View Details << Back

ਸੰਗੀਤਕ ਖੇਤਰ ਚ ਪੈੜਾਂ ਕਰ ਰਿਹਾ ਭਵਾਨੀਗੜ ਦਾ ਨੋਜਵਾਨ ਸੰਦੀਪ ਕਲਿਆਣ
'ਜਿੰਦਾਂ ਖੁਦਾ ਮੇਰਾ' ਲੈ ਕੇ ਲੋਕ ਕਚਿਹਰੀ 'ਚ ਸੰਦੀਪ ਕਲਿਆਣ

ਸੰਦੀਪ ਸਿੰਘ ਉਰਫ ਸੰਦੀਪ ਕਲਿਆਣ ਦਾ ਜਨਮ 30 ਮਈ 1989 ਨੂੰ ਭਵਾਨੀਗੜ ਜਿਲਾ ਸੰਗ੍ਰੂਰ ਵਿੱਚ ਉਸਤਾਦ ਗੋਪਾਲ ਸਿੰਘ ਉਰਫ ਗੋਪਾਲ ਪਤੰਗਾ ਜੀ ਦੇ ਘਰ ਹੋਇਆ। ਸੰਗੀਤ ਦਾ ਮਾਹੋਲ ਸੰਦੀਪ ਨੂੰ ਵਿਰਸੇ ਵਿਚੋ ਹੀ ਮਿਲਿਆ ਕਿਉਕਿ ਸੰਦੀਪ ਦੇ ਦਾਦਾ ਸਵਰਗੀ ਗੁਰਦੇਵ ਸਿੰਘ ਜੋ ਕਿ ਬੈਂਡ ਮਾਸਟਰ ਸਨ ਤੇ ਗਵਾਲੀਅਰ ਘਰਾਣੇ ਦੇ ਉਸਤਾਦ ਬਾਬਾ ਸੂਬਿਆਂ ਖਾਨ ਸਾਹਬ ਦੇ ਸ਼ਗਿਰਦ ਸਨ ਅਤੇ ਸੰਦੀਪ ਦੇ ਪਿਤਾ ਗੋਪਾਲ ਸਿੰਘ ਜੀ ਨੇ ਉਸਤਾਦ ਬਾਬਾ ਸੂਬਿਆਂ ਖਾਨ ਸਾਹਿਬ ਦੇ ਸਪੁੱਤਰ ਸਵਰਗੀ ਉਸਤਾਦ ਸ਼ਰੀਫ ਖਾਨ ਜੀ ਤੋ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਇਸ ਦੇ ਚਲਦਿਆਂ ਉਸਤਾਦ ਗੋਪਾਲ ਪਤੰਗਾ ਅਤਪਣੇ ਉਸਤਾਦ ਸ਼ਰੀਫ ਖਾਨ ਦੇ ਭਰਾ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਮੋਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਨਾਲ ਢੋਲਕ ' ਤੇ ਸੰਗਤ ਕਰਦੇ ਰਹੇ ਸੋ ਕੁੱਲ ਮਿਲਾ ਕੇ ਸੰਗੀਤ ਸੰਦੀਪ ਨੂੰ ਵਿਰਾਸਤ ਦੀ ਦੇਣ ਬਣਿਆ ਅਤੇ ਸੰਦੀਪ ਦਾ ਸ਼ੋਕ ਵੀ।ਸੰਦੀਪ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੋਪਾਲ ਪਤੰਗਾ ਤੋ ਤਬਲਾ,ਢੋਲਕ ਦੀ ਸਿੱਖਿਆ ਲੈਣੀ ਸ਼ੂਰੂ ਜਿਸ ਸਦਕਾ 2005 ਵਿੱਚ ਆਪਣੇ ਸਕੂਲ ਸਮੇ ਦੋਰਾਨ ਆਪਣੇ ਸਕੂਲ ਦੀ ਟੀਮ ਨਾਲ ਤਬਲਾ ਵਜਾਇਆ ਜੋ ਕਿ ਜਿਲਾ ਸੰਗਰੂਰ ਵਿਚੋ ਗਰੁੱਪ ਗੀਤ ਮੁਕਾਬਲੇ ਚੋ ਦੂਜੇ ਸਥਾਨ ਤੇ ਰਹੀ। ਇਸ ਤੋ ਬਾਅਦ ਇਹ ਸਿਲਸਿਲਾ ਰੁਕਿਆ ਨਹੀ ਸਗੋ ਇਹ ਇੱਕ ਅਗਾਜ ਸਾਬਿਤ ਹੋਇਆ।