View Details << Back

ਲੜਕੀ ਦਾ ਮੋਬਾਇਲ ਫੋਨ ਝਪਟ ਕੇ ਮੋਟਰਸਾਇਕਲ ਸਵਾਰ ਫਰਾਰ
-ਲੋਕਾਂ ਦੇ ਹੱਥੇ ਚੜਹੇ, ਕੀਤੇ ਪੁਲਸ ਹਵਾਲੇ -

ਭਵਾਨੀਗੜ੍ਹ, 13 ਜੁਲਾਈ (ਗੁਰਵਿੰਦਰ ਸਿੰਘ )- ਸ਼ਹਿਰ ਵਿੱਚ ਅੱਜ ਦਿਨਦਿਹਾੜੇ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀ ਰਾਹ ਤੁਰੀ ਜਾਂਦੀ ਇੱਕ ਲੜਕੀ ਦਾ ਮੋਬਾਇਲ ਫੋਨ ਝਪਟ ਕੇ ਰਫੂ ਚੱਕਰ ਹੋ ਗਏ। ਬਾਅਦ ਵਿੱਚ ਲੋਕਾਂ ਨੇ ਪਿੱਛਾ ਕਰਕੇ ਝਪਟਮਾਰਾਂ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਮੌਕੇ 'ਤੇ ਹਾਜਰ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਨੇੜਲੇ ਪਿੰਡ ਫਤਿਹਗੜ ਛੰਨਾ ਦੀ ਰਹਿਣ ਵਾਲੀ ਇਕ ਲੜਕੀ ਲਵਪ੍ਰੀਤ ਜੋ ਪਟਿਆਲਾ ਵਿਖੇ ਆਈਲੈਟਸ ਕਰਦੀ ਹੈ, ਅੱਜ ਜਿਵੇਂ ਹੀ ਉਹ ਪੁਰਾਣੇ ਬੱਸ ਅੱਡੇ 'ਤੇ ਉਤਰ ਕੇ ਪੈਦਲ ਸਰਵਿਸ ਰੋਡ ਰਾਹੀਂ ਇੱਥੇ ਟੀਵੀਅੈਸ ਏਜੰਸੀ ਨੇੜੇ ਪਹੁੰਚੀ ਤਾਂ ਦੋ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਉਸਦਾ ਮੋਬਾਇਲ ਫੋਨ ਝਪਟ ਲਿਆ ਤੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਸਬੰਧੀ ਲੜਕੀ ਵੱਲੋਂ ਰੌਲਾ ਪਾਉਣ 'ਤੇ ਇਕੱਤਰ ਹੋਏ ਲੋਕਾਂ ਨੇ ਫੁਰਤੀ ਨਾਲ ਅਪਣੇ ਵਾਹਨਾਂ ਰਾਹੀਂ ਝਪਟਮਾਰਾਂ ਦਾ ਪਿਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਿਛਾ ਕਰ ਰਹੇ ਲੋਕਾਂ ਨੇ ਪਿੰਡ ਆਲੋਅਰਖ ਲਾਗੇ ਮੋਟਰਸਾਇਕਲ ਸਵਾਰ ਦੋਵੇਂ ਝਪਟਮਾਰਾ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਲੋਕਾਂ ਝਪਟਮਾਰਾਂ ਦੀ ਚੰਗੀ ਭੁਗਤ ਸਵਾਰੀ ਤੇ ਦੋਵਾਂ ਨੂੰ ਪੁਲਸ ਹਵਾਲੇ ਕਰ ਦਿੱਤਾ ।

   
  
  ਮਨੋਰੰਜਨ


  LATEST UPDATES











  Advertisements