View Details << Back

ਪਿੰਡ ਬਲੌਂਗੀ ਦੀ ਕਰੋੜਾਂ ਰੁਪਏ ਦੀ ਜਮੀਨ ਤੇ ਹੋਏ ਨਾਜ਼ਾਇਜ਼ ਕਬਜ਼ਿਆਂ ਦਾ ਮਾਮਲਾ ਗਰਮਾਇਆ
ਮੁੱਖ ਮੰਤਰੀ ਦਫਤਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਬਣਦੀ ਕਾਰਵਾਈ ਦੀਆਂ ਹਦਾਇਤਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ

ਐਸ ਏ ਐਸ ਨਗਰ ਬਲੌਂਗੀ, 16 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ ) ਪਿੰਡ ਬਲੌਂਗੀ ਦੀ ਸ਼ਾਮਲਾਤ ਜਮੀਨ ਉੱਪਰ ਹੋਏ ਨਾਜਾਇਜ ਕਬਜਿਆਂ ਦਾ ਮਾਮਲਾ ਇਕ ਵਾਰ ਫਿਰ ਗਰਮੀ ਫੜਦਾ ਦਿਖ ਰਿਹਾ ਹੈ ਇਸ ਸੰਬੰਧੀ ਪਿੰਡ ਦੀ ਪੰਚਾਇਤ ਵਲੋਂ ਮਤਾ ਪਾ ਕੇ ਇਹਨਾਂ ਕਬਜਿਆਂ ਨੂੰ ਖਾਲੀ ਕਰਵਾਉਣ ਦੀ ਮੰਗ ਕੀਤੇ ਜਾਣ ਤੋਂ ਬਾਅਦ ਵੀ ਜਿਲ੍ਹਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਪਿੰਡ ਦੇ ਸਰਪੰਚ ਸ੍ਰ. ਬਹਾਦਰ ਵਲੋਂ ਪੰਜਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਹ ਕਬਜਾ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਹੈ| ਇਸ ਸੰਬੰਧੀ ਮੁੱਖ ਮੰਤਰੀ ਦਫਤਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਯੋਗ ਕਾਰਵਾਈ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੇ ਜਾਣ ਤੋਂ ਬਾਅਦ ਵਿਭਾਗ ਦੇ ਡਿਪਟੀ ਡਾਇਰੈਕਟਰ ਵਲੋਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੂੰ ਹਿਦਾਇਤ ਕੀਤੀ ਗਈ ਹੈ ਕਿ ਇਸ ਸੰਬੰਧੀ ਪੜਤਾਲ ਕਰਕੇ ਅਤੇ ਝਗੜੇ ਵਾਲੀ ਜਗਾ ਦੀ ਨਿਸ਼ਾਨਦੇਹੀ ਕਰਵਾਉਣ ਲਈ ਪੰਜਾਬ ਵਿਲੈਜ ਕਾਮਨ ਲੈਂਡਜ਼ (ਰੈਗੁਲੇਸ਼ਨ) ਐਕਟ 1961 ਦੇ ਅਨੁਸਾਰ ਕਾਰਵਾਈ ਕਰਕੇ ਰਿਪੋਰਟ ਦਫਤਰ ਨੂੰ ਭੇਜੀ ਜਾਵੇ| ਜਿਕਰਯੋਗ ਹੈ ਕਿ ਇਸ ਸੰਬੰਧੀ ਸਕਾਈ ਹਾਕ ਟਾਈਮਜ਼ ਵਲੋਂ ਜਨਵਰੀ ਮਹੀਨੇ ਵਿੱਚ ਪਿੰਡ ਦੀ ਸ਼ਾਮਲਾਤ ਜਮੀਨ ਵਿੱਚ ਨਾਜਾਇਜ ਕਬਜੇ ਕਰਕੇ ਬਣਾਈਆਂ ਗਈਆਂ ਝੁੱਗੀਆਂ ਬਾਰੇ ਇਕ ਰਿਪੋਰਟ ਪ੍ਕਾਸ਼ਿਤ ਕੀਤੀ ਗਈ ਸੀ| ਪਿੰਡ ਦੇ ਨਵੇਂ ਬਣੇ ਸਰਪੰਚ ਸ੍ਰ. ਬਹਾਦਰ ਸਿੰਘ ਕਹਿੰਦੇ ਹਨ ਕਿ ਅੰਬੇਦਕਰ ਕਲੋਨੀ ਦੇ ਨਾਮ ਤੇ ਮਸ਼ਹੂਰ ਇਸ ਝੁੱਗੀ ਕਲੋਨੀ ਨੂੰ ਖਾਲੀ ਕਰਵਾਉਣ ਲਈ ਪਿੰਡ ਦੀ ਪੰਚਾਇਤ ਵਲੋਂ ਕਾਫੀ ਲੰਬੇ ਸਮੇਂ ਤੋਂ ਅਧਿਕਾਰੀਆਂ ਤਕ ਪਹੁੰਚ ਕੀਤੀ ਜਾ ਰਹੀ ਹੈ ਪਰੰਤੂ ਇਸ ਸੰਬੰਧੀ ਹੋਣ ਵਾਲੀ ਕਾਰਵਾਈ ਹਰ ਵਾਰ ਟਲ ਜਾਂਦੀ ਹੈ| ਉਹਨਾਂ ਦੱਸਿਆ ਕਿ ਇਸ ਕਾਲੋਨੀ ਵਿੱਚ ਪਹਿਲਾਂ ਬਣੀਆਂ 120 ਝੁੱਗੀਆਂ ਹਟਾਉਣ ਲਈ ਵਿਭਾਗ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਇਸ ਸੰਬੰਧੀ ਵਾਰੰਟ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰੰਤੂ ਝੁੱਗੀਆਂ ਹਟਾਉਣ ਲਈ ਕਾਰਵਾਈ ਨਾ ਹੋਣ ਕਾਰਨ ਇਹਨਾਂ ਝੁੱਗੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਵੇਲੇ ਇੱਥੇ ਦੋ ਹਜਾਰ ਦੇ ਕਰੀਬ ਝੁੱਗੀਆਂ ਬਣ ਚੁੱਕੀਆਂ ਹਨ|ਸਰਪੰਚ ਬਹਾਦਰ ਸਿੰਘ ਦੱਸਦੇ ਹਨ ਕਿ ਇਸ ਸੰਬੰਧੀ ਉਹਨਾਂ ਨੇ ਪੰਚਾਇਤ ਨਾਲ ਮੀਟਿੰਗ ਕਰਕੇ 1 ਮਾਰਚ ਨੂੰ ਪੰਚਾਇਤ ਵਲੋਂ ਮਤਾ ਪਾਇਆ ਗਿਆ ਸੀ ਕਿ ਗ੍ਰਾਮ ਪੰਚਾਇਤ ਦੀ ਕਰੋੜਾਂ ਰੁਪਏ ਦੀ ਜਮੀਨ ਤੇ ਹੋਏ ਨਾਜਾਇਜ ਕਬਜੇ ਦੂਰ ਕਰਵਾ ਕੇ ਜਮੀਨ ਦਾ ਕਬਜਾ ਪੰਚਾਇਤ ਨੂੰ ਦਿਵਾਇਆ ਜਾਵੇ| ਪਰੰਤੂ ਇਸ ਸੰਬੰਧੀ ਵਿਭਾਗ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਉਹਨਾਂ ਵਲੋਂ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜਿਆ ਗਿਆ ਸੀ ਜਿਸਤੇ ਕਾਰਵਾਈ ਲਈ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੂੰ ਸਰਕਾਰ ਵਲੋਂ ਚਿੱਠੀ ਭੇਜੇ ਨੂੰ 15 ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਨਾਲ ਇਹ ਲੱਗਦਾ ਹੈ ਕਿ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ| ਉਹਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਫਤਰ ਦੀ ਕਾਪੀ ਉਹਨਾਂ ਨੂੰ ਬੀਤੀ 20 ਜੂਨ ਨੂੰ ਮਿਲੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਥਾਂ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਨੂੰ ਲੈ ਕੇ ਜਿਲ੍ਹੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖਿਆ ਅਤੇ ਨਸ਼ਾਨ ਦੇਹੀ ਲਈ ਸਰਕਾਰੀ ਫੀਸ ਵੀ ਭਰ ਦਿੱਤੀ ਗਈ ਹੈ|ਉਹਨਾਂ ਕਿਹਾ ਕਿ ਵਿਭਾਗ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪਿੰਡ ਦੀਆਂ ਜਮੀਨਾਂ ਤੇ ਲਗਾਤਾਰ ਕਬਜੇ ਹੋ ਰਹੇ ਹਨ| ਉਹਨਾਂ ਦੱਸਿਆ ਕਿ ਪਿੰਡ ਦੇ ਖਸਰਾ ਨੰਬਰ47 ਦੀ 5 ਕਨਾਲ 11 ਮਰਲੇ ਅਤੇ ਖਸਰਾ ਨੰ. 