View Details << Back

ਕਤਲ ਦਾ ਮਾਮਲਾ ਦਰਜ ਕਰਨ ਲਈ ਡੀਐੱਸਪੀ ਖਰੜ ਨੂੰ ਦਿੱਤਾ ਮੰਗ ਪੱਤਰ
ਡੀ ਐੱਸ ਪੀ ਦੀਪ ਕਮਲ ਨੇ ਬਣਦੀ ਕਾਰਵਾਈ ਦਾ ਦਿੱਤਾ ਭਰੋਸਾ

ਐੱਸ ਏ ਐੱਸ ਨਗਰ ਖਰੜ, 29 ਜੂਨ {ਗੁਰਵਿੰਦਰ ਸਿੰਘ ਮੋਹਾਲੀ}
ਬਹੁਜਨ ਸਮਾਜ ਪਾਰਟੀ ਦੇ ਆਗੂ ਐਚ.ਐਸ. ਦੇਵਪੁਰੀ ਦੀ ਅਗਵਾਈ ਹੇਠ ਪਿੰਡ ਬਮਨਾੜਾ ਦੇ ਸੁਰਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਪਿੰਡ ਵਾਸੀਆਂ ਸਣੇ ਡੀ.ਐੱਸ.ਪੀ. ਦੀਪ ਕਮਲ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉਨ੍ਹਾਂ ਡੀਐੱਸਪੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ 20 ਜੂਨ ਨੂੰ ਸੁਰਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਅਗਵਾ ਕਰਨ ਵਾਲਿਆਂ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਹੈ ਸ਼ਿਕਾਇਤਕਰਤਾ ਦੇ ਭਰਾ ਗੁਰਪ੍ਰੀਤ ਸਿੰਘ ਨੂੰ 20 ਜੂਨ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਦੀ ਲਾਸ਼ ਪਟਿਆਲਾ-ਨਾਭਾ ਰੋਡ ’ਤੇ ਨਹਿਰ ਦੇ ਕੰਢੇ ਤੋਂ ਮਿਲੀ ਹੈ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਪਿੰਡ ਦੇ ਇੱਕ ਵਿਅਕਤੀ ਤੇ ਉਸ ਦੇ ਸਾਥੀਆਂ ਵੱਲੋਂ ਅਗਵਾ ਕੀਤਾ ਗਿਆ ਸੀ, ਜਿਸ ਸਬੰਧੀ ਕੁਰਾਲੀ ਪੁਲੀਸ ਨੇ ਧਾਰਾ 364 ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਡੀਐੱਸਪੀ ਦੀਪ ਕਮਲ ਨੇ ਮਾਮਲੇ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਡੀ ਐੱਸ ਪੀ ਦੀਪ ਕਮਲ ਨੂੰ ਮੰਗ ਪੱਤਰ ਸੋਪਦੇ ਸ਼ਿਕਾਇਤ ਕਰਤਾ .


   
  
  ਮਨੋਰੰਜਨ


  LATEST UPDATES











  Advertisements