View Details << Back

ਪੱਤਰਕਾਰ ਜੱਸੋਵਾਲ ਦੀ ਬੇਟੀ ਮਨਵੀਰ ਜੱਸੋਵਾਲ ਨੇ ਆਪਣੇ ਜਨਮ ਦਿਨ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਨੂੰ 200 ਬੂਟੇ ਵੰਡੇ

ਐਸ.ਏ.ਐਸ ਨਗਰ, 20 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 71 ਦੀ ਵਿਦਿਆਰਥਣ ਮਨਵੀਰ ਜੱਸੋਵਾਲ ਨੇ ਅੱਜ ਆਪਣੇ ਜਨਮ ਦਿਨ ਮੌਕੇ ਟੌਫੀਆ, ਚਾਕਲੇਟ ਅਤੇ ਕੇਕ ਦੀ ਜਗ੍ਹਾ ਵਿਦਿਆਰਥੀਆਂ ਨੂੰ 200 ਬੂਟੇ ਵੰਡੇ| ਇਸ ਮੌਕੇ ਡੀਐਸਪੀ ਰੂਪਿੰਦਰ ਕੌਰ ਸੋਹੀ, ਕਾਂਗਰਸ ਦੇ ਜਨਰਲ ਸਕੱਤਰ ਰੂਬੀ ਸਿੱਧੂ ਅਤੇ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿਲ ਨੇ ਬੂਟੇ ਲਗਾ ਕੇ ਇਸ ਨਵੀਂ ਰੀਤ ਦੀ ਸ਼ੁਰੂਆਤ ਕੀਤੀ| ਇਸ ਮੌਕੇ ਮਨਵੀਰ ਕੌਰ ਜੱਸੋਵਾਲ ਨੇ ਕਿਹਾ ਕਿ ਧਰਤੀ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ ਅਤੇ ਇੱਕ ਆਈਲੈਂਡ ਵੀ ਡੁੱਬ ਚੁੱਕਿਆ ਹੈ| ਇਸਦੇ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ| ਇਸ ਮੌਕੇ ਡੀਐਸਪੀ ਰੁਪਿੰਦਰ ਕੌਰ ਸੋਹੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੀ ਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਬਾਕੀ ਬੱਚੇ ਵੀ ਆਪਣੇ ਜਨਮ ਦਿਵਸ ਤੇ ਇੰਜ ਹੀ ਬੂਟੇ ਵੰਡ ਕੇ ਜਨਮਦਿਨ ਮਨਾਉਣ| ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਵਿਦਿਆਰਥਣ ਮਨਵੀਰ ਨੇ ਇਸ ਪਹਿਲ ਦੀ ਸ਼ੁਰੂਆਤ ਕੀਤੀ ਹੈ ਜਿਸਨੂੰ ਵੇਖਕੇ ਬਾਕੀ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੋਣਗੇ| ਉਹਨਾਂ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਹਰਿਆਲੀ ਦੇ ਪ੍ਰਤੀ ਜਿੰਮੇਵਾਰੀ ਵਧੇਗੀ ਅਤੇ ਜਿਸਦੇ ਨਾਲ ਸਾਡਾ ਪੰਜਾਬ ਹੋਰ ਵੀ ਖੁਸ਼ਹਾਲ ਹੋਵੇਗਾ| ਇਸ ਮੌਕੇ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ , ਵਾਇਸ ਪ੍ਰਿੰਸੀਪਲ ਜਸਮੀਤ ਕੌਰ, ਸਕੂਲ ਅਧਿਆਪਕ ਵਿਕਰਮ ਸਿੰਘ, ਸੰਜੈ ਸਿੰਘ, ਮੁਕੇਸ਼ ਕੁਮਾਰ ਵੀ ਹਾਜਿਰ ਸਨ|

   
  
  ਮਨੋਰੰਜਨ


  LATEST UPDATES











  Advertisements