ਇਥੇ ਇਹ ਵੀ ਦੱਸਣਾਂ ਬਣਦਾ ਹੈ ਕਿ ਸੰਦੀਪ ਦੇ ਦੋ ਵੱਡੇ ਭਰਾ ਸੋਨੂੰ ਕਲਿਆਣ ਅਤੇ ਮਨਦੀਪ ਸਿੰਘ ਨੇ ਜਿਵੇ ਕਲਾਸੀਕਲ ਸੰਗੀਤ ਵਿੱਚ ਗੋਲਡ ਮੈਡਲ ਜਿੱਤੇ ਉਸੇ ਤਰਾਂ ਸੰਦੀਪ ਨੇ ਵੀ 2008 ਵਿੱਚ ਮਹਿੰਦਰਾ ਕਾਲਜ ਪਟਿਆਲਾ ਬੀ.ਏ ਕਰਨ ਦੋਰਾਨ ਯੂਥ ਫੈਸਟੀਵਲ ਵਿੱਚ ਫੋਕ ਸਾਜਾਂ ਦੇ ਮੁਕਾਬਲੇ ਵਿੱਚ ਪਹਿਲਾ ਗੋਲਡ ਮੈਡਲ ਜਿੱਤਿਆ। 2012 ਵਿੱਚ ਆਪਣੇ ਭਰਾ ਸੋਨੂੰ ਕਲਿਆਣ ਨਾਲ ਮਿਲ ਕੇ ਬਸੰਤ ਵੈਲੀ ਸਕੂਲ ਲੱਡਾ ਦੇ ਬੱਚਿਆਂ ਨੂੰ ਗਰੁੱਪ ਗੀਤ ਮੁਕਾਬਲੇ ਲਈ ਸਿਖਲਾਈ ਦਿੱਤੀ ਇਹ ਮੁਕਾਬਲਾ ਅਨੁਵਰਤ ਸੰਸਥਾ ਦੁਆਰਾ ਇਂਨਦੋਰ ( ਮੱਧ ਪ੍ਦੇਸ਼) ਵਿੱਚ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੇ ਹਰ ਸਟੇਟ ਦੇ ਬੱਚਿਆਂ ਨੇ ਭਾਗ ਲਿਆ ਅਤੇ ਆਲ ਇੰਡੀਆ ਚੋ ਬਾਜੀ ਮਾਰਦਿਆਂ ਸੰਦੀਪ ਦੀ ਟੀਮ ਨੇ ਗੋਲਡ ਮੈਡਲ ਪੰਜਾਬ ਦੀ ਝੋਲੀ ਪਾਇਆ। ਇਸ ਤੋ ਇਲਾਵਾ ਸੰਦੀਪ ਵਲੋ ਖਾਲਸਾ ਕਾਲਜ ਪਟਿਆਲਾ ਵਿਖੇ ਮਲਵਈ ਗਿੱਧੇ ਦੀ ਤਿਆਰ ਕੀਤੀ ਟੀਮ ਅਤੇ ਯੂਥ ਫੈਸਟੀਵਲ ਮੁਕਾਬਲਿਆਂ ਜਿਸ ਵਿੱਚ ਖੁੱਦ ਸੰਦੀਪ ਕਲਿਆਣ ਵਲੋ ਢੋਲਕ ਵਜਾਈ ਗਈ , ਇਸ ਟੀਮ ਨੇ ਵੱਡੀ ਮੱਲ ਮਾਰਦਿਆਂ ਸਾਲ 2011 ਤੋ 2014 ਤੱਕ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤੇ 216 ਵਿੱਚ ਸੰਦੀਪ ਨੇ ਵਰਲਡ ਕਲਚਰ ਫੈਸਟੀਵਲ ਆਰਟ ਆਫ ਲਿਵਿੰਗ ਦਿੱਲੀ ਵਿਖੇ ਤਬਲਾ ਵਜਾ ਕੇ ਭਵਾਨੀਗੜ ਦਾ ਨਾਮ ਰੋਸ਼ਨ ਕੀਤਾ। ਇਸ ਤੋ ਇਲਾਵਾ ਗੁਰੁ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ ਦੀ 2018 ਵਿੱਚ ਮਲਵਈ ਗਿੱਧੇ ਦੀ ਟੀਮ ਤਿਆਰ ਕੀਤੀ ਤੇ ਇਸ ਟੀਮ ਨੇ ਵੀ ਗੋਲਡ ਮੈਡਲ ਹਾਸਲ ਕੀਤਾ। ਇਥੇ ਪੁੱਜਣ ਅਤੇ ਕੀਤੀ ਮਿਹਨਤ ਦਾ ਸੇਹਰਾ ਜਿਥੇ ਸੰਦੀਪ ਕਲਿਆਣ ਆਪਣੇ ਪਿਤਾ ਉਸਤਾਦ ਗੋਪਾਲ ਪਤੰਗਾ ਜੀ ਨੂੰ ਦਿੰਦਾ ਹੈ ਉਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਡਾ: ਰਾਜਨ ਨਰੂਲਾ, ਰੁਪੇਨ ਗੋਇਲ ਜੀ ਅਤੇ ਪ੍ਰੋਫੈਸਰ ਨਿਰਮਲ ਨੀਰ ਜੀ ਤੋ ਵੀ ਬਹੁਤ ਕੁੱਝ ਸਿੱਖਿਆ। ਬਚਪਨ ਤੋ ਹੀ ਧਾਰਮਿਕ ਰੁਚੀ ਰੱਖਣ ਵਾਲਾ ਸੰਦੀਪ ਨੇ ਲੱਚਰ ਗਾਇਕੀ ਤੋ ਦੂਰੀ ਬਣਾਈ ਰੱਖੀ ਅਤੇ ਮਸੀਹ ਗਾਇਕੀ ਨੂੰ ਹੀ ਚੁਣਿਆ ਜਿਸ ਸਦਕਾ ਸੰਦੀਪ ਦੀ ਪਹਿਲੀ ਅਵਾਜ 'ਜਿੰਦਾਂ ਖੁਦਾ ਮੇਰਾ' ਲੈ ਕੇ ਲੋਕਾਂ ਦੀ ਕਚਿਹਰੀ ਵਿੱਚ ਹਾਜਰ ਹੋਏ ਹਨ ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਪਹਿਲਾ ਮਸੀਹ ਗੀਤ ਜਿਸ ਵਿੱਚ ਸੰਗੀਤ ਅਤੇ ਵੀਡੀਉ ਡੀ.ਜੇ ਸੱਤੀ ਬੀ ਵਲੋ ਬਾ-ਖੂਬੀ ਨਾਲ ਕੰਮ ਕੀਤਾ ਗਿਆ ਹੈ। ਇਸ ਗੀਤ ਰਾਹੀ ਸੰਦੀਪ ਕਲਿਆਣ ਨੇ ਆਪਣੀ ਆਸਥਾ ਪ੍ਰਭੂ ਯੀਸੂ ਮਸੀਹ ਪ੍ਤੀ ਧਾਰਮਿਕ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਵੱਡੀਆਂ ਮੱਲਾਂ ਮਾਰਨ ਵਾਲੇ ਸੰਦੀਪ ਕਲਿਆਣ ਨੂੰ ਜਿਥੇ ਟੀਮ ਮਾਲਵਾ ਵਲੋ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਉਥੇ ਹੀ ਟੀਮ ਮਾਲਵਾ ਦੇ ਸੰਗੀਤਕ ਖੇਤਰ ਦੇ ਇੰਚਾਰਜ ਅਤੇ ਮਾਲਵਾ ਐਮ.ਵੀ ਟੀਵੀ ਦੇ ਮਿਉਜਿਕ ਡਾਇਰੈਕਟਰ ਐਲ-ਵੀ ਲਵੀ ਵਲੋ ਵੀ ਸ਼ੁਭ ਕਾਮਨਾਵਾਂ ਦਿੰਦਿਆਂ ਆਸ ਪ੍ਗਟ ਕੀਤੀ ਕਿ ਸ਼ਹਿਰ ਭਵਾਨੀਗੜ ਦਾ ਨਾ ਹੋਰ ਚਮਕਾਉਣ ਲਈ ਆਉਣ ਵਾਲੇ ਸਮੇ ਵਿੱਚ ਵੀ ਸੰਦੀਪ ਹੋਰ ਵੱਡੀਆਂ ਮੱਲਾਂ ਮਾਰੇਗਾ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ.ਵੀ.ਟੀਵੀ ਅਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements