View Details << Back

ਗੁਰੂ ਸਾਹਿਬ ਦੀ ਭਗਤ ਸਿੰਘ ਨਾਲ ਤੁਲਨਾ ਕਰਨ 'ਤੇ ਭੜਕੇ ਅਕਾਲੀ
-ਭਗਵੰਤ ਮਾਨ ਖਿਲਾਫ਼ ਪੁਤਲਾ ਫੂਕ ਕੀਤਾ ਪ੍ਦਰਸ਼ਨ-

ਭਵਾਨੀਗੜ੍ਹ, 28 ਜੂਨ (ਗੁਰਵਿੰਦਰ ਸਿੰਘ)- ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਧਾਨ ਭਗਵੰਤ ਮਾਨ ਵੱਲੋਂ ਪਾਰਲੀਮੈਂਟ ਵਿੱਚ ਆਪਣੇ ਭਾਸ਼ਣ ਦੌਰਾਨ ਸਿਖ ਕੌਮ ਦੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਲ ਕਰਕੇ ਇੱਕ ਨਵਾਂ ਵਿਵਾਦ ਮੁੱਲ ਲੈ ਲਿਆ ਹੈ। ਜਿਸ ਨੂੰ ਲੈ ਕੇ ਭਗਵੰਤ ਸਿੰਘ ਮਾਨ ਖਿਲਾਫ਼ ਸਮੁੱਚੇ ਸਿੱਖ ਭਾਈਚਾਰੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇਕੱਤਰਤਾ ਹੋਈ ਜਿਸ ਮਗਰੋਂ ਪਾਰਟੀ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਭਗਵੰਤ ਸਿੰਘ ਮਾਨ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਮਾਨ ਦਾ ਪੁਤਲਾ ਜਲਾਇਆ। ਇਸ ਮੌਕੇ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿਖ ਵਿੱਚ ਕੋਈ ਵੀ ਵਿਅਕਤੀ ਗੁਰੂਆਂ ਦਾ ਅਪਮਾਨ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਇਸ ਹਰਕਤ ਨਾਲ ਦੁਨਿਆਂ ਭਰ ਵਿੱਚ ਵਸਦੇ ਸਿਖ ਭਾਈਚਾਰੇ ਦੇ ਲੋਕਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਪ੍ਦਰਸ਼ਨਕਾਰੀਆਂ ਵਿੱਚ ਹਰਵਿੰਦਰ ਕਾਕੜਾ, ਨਿਰਮਲ ਭੜੋ, ਹਰਜੀਤ ਸਿੰਘ ਬੀਟਾ, ਭਰਪੂਰ ਸਿੰਘ, ਰਵਿੰਦਰ ਸਿੰਘ ਠੇਕੇਦਾਰ,ਜੋਗਾ ਸਿੰਘ ਫੱਗੂਵਾਲਾ, ਭਰਭੂਰ ਸਿੰਘ ਗਹਿਲਾਂ, ਨਛੱਤਰ ਸਿੰਘ, ਭਰਪੂਰ ਸਿੰਘ ਫੱਗੂਵਾਲਾ, ਸੂਬੇਦਾਰ ਨਾਹਰ ਸਿੰਘ ਭੱਟੀਵਾਲ, ਰੰਗੀ ਖਾਂ, ਕਰਨੈਲ ਸਿੰਘ ਕਾਲਾਝਾੜ, ਸੁਖਦੇਵ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।
ਭਵਾਨੀਗੜ ਵਿਖੇ ਭਗਵੰਤ ਮਾਨ ਦਾ ਪੁਤਲਾ ਸਾੜਦੇ ਅਕਾਲੀ ਦਲ ਦੇ ਵਰਕਰ।


   
  
  ਮਨੋਰੰਜਨ


  LATEST UPDATES











  Advertisements