View Details << Back

ਲੁਟੇਰੇ ਬੈਕ ਦਾ ਏਟੀਅੈਮ ਪੁਟ ਕੇ ਲੈ ਗਏ
-ਵੈਲਡਿੰਗ ਕਟਰ ਨਾਲ ਤੋੜਿਆ ਏਟੀਅੈਮ -

ਭਵਾਨੀਗੜ, 10 ਜੁਲਾਈ (ਗੁਰਵਿੰਦਰ ਸਿੰਘ)- ਪੁਲਸ ਨੂੰ ਸਰੇਆਮ ਚੁਣੌਤੀ ਦਿੰਦਿਆਂ ਬੀਤੀ ਰਾਤ ਅਣਪਛਾਤੇ ਨਕਾਬਪੋਸ਼ ਲੁਟੇਰੇ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਸਥਿਤ ਪਿੰਡ ਘਰਾਚੋਂ ਦੇ ਪੰਜਾਬ ਅੈੰਡ ਸਿੰਧ ਬੈੰਕ ਦੀ ਬ੍ਰਾਂਚ ਦੀ ਏਟੀਅੈਮ ਮਸ਼ੀਨ ਪੁੱਟ ਕੇ ਲੈ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਡੀਅੈਸਪੀ ਭਵਾਨੀਗੜ ਸੁਖਰਾਜ ਸਿੰਘ ਘੁੰਮਣ ਸਮੇਤ ਥਾਣਾ ਮੁਖੀ ਭਵਾਨੀਗੜ ਗੁਰਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੈੰਕ ਦੇ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬੈੰਕ ਦੇ ਇੱਕ ਹੋਰ ਮੁਲਾਜਮ ਨੇ ਉਨ੍ਹਾਂ ਨੂੰ ਬੈੰਕ ਦੇ ਏਟੀਅੈਮ ਲੁੱਟਣ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਤੁਰੰਤ ਬੈੰਕ ਪਹੰਚੇ ਤੇ ਇੱਥੇ ਆ ਕੇ ਦੇਖਿਆ ਕਿ ਬੈੰਕ ਦੇ ਬਾਹਰ ਸਥਿਤ ਏਟੀਅੈਮ ਰੂਮ ਦਾ ਸ਼ਟਰ ਟੁੱਟਿਆ ਪਿਆ ਸੀ। ਜਿਸ ਨੂੰ ਦੋ ਅਣਪਛਾਤੇ ਲੁਟੇਰੇ ਜਿੰਨਾਂ ਨੇ ਮੂੰਹ 'ਤੇ ਕੱਪੜਾ ਲਪੇਟਿਆ ਹੋਇਆ ਸੀ, ਏਟੀਅੈਮ ਦਾ ਸ਼ਟਰ ਵੈਲਡਿੰਗ ਕਟਰ ਅਤੇ ਸਰੀਏ ਨਾਲ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਵੜਦੇ ਸਾਰ ਹੀ ਲੁਟੇਰਿਆਂ ਨੇ ਏਟੀਅੈਮ ਰੂਮ ਦੀ ਲਾਇਟ ਨੂੰ ਭੰਨ ਦਿੱਤਾ ਅਤੇ ਬਾਅਦ ਵਿੱਚ ਗੈਸ ਕਟਰ ਨਾਲ ਏਟੀਅੈਮ ਨੂੰ ਜੜੋ ਹੀ ਉਖਾੜ ਲੈ ਗਏ। ਬੈੰਕ ਅਧਿਕਾਰੀਆਂ ਮੁਤਾਬਕ ਏਟੀਅੈਮ ਵਿੱਚ 17 ਹਜਾਰ ਦੇ ਕਰੀਬ ਨਗਦੀ ਸੀ। ਸ਼ਾਤਿਰ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਏਟੀਅੈਮ ਰੂਮ ਦੀ ਲਾਇਟ ਨੂੰ ਭੰਨ ਦੇਣ ਕਾਰਨ ਲੁੱਟ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਨਹੀਂ ਹੋ ਸਕੀ। ਓਧਰ ਏਟੀਅੈਮ ਦੇ ਬਾਹਰ ਪੁਲਸ ਨੂੰ ਚਾਰ ਪਹੀਆ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ ਜਿਸ ਤੋਂ ਸਾਫ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਲੁਟੇਰੇ ਏਟੀਅੈਮ ਨੂੰ ਕਿਸੇ ਵਾਹਨ ਵਿੱਚ ਲੱਦ ਕੇ ਲੈ ਕੇ ਗਏ ਹਨ। ਘਟਨਾ ਨੂੰ ਲੈ ਕੇ ਅੈਸ ਪੀ ਸੰਗਰੂਰ ਹਰਿੰਦਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰਨ ਦੀ ਗੱਲ ਆਖ ਰਹੀ ਹੈ।
ਪਿੰਡ ਘਰਾਚੋੰ 'ਚ ਲੁਟੇਰਿਆਂ ਵੱਲੋਂ ਤੋੜਿਆ ਗਿਆ ਏਟੀਅੈਮ ਦਾ ਬਾਹਰੀ ਦ੍ਰਿਸ਼।




   
  
  ਮਨੋਰੰਜਨ


  LATEST UPDATES











  Advertisements