View Details << Back

ਹੈਰੋਇਨ ਨਸ਼ੀਲੀਆਂ ਗੋਲੀਆਂ ਅਤੇ ਸਮੈਕ ਸਮੇਤ ਮੋਹਾਲੀ ਪੁਲੀਸ ਵੱਲੋਂ 3 ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 28 ਜੂਨ (ਗੁਰਵਿੰਦਰ ਸਿੰਘ ਮੋਹਾਲੀ )-ਤਿੰਨ ਵੱਖ-ਵੱਖ ਥਾਣਿਆਂ ਵਲੋਂ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਸਮੈਕ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪਹਿਲਾਂ ਮਾਮਲਾ ਥਾਣਾ ਫੇਜ਼-8 ਦਾ ਹੈ | ਉਕਤ ਥਾਣੇ ਦੀ ਪੁਲਿਸ ਨੇ ਪਿੰਡ ਮਟਰਾਂ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੂੰ 11 ਗ੍ਰਾਮ ਹੈਰੋਇਨ ਅਤੇ 360 ਨਸ਼ੀਲੀਆਂ ਗੋਲੀਆਂ ਸਮੇਤ ਫੇਜ਼-8 ਦੇ ਬੱਸ ਸਟੈਂਡ ਦੇ ਕੋਲ ਉਜਾੜ ਪਈ ਜਗ੍ਹਾ ਦੇ ਕੋਲੋਂ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਂਚ ਅਧਿਕਾਰੀ ਵਲੈਤੀ ਰਾਮ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਪਤਾ ਕੀਤਾ ਜਾਵੇਗਾ ਕਿ ਉਹ ਇਹ ਨਸ਼ੀਲਾ ਸਾਮਾਨ ਕਿੱਥੋੋਂ ਲੈ ਕੇ ਆਇਆ ਹੈ ਤੇ ਅੱਗੇ ਕਿਸ ਨੂੰ ਵੇਚਣਾ ਸੀ ਤੇ ਉਸ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ | ਦੂਜਾ ਮਾਮਲਾ ਥਾਣਾ ਮਟੌਰ ਦਾ ਹੈ, ਥਾਣਾ ਮਟੌਰ ਦੀ ਪੁਲਿਸ ਨੇ ਸ਼ੁਭਮ ਨਾਂਅ ਦੇ ਨੌਜਵਾਨ ਨੂੰ 4 ਗ੍ਰਾਮ ਸਮੈਕ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਤੀਜਾ ਮਾਮਲਾ ਥਾਣਾ ਬਲੌਾਗੀ ਦਾ ਹੈ | ਇਸ ਸਬੰਧੀ ਥਾਣਾ ਬਲੌਾਗੀ ਦੇ ਮੁਖੀ ਅਮਿ੍ਤਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਜੁਝਾਰ ਨਗਰ 'ਚੋਂ ਰੋਹਿਤ ਉਰਫ ਵਿਸ਼ਾਲ ਨਾਂਅ ਦੇ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਰੋਹਿਤ ਜੰਮੂ ਦਾ ਰਹਿਣ ਵਾਲਾ ਹੈ ਅਤੇ 3/4 ਦਿਨ ਪਹਿਲਾਂ ਹੀ ਉਹ ਜੁਝਾਰ ਨਗਰ ਵਿਚਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ | ਉਨ੍ਹਾਂ ਦੱਸਿਆ ਕਿ ਰੋਹਿਤ ਖ਼ਲਾਫ਼ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਵਲੋਂ ਉਸ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ |

   
  
  ਮਨੋਰੰਜਨ


  LATEST UPDATES











  Advertisements