ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
" ਸੁੱਤੇ ਸੰਸਦ ਮੈਂਬਰਾਂ ਨੂੰ ਜਗਾਉਣ ਦੀ ਲੋੜ"
ਉੱਘੇ ਸਕਾਟਿਸ਼ ਸਿਆਸੀ ਚਿੰਤਕ ਜੇਮਜ਼ ਮਿਲ ਪਾਰਲੀਮੈਂਟ ਦੀ ਪਰਿਭਾਸ਼ਾ ਦਿੰਦੇ ਹੋਏ ਕਹਿੰਦੇ ਹਨ ਕਿ ਪਾਰਲੀਮੈਂਟ ਉਹ ਸਥਾਨ ਹੈ ਜਿੱਥੇ ਮੁਲਕ ਦਾ ਅੱਜ ਹੀ ਨਹੀਂ ਸਗੋਂ ਕੱਲ੍ਹ ਵੀ ਲਿਖਿਆ ਜਾਂਦਾ ਹੈ। ਐਨਾ ਹੀ ਨਹੀਂ, ਪਾਰਲੀਮੈਂਟ ਵਿਚ ਚੁਣੇ ਨੁਮਾਇੰਦਿਆਂ 'ਚੋਂ ਸਬੰਧਤ ਮੁਲਕ ਦੇ ਲੋਕਾਂ ਦੀ ਦੂਰ-ਦ੍ਰਿਸ਼ਟੀ ਦੇ ਵੀ ਝਲਕਾਰੇ ਪੈਂਦੇ ਹਨ। ਜੇਮਜ਼ ਮਿਲ ਦਾ ਪਾਰਲੀਮੈਂਟ ਬਾਬਤ ਕੀਤਾ ਉਕਤ ਵਰਣਨ ਅੰਤਿਮ ਨਹੀਂ ਹੈ। ਰਾਜਨੀਤੀ ਵਿਗਿਆਨ ਦੇ ਵਿਦਿਆਰਥੀ ਹੁੰਦੇ ਹੋਏ ਅਸੀਂ ਇਸ ਵਿਚ ਹੋਰ ਵੀ ਡੂੰਘੇ ਉਤਰ ਸਕਦੇ ਹਾਂ। ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ। ਅੱਜ ਅਸੀਂ ਇਕ ਸੈੱਲਫੋਨ ਨਾਲ ਸਮੁੱਚੇ ਸੰਸਾਰ 'ਤੇ ਨਜ਼ਰ ਰੱਖ ਸਕਦੇ ਹਾਂ। ਅਜਿਹੇ ਵਿਚ ਭਲਾ ਪਾਰਲੀਮੈਂਟ ਤੇ ਉਸ ਦੇ ਚੁਣੇ ਹੋਏ ਮੈਂਬਰ ਸਾਡੇ ਤੋਂ ਕਿਵੇਂ ਬਚ ਸਕਦੇ ਹਨ? ਮੈਂ ਗੱਲ ਭਾਰਤ ਦੀ ਕਰਾਂਗਾ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਜਨਾਬ ਮੁਹੰਮਦ ਸਦੀਕ ਅਤੇ ਉੱਤਰੀ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਪਦਮਸ੍ਰੀ ਹੰਸ ਰਾਜ ਹੰਸ ਦੇ ਪਲੇਠੇ ਪਾਰਲੀਮੈਂਟ ਸੈਸ਼ਨ ਵਿਚ ਸੁੱਤੇ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿਚ ਟਰੋਲਿੰਗ ਦਾ ਸਬੱਬ ਬਣੀਆਂ ਹਨ। ਦੂਸਰੇ ਪਾਸੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਜੇ ਧਰਮਿੰਦਰ ਦਿਓਲ ਉਰਫ ਸਨੀ ਦਿਓਲ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਨਿਯੁਕਤੀ ਪੱਤਰ ਨੇ ਤਾਂ ਤਰਥਲੀ ਹੀ ਮਚਾ ਦਿੱਤੀ ਹੈ ਜਿਸ ਵਿਚ ਉਹ ਗੁਰਦਾਸਪੁਰ ਤੋਂ ਆਪਣੇ ਪੀਏ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਹੀ ਆਪਣੇ ਅਧਿਕਾਰ ਸੌਂਪਦੇ ਨਜ਼ਰ ਆ ਰਹੇ ਹਨ। ਐਨਾ ਹੀ ਨਹੀਂ, ਉਹ ਸੋਸ਼ਲ ਮੀਡੀਆ ਟਰੋਲਿੰਗ ਤੋਂ ਬਾਅਦ ਇਕ ਹੋਰ ਜਾਰੀ ਕੀਤੇ ਬਿਆਨ ਵਿਚ ਆਪਣੇ ਫ਼ੈਸਲੇ ਨੂੰ ਦਰੁਸਤ ਦਰਸਾਉਣ ਦੇ ਯਤਨਾਂ ਵਿਚ ਵੀ ਲੱਗੇ ਹੋਏ ਹਨ। ਇਹ ਸਾਰਾ ਵਰਤਾਰਾ ਇੰਨਾ ਛੋਟਾ ਨਹੀਂ ਹੈ ਕਿ ਅਸੀਂ ਕੁਝ ਦਿਨਾਂ ਦੀ ਟਰੋਲਿੰਗ ਤੋਂ ਬਾਅਦ ਕਿਸੇ ਹੋਰ ਮੁੱਦੇ ਦੀ ਭਾਲ ਵਿਚ ਲੱਗ ਜਾਈਏ। ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਜੋ ਮੁਲਕ ਦੇ ਪਹਿਲੇ ਕਾਨੂੰਨ ਮੰਤਰੀ ਵੀ ਸਨ, ਇਕ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਸਨਮੁਖ ਦਿੱਤੇ ਭਾਸ਼ਣ ਵਿਚ ਕਹਿੰਦੇ ਹਨ ਕਿ ਪਾਰਲੀਮੈਂਟ ਮੁਲਕ ਦਾ ਨਿਰਮਾਣ ਕਰੇਗੀ। ਉਸ ਵੱਲੋਂ ਕੱਢੀਆਂ ਕੰਧਾਂ ਦੀ ਮਿਆਦ ਤੇ ਮਜ਼ਬੂਤੀ ਲਈ ਇਕੱਲੇ ਚੁਣੇ ਮੈਂਬਰ ਹੀ ਨਹੀਂ ਸਗੋਂ ਉਨ੍ਹਾਂ ਨੂੰ ਚੁਣਨ ਵਾਲੇ ਲੋਕ ਵੀ ਜ਼ਿੰਮੇਵਾਰ ਹੋਣਗੇ। ਡਾਕਟਰ ਅੰਬੇਡਕਰ ਅੱਗੇ ਆਪਣੇ ਭਾਸ਼ਣ 'ਚ ਕਹਿੰਦੇ ਹਨ ਕਿ ਇਕ ਮਜ਼ਬੂਤ, ਨਿਰਪੱਖ ਤੇ ਸਿਰਕੱਢ ਮੁਲਕ ਬਣਾਉਣ ਲਈ ਸਾਨੂੰ ਪਾਰਖੂ ਮਤਦਾਤਾ ਬਣਾਉਣ ਅਤੇ ਬਾਕੀ ਸਾਰੇ ਮਸਲਿਆਂ 'ਤੇ ਜ਼ਿਆਦਾ ਜ਼ੋਰ ਦੇਣਾ ਪਵੇਗਾ। ਹੁਣ ਜਦੋਂ ਅਸੀਂ ਸਾਡੇ ਇਨ੍ਹਾਂ ਨੁਮਾਇੰਦਿਆਂ ਦੀ ਟਰੋਲਿੰਗ ਕਰਦੇ ਹਾਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਨੁਕਸ ਕਿਤੇ ਨਾ ਕਿਤੇ ਸਾਡੇ ਆਪਣੇ ਵਿਚ ਜ਼ਿਆਦਾ ਹੈ ਜੋ ਅਜਿਹੇ ਵਰਤਾਰੇ ਵਾਰ-ਵਾਰ ਘਟ ਹੀ ਨਹੀਂ ਰਹੇ ਸਗੋਂ ਇਨ੍ਹਾਂ ਦੀ ਰਫ਼ਤਾਰ ਵੀ ਦਿਨੋ-ਦਿਨ ਵੱਧ ਰਹੀ ਹੈ। ਇਹ ਰਫ਼ਤਾਰ ਸਾਡੇ ਲੋਕਤੰਤਰੀ ਪ੍ਰਬੰਧ ਲਈ ਘੋਰ ਚਿੰਤਾ ਦਾ ਵਿਸ਼ਾ ਹਨ। ਗੱਲ ਸੋਸ਼ਲ ਮੀਡੀਆ 'ਤੇ ਹੱਸਣ-ਖੇਡਣ ਤੇ ਟਰੋਲਿੰਗ ਤੋਂ ਅੱਗੇ ਵਧਣੀ ਚਾਹੀਦੀ ਹੈ। ਅੱਜ ਭਾਰਤ ਕਈ ਕਿਸਮ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਹ ਚੁਣੌਤੀ ਚਾਹੇ ਅਗਲੇ ਸਾਲ ਮੁਲਕ ਦੇ ਦੋ ਦਰਜਨ ਸ਼ਹਿਰਾਂ ਵਿਚ ਰਹਿਣ ਵਾਲੇ ਦਸ ਕਰੋੜ ਲੋਕਾਂ ਦੇ ਪਾਣੀ ਤੋਂ ਵਿਰਵੇ ਹੋਣ ਦੀ ਹੋਵੇ, ਗੰਧਲੇ ਪਾਣੀ ਕਾਰਨ ਹਰ ਰੋਜ਼ ਮਰਨ ਵਾਲੇ 500 ਸਾਡੇ ਵਰਗੇ ਹੋਰ ਨਾਗਰਿਕਾਂ ਦੀ ਹੋਵੇ, ਉਹ ਚਾਹੇ ਧਰਮ ਦੇ ਨਾਂ 'ਤੇ ਮਾਰ ਦਿੱਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧਣ ਦੀ ਹੋਵੇ, ਉਹ ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬੀ ਸੂਬਿਆਂ ਤਕ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੀ ਹੋਵੇ ਜਿਨ੍ਹਾਂ ਨੂੰ ਇਸਲਾਮਿਕ, ਨਾਗਾ, ਮਾਓਵਾਦੀ ਅਤੇ ਪਤਾ ਨਹੀਂ ਹੋਰ ਕਿੰਨੇ ਨਾਵਾਂ ਹੇਠ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਹ ਸਿਲਸਿਲਾ ਹੈ ਜਿਸ ਲਈ ਇਸ ਮੌਕੇ ਚਿੰਤਨ ਵਾਲੇ ਸਿਰ ਸਾਡੇ ਮੁਲਕ ਨੂੰ ਲੋੜੀਂਦੇ ਹਨ ਪਰ ਸੱਤਾ ਅਤੇ ਕੁਰਸੀ ਦੇ ਪਰਿਵਾਰਕ ਸਥਾਈਪੁਣੇ ਲਈ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਸਿਰ ਹਿਲਾਉਣ ਵਾਲੇ ਲੋਕਾਂ ਦੀ ਕਤਾਰ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਦੇ ਸਿੱਟੇ ਵਜੋਂ ਲਗਪਗ ਸਭ ਸਿਆਸੀ ਧਿਰਾਂ ਕਲਾਕਾਰਾਂ, ਲੋਕ ਗਾਇਕਾਂ, ਸਾਧਾਂ-ਸੰਤਾਂ ਰਾਹੀਂ ਲੋਕਾਂ ਨੂੰ ਭਰਮਾਉਣ ਵਿਚ ਲੱਗੀਆਂ ਹੋਈਆਂ ਹਨ।ਸਿੱਟੇ ਵਜੋਂ ਆਰਥਿਕ, ਸਿਆਸੀ ਤੇ ਸਮਾਜਿਕ ਮਾਮਲਿਆਂ ਦੇ ਮਾਹਿਰ ਲੋਕ ਇਸ ਜਮਹੂਰੀ ਪ੍ਣਾਲੀ ਤੋਂ ਦੂਰ, ਬਹੁਤ ਦੂਰ ਹੁੰਦੇ ਜਾ ਰਹੇ ਹਨ। ਸੰਸਦ ਦੀ ਕਾਰਵਾਈ ਅਤੇ ਹਾਜ਼ਰੀ ਲਗਾਤਾਰ ਖਾਨਾਪੂਰਤੀ ਬਣਦੀ ਜਾ ਰਹੀ ਹੈ। ਨਤੀਜਤਨ ਸਦਨ ਵਿਚ ਕਈ ਮਹੱਤਵਪੂਰਨ ਬਿੱਲ ਪੇਸ਼ ਹੋਣ ਮੌਕੇ ਹੋਣ ਵਾਲੀ ਚਰਚਾ 10 ਫ਼ੀਸਦੀ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਦੀ ਹਾਲਤ ਵਿਚ ਉਠਾ ਤਕ ਦਿੱਤੀ ਜਾਂਦੀ ਹੈ। ਸਾਡੀ ਜਮਹੂਰੀ ਪ੍ਰਕਿਰਿਆ ਵਿਚ ਪੈਸਾ, ਵੱਡਾ ਨਾਂ ਅਤੇ ਪਾਰਟੀਆਂ ਦੇ ਚੋਣ ਨਿਸ਼ਾਨ ਲਗਾਤਾਰ ਹਾਵੀ ਹੁੰਦੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੁਲਕ ਦੇ ਕਾਨੂੰਨ ਘਾੜਿਆਂ ਦਾ ਸਰੂਪ ਵਿਗੜਦਾ-ਵਿਗੜਦਾ ਸਮੁੱਚੇ ਸਮਾਜ ਦੀ ਬਣਤਰ ਨੂੰ ਵਿਗਾੜ ਰਿਹਾ ਹੈ। ਇਸੇ ਕਾਰਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਲੈ ਕੇ ਮੀਡੀਆ ਅਦਾਰਿਆਂ ਅਤੇ ਸਿਆਸੀ ਪਾਰਟੀਆਂ ਦੇ ਵਿਚਾਰਧਾਰਕ ਵਿੰਗਾਂ 'ਤੇ ਭਾਰੂ ਹੁੰਦੇ ਕਾਰਪੋਰੇਟ ਘਰਾਣਿਆਂ ਦੇ ਅਸਰ ਦਾ ਅਸੀਂ ਜ਼ਾਹਰਾ ਪ੍ਰਗਟਾਵਾ ਸਾਡੀਆਂ ਸਥਾਨਕ ਤੋਂ ਲੈ ਕੇ ਕੌਮੀ ਚੋਣਾਂ ਦੇ ਨਤੀਜਿਆਂ ਵਿਚ ਵੇਖ ਰਹੇ ਹਾਂ। ਜੇ ਇਹ ਰੰਗ ਇਸੇ ਤਰੀਕੇ ਹੋਰ ਗੂੜ੍ਹੇ ਹੁੰਦੇ ਗਏ ਤਾਂ ਸਾਨੂੰ ਆਪਣੇ ਲਏ ਅਤੇ ਲਾਗੂ ਕੀਤੇ ਫ਼ੈਸਲਿਆਂ ਲਈ ਆਉਣ ਵਾਲੀਆਂ ਪੀੜ੍ਹੀਆਂÎ ਦੇ ਸਨਮੁਖ ਸਿਵਾਏ ਸ਼ਰਮਿੰਦਗੀ ਤੋਂ ਹੋਰ ਕੋਈ ਰਾਹ ਨਹੀਂ ਬਚੇਗਾ। ਇਸ ਲਈ ਜ਼ਰੂਰਤ ਹੈ ਸੋਸ਼ਲ ਮੀਡੀਆ ਤੋਂ ਅੱਗੇ ਤੁਰਨ ਦੀ ਜਿਸ ਲਈ ਆਪਣੇ ਅੰਦਰ ਹੀ ਨਹੀਂ ਸਗੋਂ ਸਮਾਜ ਵਿਚ ਵੀ ਮਸ਼ਾਲ ਬਾਲਣੀ ਪਵੇਗੀ। ਫਿਰ ਕਿਸੇ ਸਿਆਸੀ ਪਾਰਟੀ ਨੂੰ ਕਿਸੇ ਗਾਇਕ, ਕਲਾਕਾਰ, ਸਾਧ-ਸੰਤ ਦੇ ਸਹਾਰੇ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਸਾਨੂੰ ਲੋਕਤੰਤਰ ਦੇ ਸਭ ਤੋਂ ਉੱਚੇ ਮੰਦਰ ਦੇ ਅੰਦਰ ਤੇ ਬਾਹਰ ਹੁੰਦੇ ਘਾਣ ਦਾ ਸੋਸ਼ਲ ਮੀਡੀਆ ਰਾਹੀਂ ਫਿਕਰ ਕਰਨਾ ਪਵੇਗਾ।
(ਗੁਰਵਿੰਦਰ ਸਿੰਘ ਮੋਹਾਲੀ)
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements