View Details << Back

ਭਵਾਨੀਗੜ ਵਿਖੇ ਹੋਇਆ ਬਲਾਕ ਪੱਧਰੀ ਕਬੱਡੀ ਟੂਰਨਾਮੈਂਟ

ਭਵਾਨੀਗੜ੍ਹ 19ਜੁਲਾਈ ( ਗੁਰਵਿੰਦਰ ਸਿੰਘ ) ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਜ਼ਮੀਨੀ ਖੇਡਾਂ ਨਾਲ ਜੋੜੀ ਰੱਖਣ ਲਈ ਗੁਰ ਤੇਗ ਬਹਾਦਰ ਸਟੇਡੀਅਮ ਵਿਖੇ ਕਬੱਡੀ ਦੀਆਂ ਖੇਡਾਂ ਕਰਵਾਈਆਂ. ਇਹ ਕਬੱਡੀ ਦੀਆਂ ਖੇਡਾਂ ਜ਼ਿਲ੍ਹਾ ਖੇਡ ਅਫ਼ਸਰ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ ਜਿਸ ਵਿੱਚ ਚੌਦਾਂ ਸਾਲ ਤੋਂ ਅਠਾਰਾਂ ਸਾਲ ਦੇ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ .ਕਬੱਡੀ ਉਮਰ ਚੌਦਾਂ ਸਾਲ ਲੜਕੀਆਂ ਦੀਆਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਝਨੇੜੀ ਦੀਆਂ ਵਿਦਿਆਰਥਣਾਂ ਪਹਿਲੇ ਸਥਾਨ ਤੇ ਅਤੇ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਦੀਆਂ ਵਿਦਿਆਰਥਣਾਂ ਦੂਜੇ ਸਥਾਨ ਤੇ ਰਹੀਆਂ . ਕਬੱਡੀ ਉਮਰ ਚੌਦਾਂ ਸਾਲ ਲੜਕਿਆਂ ਦੀ ਟੀਮ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਰਾਮਪੁਰਾ ਦੇ ਲੜਕੇ ਪਹਿਲੇ ਸਥਾਨ ਤੇ ਰਹੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਨੇੜੀ ਦੇ ਵਿਦਿਆਰਥੀ ਦੂਜੇ ਸਥਾਨ ਤੇ ਰਹੇ .ਇਸੇ ਤਰ੍ਹਾਂ ਉਮਰ ਅਠਾਰਾਂ ਸਾਲ ਲੜਕੀਆਂ ਵਿੱਚੋਂ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੀ ਟੀਮ ਪਹਿਲੇ ਸਥਾਨ ਤੇ ਅਤੇ ਸਰਕਾਰੀ ਹਾਈ ਸਕੂਲ ਕਾਕੜਾ ਦੀ ਟੀਮ ਦੂਜੇ ਸਥਾਨ ਤੇ ਰਹੀ .ਲੜਕਿਆਂ ਦੀ ਉਮਰ ਅਠਾਰਾਂ ਸਾਲ ਵਿੱਚ ਮੈਮੋਰੀਅਲ ਸਕੂਲ ਘਾਬਦਾਂ ਦੀ ਟੀਮ ਪਹਿਲੇ ਸਥਾਨ ਤੇ ਅਤੇ ਸੀਨੀਅਰ ਸੈਕੰਡਰੀ ਸਕੂਲ ਬੱਖੋਪੀਰ ਦੀ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ.ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੁਰਾਣੇ ਕਬੱਡੀ ਖਿਡਾਰੀ ਜਗਦੀਪ ਸਿੰਘ ਤੂਰ ਰਾਮਪੁਰਾ ਤੋਂ ਇਲਾਵਾ ਜਗਤਾਰ ਸਿੰਘ ਦਲਜੀਤ ਸਿੰਘ ਹਰਵਿੰਦਰ ਸਿੰਘ ਪਰਮਿੰਦਰ ਸਿੰਘ ਜਰਨੈਲ ਸਿੰਘ ਅਥਲੈਟਿਕਸ ਕੋਚ ਮਨਦੀਪ ਕੁਮਾਰ ਭਵਾਨੀਗੜ੍ਹ ਹਰਕੀਰਤ ਸਿੰਘ ਹਰਜਿੰਦਰ ਸਿੰਘ ਅਮਰਜੋਤ ਜੋਸ਼ੀ ਰਮਨਦੀਪ ਫੱਗੂਵਾਲਾ ਸੁਖਵਿੰਦਰ ਸਿੰਘ ਅਰਜਨ ਸਿੰਘ ਪਰਮਜੀਤ ਕੌਰ ਪ੍ਰਦੀਪ ਕੌਰ ਸੁਖਜਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਖਿਡਾਰੀ ਮੌਜੂਦ ਸਨ.

   
  
  ਮਨੋਰੰਜਨ


  LATEST UPDATES











  Advertisements