View Details << Back

" ਮਨੁੱਖ 'ਚ ਸੇਵਾ ਦੀ ਭਾਵਨਾ ਜ਼ਰੂਰੀ "

ਚੰਡੀਗੜ੍ਹ, {ਗੁਰਵਿੰਦਰ ਸਿੰਘ ਮੋਹਾਲੀ} ਇਨਸਾਨ ਦੇ ਮਨ 'ਚ ਸੇਵਾ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ ਤੇ ਸਹੀ ਅਰਥਾਂ 'ਚ ਇਹੋ ਪਰਮਾਤਮਾ ਦੀ ਸੱਚੀ ਭਗਤੀ ਵੀ ਹੈ। ਇਨਸਾਨ ਸੇਵਾ ਭਾਵਨਾ ਨਾਲ ਪਰਮਾਤਮਾ ਸਮਾਨ ਹੋ ਜਾਂਦਾ ਹੈ। ਪਰਮਾਤਮਾ ਸਾਰਿਆਂ ਨਾਲ ਪ੍ਰੇਮ ਦੀ ਭਾਵਨਾ ਰੱਖਦਾ ਹੈ ਤੇ ਜਦੋਂ ਇਨਸਾਨ ਵੀ ਉਸ ਦੇ ਦੱਸੇ ਮਾਰਗ 'ਤੇ ਚੱਲਦਾ ਹੈ ਤਾਂ ਉਹ ਉਸ ਤੋਂ ਬਹੁਤ ਪ੍ਰਸੰਨ ਹੁੰਦਾ ਹੈ। ਸੇਵਾ ਲਈ ਉੱਠਣ ਵਾਲੇ ਹੱਥ ਓਨੇ ਹੀ ਮਹਾਨ ਹੁੰਦੇ ਹਨ, ਜਿੰਨੇ ਕਿ ਪਰਮਾਤਮਾ ਦੀ ਪ੍ਰਾਰਥਨਾ 'ਚ ਉੱਠਣ ਵਾਲੇ। ਦੂਜਿਆਂ ਦੀ ਸੇਵਾ ਕਰਨ ਵਾਲੇ ਇਨਸਾਨ 'ਤੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਸਾਡੀ ਸੇਵਾ ਨਾਲ ਖ਼ੁਸ਼ ਹੋਣ ਵਾਲੇ ਲੋਕ ਸਾਨੂੰ ਪਿਆਰ, ਸਨੇਹ, ਅਸ਼ੀਰਵਾਦ ਤੇ ਦੁਆਵਾਂ ਦਿੰਦੇ ਹਨ, ਜਿਸ ਨਾਲ ਸਾਡੇ ਕਸ਼ਟ ਮੁੱਕ ਜਾਂਦੇ ਹਨ। ਪਰਮਾਤਮਾ ਵੀ ਸਾਨੂੰ ਕਸ਼ਟ ਸਹਿਣ ਕਰਨ ਦੀ ਸ਼ਕਤੀ ਦਿੰਦਾ ਹੈ। ਸੇਵਾ ਇਨਸਾਨ ਨੂੰ ਸਰਲ ਤੇ ਨਿਰਸੁਆਰਥ ਬਣਾਈ ਰੱਖਦੀ ਹੈ। ਸੇਵਾ ਨਾਲ ਉਸ ਦੇ ਮਨ 'ਚ ਕਦੇ ਇਹ ਵਿਚਾਰ ਨਹੀਂ ਆਉਂਦਾ ਕਿ ਕਿਸੇ ਚੀਜ਼ 'ਤੇ ਸਿਰਫ਼ ਉਸ ਦਾ ਹੀ ਅਧਿਕਾਰ ਹੈ। ਸੇਵਾ ਭਾਵਨਾ ਵਾਲਾ ਇਨਸਾਨ ਆਪਣੇ ਕੋਲ ਮੌਜੂਦ ਹਰ ਚੀਜ਼ ਦੂਜਿਆਂ ਨੂੰ ਨਿਰਸੁਆਰਥ ਵੰਡਦਾ ਹੈ। ਸੇਵਾ ਦਾ ਮਤਲਬ ਹੀ ਇਹੋ ਹੈ ਕਿ ਦੂਜਿਆਂ 'ਚ ਵੀ ਅਸੀਂ ਖ਼ੁਦ ਨੂੰ ਦੇਖੀਏ ਤੇ ਉਸ ਨਾਲ ਵੀ ਉਹੋ ਜਿਹਾ ਹੀ ਵਿਵਹਾਰ ਕਰੀਏ, ਜਿਹੋ ਜਿਹਾ ਅਸੀਂ ਆਪਣੇ ਨਾਲ ਕਰਦੇ ਹਾਂ। ਜਦੋਂ ਅਸੀਂ ਖ਼ੁਦ ਲਈ ਦੁੱਖ ਨਹੀਂ ਚਾਹੁੰਦੇ ਤਾਂ ਸਾਨੂੰ ਵੀ ਦੂਜਿਆਂ ਦੇ ਦੁੱਖਾਂ 'ਚ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਵਸੂਧੈਵ ਕੁਟੁੰਬਕਮ ਦੀ ਭਾਵਨਾ ਦਾ ਅਸੀਂ ਜਿੰਨਾ ਵਿਸਤਾਰ ਕਰਾਂਗੇ, ਸਾਡੀ ਜ਼ਿੰਦਗੀ 'ਚ ਓਨੀ ਹੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਫੈਲੇਗੀ। ਜਦੋਂ ਤਕ ਅਸੀਂ ਸੁੱਖ-ਦੁੱਖ 'ਚ ਇਕ-ਦੂਜੇ ਨਾਲ ਨਹੀਂ ਜੁੜਾਂਗੇ, ਉਦੋਂ ਤਕ ਮਨੁੱਖੀ ਜੀਵਨ ਦੀ ਸਾਰਥਿਕਤਾ ਵੀ ਸਿੱਧ ਨਹੀਂ ਹੁੰਦੀ। ਜ਼ਿਆਦਾਤਰ ਇਨਸਾਨ ਇਹੋ ਸੋਚਦੇ ਹਨ ਕਿ ਜੇ ਉਨ੍ਹਾਂ ਨੂੰ ਦੁਨੀਆ ਦੀਆਂ ਸਾਰੀਆਂ ਸੁੱਖ-ਸਹੂਲਤਾਂ ਮਿਲ ਜਾਣ ਤਾਂ ਉਨ੍ਹਾਂ ਦਾ ਜੀਵਨ ਸਵਰਗ ਬਣ ਜਾਵੇ। ਸਹੂਲਤਾਂ ਮਿਲਣ ਤੋਂ ਬਾਅਦ ਉਨ੍ਹਾਂ ਦਾ ਮਨ ਹੋਰ ਜ਼ਿਆਦਾ ਅਸ਼ਾਂਤ ਹੋ ਜਾਂਦਾ ਹੈ ਕਿਉਂਕਿ ਭੌਤਿਕ ਚੀਜ਼ਾਂ 'ਚ ਸਿਰਫ਼ ਕੁਝ ਪਲਾਂ ਲਈ ਹੀ ਸੁੱਖ ਹੁੰਦਾ ਹੈ। ਮਨ ਦੀ ਸੱਚੀ ਸ਼ਾਂਤੀ ਭੌਤਿਕ ਸੁੱਖਾਂ ਨਾਲ ਨਹੀਂ ਸਗੋਂ ਇਨਸਾਨਾਂ 'ਚ ਰਹਿਣ ਨਾਲ ਮਿਲਦੀ ਹੈ। ਜਦੋਂ ਅਸੀਂ ਭੌਤਿਕ ਸਹੂਲਤਾਂ ਨੂੰ ਤਿਆਗ ਕੇ ਦੂਜਿਆਂ ਦੇ ਦੁੱਖ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਅਸੀਮ ਸੁੱਖ ਤੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ।

   
  
  ਮਨੋਰੰਜਨ


  LATEST UPDATES











  Advertisements