View Details << Back

ਕਲੋਨੀਆਂ ਨੂੰ ਰੈਗੂਲਰ ਕਰਨ ਲਈ ਗਮਾਡਾ ਹਰ ਹਫ਼ਤੇ ਲਾਵੇਗੀ ਕੈਂਪ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਲੋਨਾਈਜ਼ਰਾਂ ਨਾਲ ਮੀਟਿੰਗ ਦੌਰਾਨ ਦਿੱਤੇ ਆਦੇਸ਼

ਚੰਡੀਗੜ/ਐਸ.ਏ.ਐਸ.ਨਗਰ ੨੨ ਜੁਲਾਈ {ਗੁਰਵਿੰਦਰ ਸਿੰਘ ਮੋਹਾਲੀ} ਕਲੋਨੀਆਂ ਨੂੰ ਰੈਗੂਲਰ ਕਰਾਉਣ ਦੇ ਚਾਹਵਾਨ ਕਲੋਨਾਈਜ਼ਰਾਂ ਦੀ ਮਦਦ ਅਤੇ ਇਸ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਵੱਲੋਂ ਹਰ ਹਫ਼ਤੇ ਬੁੱਧਵਾਰ ਨੂੰ ਸਵੇਰੇ 11 ਵਜੇ ਪੁੱਡਾ ਭਵਨ, ਸੈਕਟਰ-62, ਐਸ.ਏ.ਐਸ. ਨਗਰ ਵਿੱਚ ਕੈਂਪ ਲਾਏ ਜਾਣਗੇ। ਪੰਜਾਬ ਦੇ ਕਲੋਨਾਈਜ਼ਰਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਿਟੀਆਂ ਨੂੰ ਹਫ਼ਤਾਵਰੀ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਲੋਨਾਈਜ਼ਰਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੱਢਿਆ ਜਾ ਸਕੇ ਅਤੇ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਪ੍ਰੋਮੋਟਰਾਂ ਨੇ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਵਿਭਾਗ ਵੱਲੋਂ ਨੋਟੀਫਾਈ ਕੀਤੀ ਗਈ ਪਾਲਿਸੀ ਤਹਿਤ ਵੱਡੀ ਗਿਣਤੀ ਕਲੋਨਾਈਜ਼ਰ ਆਪਣੀਆਂ ਕਲੋਨੀਆਂ ਰੈਗੂਲਰ ਕਰਾਉਣੀਆਂ ਚਾਹੁੰਦੇ ਹਨ ਪਰ ਇਸ ਪਾਲਿਸੀ ਵਿੱਚ ਦਰਜ ਕੁੱਝ ਮੱਦਾਂ ਨੂੰ ਸਮਝਣ ਵਿੱਚ ਉਨ•ਾਂ ਨੂੰ ਔਖ ਆ ਰਹੀ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਇਸ ਸਮੱਸਿਆ ਦੇ ਹੱਲ ਲਈ ਸ੍ਰੀ ਸਰਕਾਰੀਆ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਵਿਕਾਸ ਅਥਾਰਿਟੀਆਂ ਦੇ ਦਫ਼ਤਰਾਂ ਵਿੱਚ ਹਰ ਹਫ਼ਤੇ ਕੈਂਪ ਲਾਉਣ ਦਾ ਆਦੇਸ਼ ਦਿੱਤਾ।ਗਮਾਡਾ ਦੇ ਮੁੱਖ ਪ੍ਰਸ਼ਾਸਕ ਕਵਿਤਾ ਸਿੰਘ ਨੇ ਦੱਸਿਆ ਕਿ ਮੰਤਰੀ ਦੇ ਆਦੇਸ਼ਾਂ ਤਹਿਤ ਗਮਾਡਾ ਵੱਲੋਂ ਹਰੇਕ ਬੁੱਧਵਾਰ ਪੁੱਡਾ ਭਵਨ ਵਿੱਚ ਸਵੇਰੇ 11 ਵਜੇ ਕੈਂਪ ਲਾਇਆ ਜਾਵੇਗਾ। ਕੈਂਪ ਵਿੱਚ ਆਉਣ ਵਾਲੇ ਕਲੋਨਾਈਜ਼ਰਾਂ ਦੀ ਪੂਰੀ ਮਦਦ ਅਤੇ ਮਾਰਗਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਲੋਨਾਈਜ਼ਰਾਂ ਦੀ ਐਸੋਸੀਏਸ਼ਨ ਦੀ ਮੰਗ ਉਤੇ ਵਿਭਾਗ ਵੱਲੋਂ ਕਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਰੈਗੂਲਰ ਕਰਾਉਣ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 31 ਅਕਤੂਬਰ, 2019 ਤੱਕ ਵਧਾਈ ਗਈ ਹੈ।

   
  
  ਮਨੋਰੰਜਨ


  LATEST UPDATES











  Advertisements