View Details << Back

ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ
- ਘਰੇਲੂ ਸਮਾਨ ਹੇਠਾਂ ਦਬਿਆ-

ਭਵਾਨੀਗੜ, 4 ਜੁਲਾਈ (ਗੁਰਵਿੰਦਰ ਸਿੰਘ)- ਇੱਥੇ ਤੂਰ ਪੱਤੀ ਵਿੱਚ ਇੱਕ ਗਰੀਬ ਮਜਦੂਰ ਵਿਅਕਤੀ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਘਟਨਾ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਨਹੀਂ ਸੀ ਜਿਸ ਕਰਕੇ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸਬੰਧੀ ਰਘਬੀਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਤੂਰ ਪੱਤੀ ਭਵਾਨੀਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਉਸ ਦੇ ਘਰ ਵਿਚਲੇ ਇੱਕ ਕਮਰੇ ਦੀ ਗਾਡਰ ਬਾਲਿਆਂ ਦੀ ਛੱਤ ਕਮਜੋਰ ਹੋ ਗਈ ਤੇ ਬੀਤੀ ਰਾਤ ਅਚਾਨਕ ਡਿੱਗ ਪਈ। ਇਸ ਘਟਨਾ ਵਿੱਚ ਕਮਰੇ 'ਚ ਪਿਆ ਟੈਲੀਵਿਜ਼ਨ, ਕਣਕ ਵਾਲਾ ਢੋਲ, ਮੰਜੇ ਤੇ ਪੱਖੇ ਸਮੇਤ ਹੋਰ ਘਰੇਲੂ ਸਮਾਨ ਮਲਬੇ ਹੇਠ ਦਬ ਕੇ ਤਬਾਹ ਹੋ ਗਿਆ ਲੇਕਿਨ ਖੁਸ਼ਕਿਸਮਤੀ ਰਹੀ ਕਿ ਜਿਸ ਰਾਤ ਕਮਰੇ ਦੀ ਛੱਤ ਡਿੱਗੀ ਉਸ ਦੌਰਾਨ ਉਹ ਅਾਪ ਟਰੱਕ ਨਾਲ ਗਿਆ ਹੋਇਆ ਸੀ ਤੇ ਉਸਦੀ ਪਤਨੀ ਛੁੱਟੀਆਂ ਕਰਕੇ ਬੱਚਿਆਂ ਸਮੇਤ ਅਪਣੇ ਪੇਕੇ ਘਰ ਗਈ ਹੋਈ ਸੀ। ਰਘਬੀਰ ਸਿੰਘ ਨੇ ਦੱਸਿਆ ਕਿ ਉਹ ਟਰੱਕ 'ਤੇ ਡਰਾਇਵਰੀ ਕਰਦਾ ਹੈ ਤੇ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਛੱਡ ਡਿੱਗਣ ਕਾਰਨ ਉਸਦਾ ਕਰੀਬ 40-50 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਪੀੜ੍ਹਤ ਨੇ ਤਰਸ ਦੇ ਅਧਾਰ 'ਤੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਸਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਗੁਹਾਰ ਲਗਾਈ ਹੈ।
ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਡ ਦੇ ਹੇਠਾਂ ਦਬਿਆ ਘਰੇਲੂ ਸਮਾਨ।


   
  
  ਮਨੋਰੰਜਨ


  LATEST UPDATES











  Advertisements