View Details << Back

ਹੈਰੀਟੇਜ ਪਬਲਿਕ ਸਕੂਲ ਵਿਖੇ ਸਾਇੰਸ ਪ੍ਦਰਸ਼ਨੀ ਲਗਵਾਈ
ਵਿਦਿਆਰਥੀਆਂ ਦੀ ਸਾਇਸ ਵਿਸ਼ੇ ਚ ਰੁਚੀ ਲਈ ਸਾਇਸ ਮੇਲੇ ਜਰੂਰੀ:- ਮੀਨੂੰ ਸੂਦ

ਭਵਾਨੀਗੜ ੧੬ ਜੁਲਾਈ { ਗੁਰਵਿੰਦਰ ਸਿੰਘ } ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਅਤੇ ਸਾਇੰਸ ਵਿਭਾਗ ਦੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਬੱਚਿਆ ਅੰਦਰ ਸਾਇੰਸ ਵਿਸ਼ੇ ਪ੍ਤੀ ਦਿਲਚਸਪੀ ਪੈਦਾ ਕਰਨ ਦੇ ਮੰਤਵ ਨਾਲ ਸਾਇੰਸ ਪ੍ਦਰਸ਼ਨੀ ਲਗਵਾਈ ਗਈ, ਜਿਸ ਵਿੱਚ ਛੇਵੀਂ ਤੋ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਪ੍ਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਨਾਲ ਸਬੰਧਿਤ ਵਰਕਿੰਗ ਅਤੇ ਨਾਨ ਵਰਕਿੰਗ ਮਾਡਲ ਜਿਵੇਂ ਫਾਇਰ ਅਲਾਰਮ, ਰੇਨ ਵਾਟਰ ਹਾਰਵੈਸਟਿੰਗ, ਮੋਟਰਬਾਇਕ, ਡਰੌਨ, ਐਨੀਮਲ ਸੈੱਲ, ਬਿਜਲੀ ਕੂਲਰ, ਏ.ਟੀ.ਐਮ ਮਸ਼ੀਨ, ਵਾਟਰ ਸਾਇਕਲ, ਸੋਲਰ ਸਿਸਟਮ, ਸੋਲਰ ਕੂਕਰ, ਮਾਡਲ ਆਫ ਲੰਗਜ਼, ਸੋਲਰ ਪੈਨਲ, ਇਲੈਕਟ੍ਰਿਕ ਸਰਕਟ, ਸਰੀਰਕ ਅੰਗਾਂ ਦੇ ਕੰਮ, ਧਰਤੀ ਦੇ ਵੱਖਖ਼ਵੱਖ ਭਾਗ, ਨਿਊਟਨ ਦੀ ਰੰਗੀਨ ਚੱਕਰ, ਪਾਣੀ ਦਾ ਬਿਜਲਈ ਵਿਸ਼ੇਲਸ਼ਣ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਨੇ ਪ੍ਦਰਸ਼ਨੀ ਵਿੱਚ ਰਖੇ ਸਾਰੇ ਮਾਡਲਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ। ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੀ ਪ੍ਦਰਸ਼ਨੀ ਲਗਵਾਉਣ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੂਪੀ ਪ੍ਰਤਿਭਾ ਨੂੰ ਬਾਹਰ ਕੱਢ ਕੇ ਦੇਸ਼ ਦੀ ਤਕਨੀਕੀ ਉਨੱਤੀ ਵਿੱਚ ਯੋਗਦਾਨ ਪਾਉਣਾ ਹੈ। ਜੇ ਬੱਚੇ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਤਾਂ ਇਸ ਨਾਲ ਉਹਨਾਂ ਦੇ ਉੱਜਵਲ ਭੱਵਿਖ ਦੇ ਨਾਲ ਦੇਸ਼ ਦੀ ਉਨਤੀ ਵੀ ਨਿਸ਼ਚਿਤ ਹੈ। ਸਕੂਲ ਪ੍ਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀ ਮਤੀ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਉਹਨਾਂ ਦੁਆਰਾ ਬਣਾਏ ਗਏ ਮਾਡਲਾਂ ਦੀ ਪ੍ਸ਼ੰਸਾ ਕੀਤੀ ।
ਪ੍ਦਰਸ਼ਨੀ ਦੋਰਾਨ ਸਕੂਲੀ ਵਿਦਿਆਰਥੀ ਤੇ ਸਕੂਲ ਪ੍ਬੰਧਕ ਅਨਿਲ ਮਿੱਤਲ ।


   
  
  ਮਨੋਰੰਜਨ


  LATEST UPDATES











  Advertisements