46 ਦੀ 9 ਕਨਾਲ 2 ਮਰਲੇ ਜਮੀਨ ਤੇ ਨਜਾਇਜ਼ ਕਬਜੇ ਕੀਤੇ ਜਾ ਰਹੇ ਹਨ| ਉਹਨਾਂ ਮੰਗ ਕੀਤੀ ਕਿ ਇਹਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜੇ ਹਟਾਏ ਜਾਣ| ਉਹਨਾਂ ਕਿਹਾ ਕਿ ਪਿੰਡ ਵਿੱਚ ਕੁੱਝ ਲੋਕਾਂ ਵਲੋਂ ਗਲੀ ਵਿੱਚ ਖੋਖੇ ਰੱਖ ਕੇ ਨਾਜਾਇਜ ਕਬਜੇ ਕੀਤੇ ਹੋਏ ਹਨ| ਉਹਨਾਂ ਕਿਹਾ ਕਿ ਵਿਭਾਗ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਚੋਣ ਜਾਬਤਾ ਲੱਗਣ ਦੌਰਾਨ ਬੀ. ਡੀ. ਪੀ. ਓ ਨੇ ਬੀਤੀ 1 ਮਈ ਨੂੰ ਉਹਨਾਂ ਨੂੰ ਪੱਤਰ ਲਿਖਿਆ ਕਿ ਨਜਾਇਜ਼ ਕਬਜੇ ਸੰਬੰਧੀ ਵਿੱਚ ਬਹਾਦਰ ਸਿੰਘ 01-05-2019 ਨੂੰ ਪੱਤਰ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਇੱਕ ਹਫਤੇ ਵਿੱਚ ਨਜਾਇਜ਼ ਕਬਜ਼ਾ ਛੁਡਵਾਇਆ ਜਾਵੇ ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਡਿਪਾਰਟਮੈਂਟ ਸਮਝੇਗਾ ਕਿ ਨਜਾਇਜ਼ ਕਬਜਿਆਂ ਵਿੱਚ ਸਰਪੰਚ ਦੀ ਮਿਲੀਭੁਗਤ ਹੋ ਸਕਦੀ ਹੈ| ਉਹਨਾਂ ਕਿਹਾ ਕਿ ਬੀ ਡੀ ਪੀ ਉ ਉਹਨਾਂ ਤੇ ਨਾਜਾਇਜ ਕਬਜਿਆਂ ਵਿੱਚ ਮਿਲੀਭੁਗਤ ਦਾ ਇਲਜਾਮ ਕਿਵੇਂ ਲਗਾ ਸਕਦੇ ਹਨ ਜਦੋਂਕਿ ਸਰਪੰਚ ਦਾ ਕੰਮ ਸਿਰਫ ਵਿਭਾਗ ਨੂੰ ਜਾਣੂ ਕਰਵਾਉਣਾ ਹੁੰਦਾ ਹੈ ਅਤੇ ਉਸ ਕੋਲ ਅਜਿਹੀ ਕੋਈ ਪਾਵਰ ਨਹੀ ਹੈ ਜਿਸ ਨਾਲ ਉਹ ਨਜਾਇਜ਼ ਕਬਜ਼ੇ ਹਟਵਾ ਸਕੇ|ਜਦੋਂ ਇਸ ਸੰਬੰਧਤ ਵਿੱਚ ਡੀ.ਡੀ.ਪੀ.ਓ ਡੀ.ਕੇ ਸਾਲਦੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਅੰਬੇਡਕਰ ਕਲੋਨੀ ਦੇ 120 ਲੋਕਾਂ ਦੇ ਖਿਲਾਫ ਵਰੰਟ ਜਾਰੀ ਹਨ ਅਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਜਦੋਂ ਪਿੰਡ ਦੇ ਖਸਰਾ ਨੰ.47 ਅਤੇ 46 ਦੀ ਜਮੀਨ ਉਤੇ ਨਜਾਇਜ਼ ਕਬਜੇ ਦੀ ਗੱੱਲ ਕੀਤੀ ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤਾ ਅਤੇ ਫੋਨ ਕੱਟ ਦਿੱਤਾ| ਬੀ.ਡੀ.ਪੀ.ਓ ਰਣਜੀਤ ਸਿੰਘ ਬੈਂਸ ਨੇ ਇਸ ਸੰਬੰਧੀ ਗੱਲ ਕਰਨ ਤੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਦਫਤਰ ਤੋਂ ਆਈ ਚਿੱਠੀ ਮਿਲ ਚੁੱਕੀ ਹੈ ਅਤੇ ਉਹ ਇਸ ਬਾਰੇ ਤਹਿਸੀਲਦਾਰ ਨਾਲ ਤਾਲਮੇਲ ਕਰ ਰਹੇ ਹਨ ਜਲਦੀ ਹੀ ਟੀਮ ਬਣਾ ਕੇ ਨਜਾਇਜ਼ ਕਬਜਿਆਂ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਮੌਕੇ ਤੇ ਨਜਾਇਜ਼ ਕਬਜਾ ਕੀਤਾ ਹੋਇਆ ਪਾਇਆ ਗਿਆ ਤਾਂ ਫਿਰ ਪੰਚਾਇਤ ਤੁਰੰਤ ਐਕਸ਼ਨ ਲੈ ਸਕਦੀ ਹੈ ਅਤੇ ਜੇਕਰ ਨਾਜਾਇਜ਼ ਕਬਜਾ ਕਰਨ ਵਾਲਾ ਆਪਣਾ ਕਬਜਾ ਖਤਮ ਨਹੀਂ ਕਰਦਾ ਤਾਂ ਪੰਚਾਇਤ ਉਸਦੇ ਖਿਲਾਫ ਕੇਸ ਦਾਇਰ ਕਰ ਸਕਦੀ ਹੈ ਅਤੇ ਪੰਚਾਇਤ ਕੋਲ ਪੂਰੀਆਂ ਪਾਵਰਾਂ ਹਨ|


   
  
  ਮਨੋਰੰਜਨ


  LATEST UPDATES











  Advertisements