View Details << Back

ਜੇਲਾਂ ਦੇ ਮਾੜੇ ਪ੍ਬੰਧ, ਸ਼ਰੇਆਮ ਫੇਸਬੁੱਕ 'ਤੇ ਲਾਈਵ ਹੋ ਰਹੇ ਨੇ ਕੈਦੀ
ਸਰਕਾਰ ਦੇ ਹੱਥ ਨਹੀਂ ਜੇਲਾਂ ਦਾ ਕੰਟਰੋਲ, ਕੈਦੀਆਂ ਨੇ ਖੋਲ ਦਿੱਤੀ ਪੋਲ

ਚੰਡੀਗੜ੍ਹ:{ਗੁਰਵਿੰਦਰ ਸਿੰਘ ਮੋਹਾਲੀ} ਜੇਲਾਂ ਦੇ ਮਾੜੇ ਪ੍ਬੰਧ 'ਤੇ ਕਾਂਗਰਸ ਅਕਸਰ ਪਿਛਲੀ ਬਾਦਲ ਸਰਕਾਰ ਨੂੰ ਘੇਰਦੀ ਸੀ ਪਰ ਕੈਪਟਨ ਸਰਕਾਰ ਦੇ ਢਾਈ ਸਾਲ ਬਾਅਦ ਵੀ ਜੇਲਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹੁਣ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫੇ ਦੀ ਮੰਗ ਉੱਠੀ ਤਾਂ ਉਨ੍ਹਾਂ ਫਿਰ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਰਾਜ ਦੇ ਮਾੜੇ ਪ੍ਬੰਧਾਂ ਕਰਕੇ ਹੀ ਜੇਲ੍ਹਾਂ ਦਾ ਭੱਠਾ ਬੈਠਿਆ ਹੈ। ਦਰਅਸਲ ਜੇਲਾਂ ਵਿੱਚ ਨਸ਼ਿਆਂ ਤੇ ਮੋਬਾਈਲ ਫੋਨ ਦੀ ਸਮੱਸਿਆ ਦਾ ਕੈਪਟਨ ਸਰਕਾਰ ਵੀ ਕੋਈ ਹੱਲ਼ ਨਹੀਂ ਕੱਢ ਸਕੀ। ਜੇਲਾਂ ਵਿੱਚ ਨਸ਼ਿਆਂ ਦੇ ਕਾਰੋਬਾਰ ਦੀਆਂ ਵੀ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜੇਲ ਦੀ ਸੁਰੱਖਿਆ ਦੀ ਪੋਲ ਤਾਂ ਇੱਥੋਂ ਹੀ ਖੁੱਲ੍ਹ ਜਾਂਦੀ ਹੈ ਕਿ ਕੈਦੀ ਸ਼ਰੇਆਮ ਫੇਸਬੁੱਕ 'ਤੇ ਲਾਈਵ ਹੋ ਰਹੇ ਹਨ। ਕੱਲ ਵੀ ਲੁਧਿਆਣਾ ਵਿੱਚ ਕੈਦੀਆਂ ਨੇ ਹਿੰਸਕ ਝੜਪ ਨੂੰ ਫੇਸਬੁੱਕ 'ਤੇ ਲਾਈਵ ਕੀਤਾ। ਸਰਕਾਰ 'ਤੇ ਸਵਾਲ ਇਸ ਲਈ ਵੀ ਉੱਠਦਾ ਹੈ ਕਿਉਂਕਿ ਜੇਲਾਂ ਵਿੱਚ ਪੂਰਾ ਸਟਾਫ ਹੀ ਨਹੀਂ। ਇਸ ਦੀ ਪੋਲ ਵੀ ਲੁਧਿਆਣਾ ਜੇਲ੍ਹ ਨੇ ਹੀ ਖੋਲ੍ਹੀ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵੀਰਵਾਰ ਨੂੰ ਜਦੋਂ ਜੇਲ੍ਹ ਵਿੱਚ ਬੰਦ 3200 ਕੈਦੀਆਂ ਤੇ ਹਵਾਲਾਤੀਆਂ ਨੇ ਹੰਗਾਮਾ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ਼ 18 ਮੁਲਾਜ਼ਮ ਆਨ ਡਿਊਟੀ ਸਨ, ਜਿਨ੍ਹਾਂ ਕੋਲ ਹਥਿਆਰ ਵੀ ਨਾਮਾਤਰ ਸਨ। ਪੁਰਾਣੇ ਹਥਿਆਰਾਂ ਤੇ ਡੰਡਿਆਂ ਨਾਲ ਲੈਸ ਮੁਲਾਜ਼ਮ ਭੜਕੇ ਕੈਦੀਆਂ ਨੂੰ ਕਾਬੂ ਨਹੀਂ ਕਰ ਪਾਏ, ਇਸੇ ਲਈ ਕੁਝ ਹੀ ਮਿੰਟਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ੍ਹ ’ਤੇ ਕਬਜ਼ਾ ਕਰ ਲਿਆ ਸੀ। ਜੇਲ੍ ਪ੍ਸ਼ਾਸਨ ਮੁਤਾਬਕ ਲੁਧਿਆਣਾ ਕੇਂਦਰੀ ਜੇਲ੍ਹ ’ਚ ਮੌਜੂਦਾ ਸਮੇਂ ਵਿੱਚ 3200 ਦੇ ਕਰੀਬ ਕੈਦੀ ਹਨ, ਜਿਨ੍ਹਾਂ ’ਚ 150 ਦੇ ਕਰੀਬ ਖ਼ਤਰਨਾਕ ਕੈਦੀ ਹਨ, ਜੋ ਗੈਂਗਸਟਰ ਜਾਂ ਫਿਰ ਗੈਂਗਸਟਰ ਦੇ ਨੇੜੇ ਦੇ ਸਾਥੀ ਹਨ। ਇਨ੍ਹਾਂ ਕੈਦੀਆਂ ਦੀ ਸੁਰੱਖਿਆ ਲਈ, ਪੁਲਿਸ ਕੋਲ ਸਿਰਫ਼ 150 ਦੇ ਕਰੀਬ ਮੁਲਾਜ਼ਮ ਹਨ, ਜੋ ਤਿੰਨ ਸ਼ਿਫਟਾਂ ’ਚ ਕੰਮ ਕਰਦੇ ਹਨ। ਵੀਰਵਾਰ ਸਵੇਰੇ ਜਿਸ ਵੇਲੇ ਹੰਗਾਮਾ ਹੋਇਆ ਤਾਂ ਸਾਰੇ ਕੈਦੀਆਂ ਦੀ ਸੁਰੱਖਿਆ ਸਿਰਫ਼ 18 ਮੁਲਾਜ਼ਮਾਂ ਦੇ ਹੱਥ ਵਿੱਚ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਤੇ ਜੇਲ ਪ੍ਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਹੈ ਕਿ ਜੇਲ੍ਹ ’ਚ ਕੋਈ ਮੋਬਾਈਲ ਫੋਨ ਨਹੀਂ ਚੱਲਦਾ, ਪਰ ਸਰਕਾਰ ਦੇ ਦਾਅਵਿਆਂ ਦੀ ਪੋਲ ਵੀਰਵਾਰ ਨੂੰ ਜੇਲ੍ਹ ਦੇ ਅੰਦਰੋਂ ਆਈ ਵੀਡੀਓ ਨੇ ਖੋਲ ਕੇ ਰੱਖ ਦਿੱਤੀ। ਵੀਰਵਾਰ ਨੂੰ ਆਈ ਵੀਡੀਓ ਨੇ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ। ਲੁਧਿਆਣਾ ਸੈਂਟਰਲ ਜੇਲ ਪੰਜਾਬ ਦੀ ਸਭ ਤੋਂ ਵੱਡੀ ਜੇਲ੍ਹ ਹੈ। ਪਿਛਲੀਆਂ ਕਈ ਸਰਕਾਰਾਂ ਜੇਲ ’ਚ ਜੈਮਰ ਲਾਉਣ ਦੀ ਗੱਲ ਕਰ ਰਹੀਆਂ ਹਨ, ਪਰ ਉਹ ਸਿਰਫ਼ ਗੱਲਾਂ ਹੀ ਰਹਿ ਗਈਆਂ। ਜੇਲ ’ਚ ਹਾਲੇ ਤੱਕ ਕੋਈ ਜੈਮਰ ਨਹੀਂ ਲੱਗਿਆ। ਸਰਕਾਰ ਤੇ ਜੇਲ ਪ੍ਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਰਹਿੰਦਾ ਹੈ ਕਿ ਜੇਲ੍ਹ ’ਚ ਮੋਬਾਈਲ ਨਹੀਂ ਚੱਲ ਰਿਹਾ ਪਰ ਵੀਰਵਾਰ ਨੂੰ ਵੀ ਕੈਦੀਆਂ ਵੱਲੋਂ ਜੇਲ੍ਹ ’ਚ ਹੋਏ ਹੰਗਾਮੇ ਦੇ ਹਰ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈ ਗਈ, ਜਿਸ ’ਚ ਕੈਦੀ ਲੋਕਾਂ ਨੂੰ ਦੱਸ ਰਹੇ ਹਨ ਕਿ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਾਥੀ ਕੈਦੀਆਂ ’ਤੇ ਗੋਲੀਆਂ ਚਲਾਈਆਂ ਹਨ।

   
  
  ਮਨੋਰੰਜਨ


  LATEST UPDATES











  Advertisements