View Details << Back

ਮਿਡਲ ਤੇ ਹਾਈ ਪੱਧਰ ਦੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ

ਭਵਾਨੀਗੜ, 15 ਜੁਲਾਈ (ਗੁਰਵਿੰਦਰ ਸਿੰਘ)
- ਸਰਕਾਰੀ ਹਾਈ ਸਕੂਲ ਪਿੰਡ ਬਲਿਆਲ ਵਿਖੇ ਮੁੱਖ ਅਧਿਆਪਕ ਹਰਦੇਵ ਕੁਮਾਰ ਦੀ ਯੋਗ ਅਗਵਾਈ ਅਤੇ ਪੰਜਾਬੀ ਮਿਸਟ੍ਰੇਸ ਜਸਵੀਰ ਕੌਰ ਦੀ ਨਿਗਰਾਨੀ ਹੇਠ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਮਿਡਲ ਅਤੇ ਹਾਈ ਪੱਧਰ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਹਾਈ ਪੱਧਰ 'ਤੇ ਵਿਦਿਆਰਥਣ ਮਹਿਕਦੀਪ ਕੌਰ ਦਸਵੀਂ ਏ, ਅਮਨਪ੍ਰੀਤ ਕੌਰ ਨੌਵੀਂ ਬੀ ਅਤੇ ਹਰਜੀਤ ਕੌਰ ਦਸਵੀਂ ਏ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਮਿਡਲ ਪੱਧਰ ਦੇ ਮੁਕਾਬਲਿਆ ਵਿੱਚ ਵਿਦਿਆਰਥਣ ਲਵਪ੍ਰੀਤ ਕੌਰ ਅੱਠਵੀਂ, ਸੰਦੀਪ ਕੌਰ ਸੱਤਵੀਂ ਤੇ ਸੁਖਮਨੀ ਕੌਰ ਛੇਵੀਂ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿੱਚ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਹਰਮਿੰਦਰ ਸਿੰਘ, ਨਿਰਮਲ ਸਿੰਘ, ਜਸਵੀਰ ਕੌਰ ਪੰਜਾਬੀ, ਰਮਨਵੀਰ ਕੌਰ ਹਾਜਰ ਸਨ।
ਪੁਸਤਕ ਸਮੀਖਿਆ ਮੁਕਾਬਲਿਆਂ 'ਚ ਭਾਗ ਲੈਂਦੇ ਵਿਦਿਆਰਥੀ।


   
  
  ਮਨੋਰੰਜਨ


  LATEST UPDATES











  Advertisements