View Details << Back

ਪਿਓ ਨੇ ਪੁੱਤ ਨਾਲ ਰਲ ਕੇ ਕੀਤਾ ਚਾਚੇ ਦੇ ਮੁੰਡੇ ਦਾ ਕਤਲ
- ਪਿਓ ਪੁੱਤ ਮੌਕੇ ਤੋਂ ਫਰਾਰ -

ਭਵਾਨੀਗੜ, 14 ਜੁਲਾਈ (ਗੁਰਵਿੰਦਰ ਸਿੰਘ) - ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਬੀਤੀ ਰਾਤ ਇੱਕ ਵਿਅਕਤੀ ਦਾ ਉਸਦੇ ਤਾਏ ਦੇ ਮੁੰਡੇ ਤੇ ਭਤੀਜੇ ਵੱਲੋਂ ਕਿਰਚ ਮਾਰ ਕੇ ਕਤਲ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਬਕਾ ਸਰਪੰਚ ਅਜੀਜ਼ ਖਾਨ ਨੇ ਦੱਸਿਆ ਕਿ ਉਸਦਾ ਲੜਕਾ ਜਗਸੀਰ ਖਾਨ (38) ਸ਼ਨੀਵਾਰ ਦੀ ਰਾਤ ਅਪਣੇ ਘਰ ਚੁਬਾਰੇ ਵਿੱਚ ਪਰਿਵਾਰ ਨਾਲ ਸੁੱਤਾ ਪਿਆ ਸੀ ਤਾਂ ਦੇਰ ਰਾਤ ਉਸਦੇ ਭਰਾ ਫਕੀਰੀਆ ਖਾਨ ਦੇ ਲੜਕੇ ਅਸਲਮ ਖਾਨ ਤੇ ਪੋਤੇ ਪ੍ਰਿੰਸ, ਜੋ ਦੋਵੇ ਨਸ਼ੇ ਵਿੱਚ ਧੁੱਤ ਸਨ ਨੇ ਫੋਨ ਕਰਕੇ ਜਗਸੀਰ ਖਾਨ ਨੂੰ ਹੇਠਾਂ ਆਉਣ ਲਈ ਕਿਹਾ ਤਾਂ ਗੇਟ 'ਤੇ ਆਉੰਦਿਆਂ ਹੀ ਇੱਕ ਨੇ ਉਸ ਨੂੰ ਬਾਹਾਂ ਤੋਂ ਕਾਬੂ ਕਰ ਲਿਆ ਤੇ ਦੂਜੇ ਨੇ ਉਸਦੇ ਢਿੱਡ ਵਿੱਚ ਕਿਰਚ ਮਾਰ ਦਿੱਤੀ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਨਾਜੁਕ ਹਾਲਤ ਵਿੱਚ ਜਗਸੀਰ ਖਾਨ ਨੂੰ ਭਵਾਨੀਗੜ ਸਰਕਾਰੀ ਹਸਪਤਾਲ ਵਿੱਚ ਲਿਆਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਥਾਣਾ ਮੁਖੀ ਭਵਾਨੀਗੜ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਅਸਲਮ ਖਾਨ ਤੇ ਪ੍ਰਿਸ ਖਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਕਤਲ ਕੀਤੇ ਜਗਸੀਰ ਖਾਨ ਦੀ ਪੁਰਾਣੀ ਤਸਵੀਰ।


   
  
  ਮਨੋਰੰਜਨ


  LATEST UPDATES











  Advertisements