਵਾਰਾਂ ਨੂੰ ਮੌਤ ਵੱਲ ਧੱਕ ਰਹੇ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਸਾਨੂੰ ਜਾਂ ਪੁਲੀਸ ਨੂੰ ਦੇਣ ਨਸ਼ਾ ਵੇਚਣ ਵਾਲਿਆਂ ਦਾ ਬਿਲਕੁਲ ਵੀ ਸਾਥ ਨਹੀਂ ਦੇਵੇਗੀ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਸ ਦੀਆਂ ਗਤੀਵਿਧੀਆਂ ਬੇਵਕਤ ਆਉਣਾ ਜਾਣ ਤੇ ਉਸ ਦੇ ਖਰਚ ਵੱਲ ਵਿਸ਼ੇਸ਼ ਧਿਆਨ ਦੇਣ ਮਾਵਾਂ ਅਕਸਰ ਆਪਣੇ ਪੁੱਤ ਦੀਆਂ ਬੁਰੀਆਂ ਆਦਤਾਂ ਤੇ ਮਾੜੇ ਕੰਮਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਅਜਿਹਾ ਕਰਨ ਨਾਲ ਉਨ੍ਹਾਂ ਦਾ ਆਪਣਾ ਪਰਿਵਾਰ ਹੀ ਉੱਜੜ ਜਾਂਦਾ ਹੈ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਨਸ਼ਾ ਵਿਰੋਧੀ ਮੁਹਿੰਮ ਨੂੰ ਸਹਿਯੋਗ ਦੇਣ ਲਈ ਅੱਜ ਭਰਵੇਂ ਇਕੱਠ ਨੇ ਐੱਸ ਐੱਚ ਓ ਫੇਜ਼ 11 ਖੁਸ਼ਪ੍ਰੀਤ ਕੌਰ ਨੂੰ ਹਾਂ ਪੱਖੀ ਹੁੰਗਾਰਾ ਭਰਦਿਆਂ ਸੋ ਚੁੱਕੀ ਕਿ ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਚਲਾਈ ਗਈ ਸ਼ਕਤੀਸ਼ਾਲੀ ਮੁਹਿੰਮ ਵਿੱਚ ਵੱਧ ਚੜ੍ਹ ਹਿੱਸਾ ਲਵਾਂਗੀ ਅਤੇ ਆਪਣੇ ਸ਼ਾਨੇਮੱਤੇ ਪੰਜਾਬ ਦੇ ਗੌਰਵ ਦੀ ਸਲਾਮਤੀ ਲਈ ਆਪਣੇ ਪਰਿਵਾਰ ਅਤੇ ਸੰਗੀਆਂ ਸਾਥੀਆਂ ਸਮੇਤ ਭਰਪੂਰ ਯੋਗਦਾਨ ਪਾਵਾਂਗੇ। ਇਸ ਮੀਟਿੰਗ ਦੌਰਾਨ ਆਮ ਪਬਲਿਕ ਨੇ ਐਸਐਚਓ ਖੁਸ਼ਪ੍ਰੀਤ ਕੌਰ ਨੂੰ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਐੱਸ ਐੱਚ ਓ ਖੁਸ਼ਪ੍ਰੀਤ ਕੌਰ




   
  
  ਮਨੋਰੰਜਨ


  LATEST UPDATES











  Advertisements