View Details << Back

ਸਰਕਾਰ ਦੀ ਟਾਲ ਮਟੋਲ ਦੀ ਨੀਤੀ ਖਿਲਾਫ਼ ਆਸ਼ਾ ਵਰਕਰਾਂ ਵੱਲੋਂ ਗੇਟ ਰੈਲੀ
-6 ਮਹੀਨਿਆਂ ਦਾ ਮਾਨ ਭੱਤਾ ਦੇਣ ਦੀ ਕੀਤੀ ਮੰਗ-

ਭਵਾਨੀਗੜ, 2 ਜੁਲਾਈ(ਗੁਰਵਿੰਦਰ ਸਿੰਘ)-ਆਸ਼ਾ ਵਰਕਰ ਯੂਨੀਅਨ ਅਤੇ ਫੈਸੀਟੇਟਰ ਯੂਨੀਅਨ ਨੇ ਸਾਂਝੇ ਤੌਰ 'ਤੇ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਸਰਕਾਰੀ ਹਸਪਤਾਲ ਭਵਾਨੀਗੜ ਵਿਖੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਗੇਟ ਰੈਲੀ ਕੀਤੀ। ਰੈਲੀ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਅਪਣਾਈ ਜਾ ਰਹੀ ਟਾਲ ਮਟੋਲ ਦੀ ਨੀਤੀ ਦੀ ਜੰਮ ਕੇ ਆਲੋਚਨਾ ਕੀਤੀ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਪ੍ਧਾਨ ਰਾਜਿੰਦਰ ਕੌਰ ਕਾਕੜਾ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਮਾਣ ਭੱਤਾ ਸੂਬਾ ਸਰਕਾਰ ਨੇ ਨਹੀਂ ਦਿੱਤਾ ਤੇ ਇਸ ਸਬੰਧੀ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਵਿਭਾਗ ਦਾ ਕੋਈ ਸੀਨੀਅਰ ਅਧਿਕਾਰੀ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ। ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਦੇ ਭਰੇ ਗਏ ਫਾਰਮਾਂ ਦਾ ਵੀ ਉਨ੍ਹਾਂ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਗਿਆ ਤੇ ਨਾ ਹੀ ਫਾਰਮ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਉੱਥੇ ਹੀ ਮਹਿਕਮੇ ਵੱਲੋਂ ਆਸ਼ਾ ਵਰਕਰਾਂ ਦਾ ਸ਼ਰੇਆਮ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਯੂਨੀਅਨ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਬਣਦਾ ਮਾਣ ਭੱਤਾ ਜਲਦ ਨਾ ਦਿੱਤਾ ਗਿਆ ਤੇ ਹੋਰ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਰਾਮ ਸਰੂਪ ਜ਼ਿਲ੍ਹਾ ਪ੍ਧਾਨ ਸਫ਼ਾਈ ਸੇਵਕ, ਭਜਨ ਕੌਰ, ਗੁਰਮੇਲ ਸਿੰਘ, ਸ਼ਮਾ ਰਾਣੀ, ਬਿੱਟੂ ਸਿੰਘ ਬਲਾਕ ਪ੍ਧਾਨ ਤੋਂ ਇਲਾਵਾ ਆਸ਼ਾ ਵਰਕਰ ਹਰਦੀਪ ਕੌਰ ,ਸੰਦੀਪ ਕੌਰ ,ਬੇਅੰਤ ਕੌਰ ,ਕਿਰਨਾ ਰਾਣੀ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ ,ਪਰਮਜੀਤ ਕੌਰ, ਹਰਪਾਲ ਕੌਰ ,ਮਨਜੀਤ ਕੌਰ, ਪਰਮਜੀਤ ਕੌਰ ਸਮੇਤ ਹੋਰ ਆਸ਼ਾ ਵਰਕਰ ਮੌਜੂਦ ਸਨ।
ਸਰਕਾਰ ਖਿਲਾਫ਼ ਪ੍ਦਰਸ਼ਨ ਕਰਦੇ ਆਸ਼ਾ ਵਰਕਰ ਤੇ ਫੈਸੀਟੇਟਰ ਯੂਨੀਅਨ ਦੇ ਵਰਕਰ।


   
  
  ਮਨੋਰੰਜਨ


  LATEST UPDATES











  Advertisements