View Details << Back

ਪ੍ਕਾਸ਼ ਪੁਰਬ ਨੂੰ ਸਮਰਪਿਤ ਬਲਾਕ ਪੱਧਰੀ ਦੋ ਰੋਜ਼ਾ ਕਬੱਡੀ ਮੁਕਾਬਲੇ ਸ਼ੁਰੂ

ਐਸ.ਏ.ਐਸ. ਨਗਰ, 18 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਬਲਾਕ ਪੱਧਰ ’ਤੇ ਕਬੱਡੀ ਲੜਕੇ, ਲੜਕੀਆਂ ਅੰਡਰ 14, 18, 25 (ਨੈਸ਼ਨਲ ਸਟਾਇਲ) ਦੇ ਦੋ ਰੋਜ਼ਾ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਬਲਿਆਂ ਦੇ ਅੱਜ ਪਹਿਲੇ ਦਿਨ ਬਲਾਕ ਮਾਜਰੀ, ਬਲਾਕ ਖਰੜ ਅਤੇ ਬਲਾਕ ਡੇਰਾਬੱਸੀ ਵਿਖੇ ਮੈਚ ਕਰਵਾਏ ਗਏ। ਕਾਰਜਕਾਰੀ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ. ਨਗਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਮਾਜਰੀ ਦੇ ਕਬੱਡੀ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਕਰਵਾਏ ਗਏ, ਜਿਥੇ ਹੋਏ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਸਰਕਾਰੀ ਸਕੂਲ ਮਾਜਰਾ ਨੇ ਸਰਕਾਰੀ ਸਕੂਲ ਫਾਂਟਵਾ ਨੂੰ ਅਤੇ ਸਰਕਾਰੀ ਸਕੂਲ ਤੀੜਾ ਨੇ ਸਰਕਾਰੀ ਸਕੂਲ ਝਿੰਗੜਾ ਕਲਾਂ ਨੂੰ ਹਰਾਇਆ ਅਤੇ ਅੰਡਰ-14 ਲੜਕਿਆਂ ਦੇ ਕਬੱਡੀ ਮੁਕਾਬਲੇ ਵਿੱਚ ਸਰਕਾਰੀ ਸਕੂਲ ਫਤਿਹਪੁਰ ਨੇ ਸਰਕਾਰੀ ਸਕੂਲ ਸਲਾਮਤਪੁਰ ਨੂੰ ਅਤੇ ਸਰਕਾਰੀ ਸਕੂਲ ਹੁਸ਼ਿਆਰਪੁਰ ਨੇ ਸਰਕਾਰੀ ਸਕੂਲ ਸੁਹਾਲੀ ਨੂੰ ਹਰਾਇਆ। ਇਸੇ ਤਰ੍ਹਾਂ ਬਲਾਕ ਖਰੜ ਦੇ ਕਬੱਡੀ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕਰਵਾਏ ਗਏ, ਜਿਥੇ ਹੋਏ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਰੁੜਕੀ ਪੁਖਤਾ ਸਕੂਲ ਨੇ ਰਾਏਪੁਰ ਸਕੂਲ ਨੂੰ ਪਛਾੜਿਆ। ਅੰਡਰ-18 ਲੜਕਿਆਂ ਦੇ ਕਬੱਡੀ ਮੁਕਾਬਲੇ ਵਿੱਚ ਸਰਕਾਰੀ ਸਕੂਲ ਘੜੂੰਆਂ ਨੇ ਨਿਆ ਸ਼ਹਿਰ ਸਕੂਲ ਨੂੰ ਅਤੇ ਦਾਊਂ ਸਕੂਲ ਨੇ ਮੁੱਲਾਂਪੁਰ ਸਕੂਲ ਨੂੰ ਹਰਾਇਆ। ਇਸ ਤੋਂ ਇਲਾਵਾ ਬਲਾਕ ਡੇਰਾਬੱਸੀ ਦੇ ਕਬੱਡੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਕਰਵਾਏ ਗਏ, ਜਿੱਥੇ ਹੋਏ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਗੁਰੂ ਨਾਨਕ ਸਕੂਲ ਧਰਮਗੜ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਕੁਰੜੀ ਨੇ ਦੂਜਾ ਅਤੇ ਸਰਕਾਰੀ ਕੰਨਿਆ ਸਕੂਲ ਲਾਲੜੂ ਨੇ ਤੀਜਾ ਸਥਾਨ ਹਾਸਲ ਕੀਤਾ।
ਕਬੱਡੀ ਮੁਕਾਬਲੇ ਵਿੱਚ ਹਿੱਸਾ ਲੈਂਦੇ ਖਿਡਾਰੀ।


   
  
  ਮਨੋਰੰਜਨ


  LATEST UPDATES











  Advertisements