View Details << Back

ਹੁਨਰ ਸਿਖਲਾਈ ਦੇਣ ਵਾਸਤੇ 24 ਨੂੰ ਰਜਿਸਟਰੇਸ਼ਨ ਕੈਂਪ
ਹੁਣ ਤੱਕ 234 ਦਿਵਿਆਂਗ ਲੜਕੇ/ਲੜਕੀਆਂ ਨੂੰ ਵੱਖ-ਵੱਖ ਹੁਨਰਾਂ ਦੀ ਦਿੱਤੀ ਜਾ ਚੁੱਕੀ ਹੈ ਟਰੇਨਿੰਗ

ਐਸ.ਏ.ਐਸ. ਨਗਰ, 22 ਜੁਲਾਈ {ਗੁਰਵਿੰਦਰ ਸਿੰਘ ਮੋਹਾਲੀ} ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਰਾਜ ਵਿੱਚ ਨੌਜਵਾਨਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਣ ਲਈ ਵੱਖ-ਵੱਖ ਸਕੀਮਾਂ ਤਹਿਤ ਹੁਨਰ ਦੀ ਸਿਖਲਾਈ ਮੁਫਤ ਦਿੱਤੀ ਜਾ ਰਹੀ ਹੈ। ਹੁਨਰ ਸਿਖਲਾਈ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇ ਕੇ ਨੌਕਰੀ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ ਅਤੇ ਆਪਣੀ ਅਤੇ ਆਪਣੀ ਪਰਿਵਾਰ ਦੀ ਆਮਦਨ ਦਾ ਜ਼ਰੀਆ ਬਣ ਸਕਣ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਆਮ ਲੜਕੇ/ਲੜਕੀਆਂ ਦੇ ਨਾਲ-ਨਾਲ ਦਿਵਿਆਂਗ ਲੜਕੇ/ਲੜਕੀਆਂ ਨੂੰ ਵੀ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਵੀ ਉੱਚਾ ਚੁੱਕਿਆ ਜਾ ਸਕੇ ਅਤੇ ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ‘ਤੇ ਬੋਝ ਨਾ ਸਮਝਣ। ਉਨ੍ਹਾਂ ਦੱਸਿਆ ਕਿ ਹੁਣ ਤੱਕ 234 ਦਿਵਿਆਂਗ ਲੜਕੇ/ਲੜਕੀਆਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਵਿੱਚੋਂ 90 ਦਿਵਿਆਂਗ ਨੌਜਵਾਨਾਂ ਦੀ ਵੱਖ-ਵੱਖ ਫਰਮਾਂ ਵਿੱਚ ਨਿਯੁਕਤੀ ਹੋ ਚੁੱਕੀ ਹੈ। ਦਿਵਿਆਂਗ ਲੜਕੇ/ਲੜਕੀਆਂ ਲਈ ਦੋ ਹੋਰ ਬੈਚ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਰਜਿਸਟਰੇਸ਼ਨ ਅਤੇ ਕੌਂਸਲਿੰਗ ਲਈ 24 ਜੁਲਾਈ 2019 ਨੂੰ ਮਨਟੋਰ ਸਕਿੱਲ ਇੰਡੀਆ, ਪ੍ਧਾਨ ਮੰਤਰੀ ਕੌਸ਼ਲ ਕੇਂਦਰ ਪਲਾਟ ਨੰ-139, ਇੰਡਸਟਰੀਅਲ ਏਰੀਆ, ਫੇਜ਼ 8 ਬੀ, ਸੈਕਟਰ 74 ਮੁਹਾਲੀ ਵਿਖੇ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਚਾਹਵਾਨ ਉਮੀਦਵਾਰ ਆਪਣਾ ਨਾਂ ਦਰਜ ਕਰਵਾ ਕੇ ਟਰੇਨਿੰਗ ਲੈ ਸਕਦੇ ਹਨ ਅਤੇ ਆਪਣੇ ਆਪ ਨੂੰ ਨੌਕਰੀ ਯੋਗ ਬਣਾ ਸਕਦੇ ਹਨ ਜਾਂ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਦਫਤਰ ਕਮਰਾ 453, ਤੀਜੀ ਮੰਜ਼ਿਲ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਸੈਕਟਰ-76 ਵਿਖੇ ਕਿਸੇ ਵੀ ਸਮੇਂ ਵੱਖ-ਵੱਖ ਕੋਰਸਾਂ ਲਈ ਉਮੀਦਵਾਰ ਆਪਣਾ ਨਾਂ ਦਰਜ ਕਰਵਾ ਸਕਦੇ ਹਨ।


   
  
  ਮਨੋਰੰਜਨ


  LATEST UPDATES











  Advertisements