View Details << Back

ਹਾਰਦਿਕ ਕਾਲਜ ਦੇ ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ
ਰੀਤੂ ਮੰਗਲਾਂ , ਤਾਨੀਆ ਗੁਪਤਾ , ਵੰਦਨਾ ਰਾਣਾ ਅਤੇ ਜੈਸਮੀਨ ਗੋਇਲ ਨੇ ਮਾਰੀ ਬਾਜੀ

ਭਵਾਨੀਗੜ੍ਹ, 1 ਜੁਲਾਈ (ਗੁਰਵਿੰਦਰ ਸਿੰਘ )
- ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ ਦਾ ਸੈਸ਼ਨ 2018-20 ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ.ਅਜੇ ਗੋਇਲ ਨੇ ਦੱਸਿਆ ਕਿ ਵਿਦਿਆਰਥਣ ਰੀਤੂ ਮੰਗਲਾਂ ਨੇ 83 ਫੀਸਦੀ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਤਾਨੀਆ ਗੁਪਤਾ ਨੇ 82.2 ਫੀਸਦੀ ਨੰਬਰ ਲੈ ਕੇ ਦੂਸਰਾ , ਵੰਦਨਾ ਰਾਣਾ ਨੇ 81.6 ਫੀਸਦੀ ਨੰਬਰ ਲੈ ਕੇ ਤੀਸਰਾ, ਜੈਸਮੀਨ ਗੋਇਲ ਨੇ 81 ਫੀਸਦੀ ਨੰਬਰ ਲੈ ਕੇ ਚੌਥਾ, ਰੁਖਸਾਰ ਨੇ 80.8 ਫ਼ੀਸਦੀ ਨੰਬਰ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਇਨ੍ਹਾਂ ਤੋਂ ਇਲਾਵਾ ਵੀ ਕਾਲਜ ਦੀ ਬਾਕੀ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਚੰਗੇ ਨਤੀਜਿਆਂ ਲਈ ਸੰਸਥਾ ਦੇ ਚੇੈਅਰਮੈਨ ਅਰਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਵੇਸ਼ ਗੋਇਲ, ਰਾਜਿੰਦਰ ਮਿੱਤਲ, ਮੋਹਿਤ ਮਿੱਤਲ ਸਮੇਤ ਸਮੂਹ ਕਾਲਜ ਸਟਾਫ਼ ਮੌਜੂਦ ਸੀ।
ਚੰਗੇ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ


   
  
  ਮਨੋਰੰਜਨ


  LATEST UPDATES











  Advertisements