View Details << Back

ਮਾਮਲਾ ਸ਼ਹੀਦ ਉਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟ੍ਰਸਟ ਮੋਹਾਲੀ ਦਾ
ਅਲਾਟ ਕੀਤੀ ਜਮੀਨ ਦੀ ਕੀਮਤ ਘਟਾਉਣ ਸੰਬੰਧੀ ਵਫਦ ਸਾਬਕਾ ਪ੍ਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਿਆ

ਐੱਸ ਏ ਐੱਸ ਨਗਰ (ਗੁਰਵਿੰਦਰ ਸਿੰਘ ਮੋਹਾਲੀ ) ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਇੱਕ ਵਫਦ ਵਲੋਂ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਸਰਵ ਕੰਬੋਜ ਸਮਾਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਮੰਗ ਕੀਤੀ ਗਈ ਕਿ ਉਹ ਸ਼ਹੀਦ ਉਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟ੍ਰਸਟ ਮੁਹਾਲੀ ਨੂੰ ਅਲਾਟ ਕੀਤੀ ਗਈ ਜਮੀਨ ਦੀ ਕੀਮਤ ਘਟਾਉਣ ਸੰਬੰਧੀ 2003 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਭਰੋਸੇ ਨੂੰ ਲਾਗੂ ਕਰਵਾਉਣ ਵਾਸਤੇ ਸੰਸਥਾ ਦੀ ਮਦਦ ਕਰਨ|
ਇਸ ਬਾਰੇ ਜਾਦਕਾਰੀ ਦੰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਧਾਨ ਬੌਬੀ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਵਫਦ ਨੇ ਡਾ. ਮਨਮੋਹਨ ਸਿੰਘ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1999 ਵਿੱਚ ਮੁਹਾਲੀ ਵਿਖੇ ਸ਼ਹੀਦ ਉਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟ੍ਰਸਟ ਵਾਸਤੇ ਜਮੀਨ ਅਲਾਟ ਕੀਤੀ ਗਈ ਸੀ ਜਿੱਥੇ ਟ੍ਰਸਟ ਵਲੋਂ ਸ਼ਹੀਦ ਉਧਮ ਸਿੰਘ ਭਵਨ ਦੀ ਉਸਾਰੀ ਕੀਤੀ ਗਈ ਹੈ| ਵਫਦ ਨੇ ਡਾ. ਮਨਮੋਹਨ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2003 ਵਿੱਚ ਕਿਹਾ ਗਿਆ ਸੀ ਕਿ ਸੀ ਕਿ ਟ੍ਰਸਟ ਨੂੰ ਅਲਾਟ ਕੀਤੀ ਗਈ ਜਮੀਨ ਦੀ ਕੀਮਤ 1540 ਦੀ ਥਾਂ 540 ਰਪਏ ਪ੍ਰਤੀ ਵਰਗ ਗਜ ਕੀਤੀ ਜਾਵੇਗੀ|ਵਫਦ ਨੇ ਸਾਬਕਾ ਪ੍ਧਾਨ ਮੰਤਰੀ ਨੂੰ ਦੱਸਿਆ ਕਿ ਇਸਦੇ ਬਾਵਜੂਦ ਟ੍ਰਸਟ ਨੂੰ ਅਲਾਟ ਕੀਤੀ ਗਈ ਜਮੀਨ ਦੀ ਕੀਮਤ ਨਹੀਂ ਘਟਾਈ ਗਈ ਅਤੇ ਗਮਾਡਾ ਵਲੋਂ ਟ੍ਰਸਟ ਤੋਂ 1540 ਰੁਪਏ ਵਰਗ ਗਜ ਦੇ ਅਨੁਸਾਰ (ਕੁਲ 41 ਲੱਖ ਰੁਪਏ) ਹੀ ਰਕਮ ਦੀ ਮੰਗ ਕੀਤੀ ਜਾਂਦੀ ਰਹੀ| ਉਹਨਾਂ ਦੱਸਿਆ ਕਿ ਟ੍ਰਸਟ ਵਲੋਂ ਹੁਣ ਤਕ ਗਮਾਡਾ ਨੂੰ ਲਗਭਗ 28 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਕਿ ਮੁੱਖ ਮੰਤਰੀ ਵਲੋਂ ਐਲਾਨੀ ਕੀਮਤ ਤੋਂ ਕਿਤੇ ਜਿਆਦਾ ਹੈ ਪਰੰਤੂ ਹੁਣੇ ਵੀ ਗਮਾਡਾ ਵਲੋਂ ਟ੍ਰਸਟ ਤੋਂ ਹੋਰ ਰਕਮ ਦੀ ਮੰਗ ਕੀਤੀ ਜਾ ਰਹੀ ਹੈ| ਵਫਦ ਦੇ ਮੈਂਬਰਾਂ ਨੇ ਡਾ ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਹਨਾਂ ਵਲੋਂ ਕੀਤੇ ਐਲਾਨ ਨੂੰ ਲਾਗੂ ਕਰਵਾਉਣ| ਇਸ ਮੌਕੇ ਵਫਦ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੰਬੋਜ ਇਤਿਹਾਸ ਦੀ ਕਿਤਾਬ ਅਤੇ ਸ਼ਹੀਦ ਉਧਮ ਸਿੰਘ ਦੀ ਇੱਕ ਤਸਵੀਰ ਵੀ ਭੇਂਟ ਕੀਤੀ ਗਈ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਹਰਮੀਤ ਕੰਬੋਜ ਪੰਮਾ, ਸ੍ਰੀ ਪੁਨੀਤ ਬੇਦੀ ਅਤੇ ਪਰਵੇਰ ਸਿੰਘ ਵੀ ਹਾਜਿਰ ਸਨ|


   
  
  ਮਨੋਰੰਜਨ


  LATEST UPDATES











  Advertisements