View Details << Back

ਹੁਣ ਟੋਲ ਪਲਾਜ਼ਾ ਲਈ ਲਾਗੂ ਹੋਵੇਗਾ ਇਹ ਨਵਾਂ ਨਿਯਮ
ਨਕਦ ਭੁਗਤਾਨ ਕਰਕੇ ਲੱਗ ਸਕਦਾ ਹੈ ਵਾਧੂ ਸਰਚਾਰਜ

ਚੰਡੀਗੜ :- (ਗੁਰਵਿੰਦਰ ਸਿੰਘ ਮੋਹਾਲੀ)
ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਸੜਕਾਂ ਦਾ ਟੈਕਸ ਲੈਣ ਲਈ ਟੋਲ ਪਲਾਜ਼ਾ ਬਣਾਏ ਗਏ ਹਨ, ਪਰ ਹੁਣ ਟੋਲ ਪਲਾਜ਼ਾ ‘ਤੇ ਨਕਦ ਪੈਸੇ ਦੇ ਕੇ ਪਰਚੀ ਕਟਵਾਉਣਾ ਮਹਿੰਗਾ ਪੈ ਸਕਦਾ ਹੈ । ਟੋਲ ਪਲਾਜ਼ਾ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਖਾਸ ਨਿਯਮ ਬਣਾਇਆ ਜਾ ਰਿਹਾ ਹੈ । ਜਿਸ ਦੇ ਤਹਿਤ ਹੁਣ ਨਕਦ ਭੁਗਤਾਨ ਕਰਕੇ ਪਰਚੀ ਕਟਵਾਉਣ ਤੇ 10 ਤੋਂ 20 ਫੀਸਦੀ ਵਾਧੂ ਸਰਚਾਰਜ ਲੱਗ ਸਕਦਾ ਹੈ । ਵਾਧੂ ਸਰਚਾਰਜ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਾ ‘ਤੇ ਫੀਸ ਤੋਂ 10-20 ਫੀਸਦੀ ਵੱਧ ਪੈਸੇ ਲੱਗਣਗੇ । ਹਾਲਾਂਕਿ ਸਰਕਾਰ ਵੱਲੋਂ ਇਸ ਨੂੰ ਸਿਰਫ ਵੱਡੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ । NHAI ਵੱਲੋਂ ਬਣਾਈ ਜਾ ਰਹੀ ਟੋਲ ਨੀਤੀ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ । ਜਿਸਦਾ ਮਕਸਦ ਡਿਜੀਟਲ ਪੇਮੈਂਟ ਨੂੰ ਵਧਾਵਾ ਦੇ ਕੇ ਲੋਕਾਂ ਨੂੰ ਗੱਡੀ ‘ਤੇ ਫਾਸਟੈਗ ਲਗਾਉਣ ਲਈ ਉਤਸ਼ਾਹਤ ਕਰਨਾ ਹੈ । ਦੱਸ ਦੇਈਏ ਕਿ ਫਾਸਟੈਗ ਵਾਲੀ ਗੱਡੀ ਨੂੰ ਟੋਲ ਪਲਾਜ਼ਾ ‘ਤੇ ਖੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ । ਇਸ ਟੈਗ ਨਾਲ ਲਿੰਕਡ ਪ੍ਰੀਪੇਡ ਜਾਂ ਬਚਤ ਖਾਤੇ ਵਿਚੋਂ ਸਿੱਧਾ ਪੇਮੈਂਟ ਹੋ ਜਾਂਦੀ ਹੈ । ਜਿਸ ਨਾਲ ਲੋਕਾਂ ਨੂੰ ਡਿਜੀਟਲ ਪੇਮੈਂਟ ਲਈ ਉਤਸ਼ਾਹਿਤ ਕਰਨ ਲਈ ਲਗਾਇਆ ਜਾ ਸਕਦਾ ਹੈ । ਇਹ ਬੇਸ ਰੇਟ ਦਾ 10 ਤੋਂ 20 ਫੀਸਦੀ ਹੋ ਸਕਦਾ ਹੈ । ਇਸ ਵਿੱਚ ਮਾਹਿਰਾਂ ਦਾ ਮੰਨਣਾ ਹੈ ਕਿ ਈ-ਟੋਲਿੰਗ ਨੂੰ ਰਫਤਾਰ ਦੇਣਾ ਸਰਕਾਰ ਦਾ ਇੱਕ ਸਕਾਰਾਤਮਕ ਕਦਮ ਹੈ, ਪਰ ਸਰਕਾਰ ਨੂੰ ਇਸ ਪ੍ਣਾਲੀ ਚ ਆ ਰਹੀਆਂ ਤਕਨੀਕੀ ਦਿੱਕਤਾਂ ਨੂੰ ਵੀ ਦੂਰ ਕਰਨਾ ਚਾਹੀਦਾ ਹੈ । ਫਿਲਹਾਲ NHAI ਦੇ ਲਗਭਗ 400 ਟੋਲ ਪਲਾਜ਼ਿਆਂ ‘ਤੇ ਤਕਰੀਬਨ 30 ਫੀਸਦੀ ਟੋਲ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਵਸੂਲ ਕੀਤਾ ਜਾ ਰਿਹਾ ਹੈ ।


   
  
  ਮਨੋਰੰਜਨ


  LATEST UPDATES











  Advertisements