View Details << Back

ਸ਼ਿਵ ਸ਼ਕਤੀ ਕਾਵੜ ਸੰਘ ਵੱਲੋਂ ਸੱਤਵੀਂ ਕਾਵੜ ਯਾਤਰਾ
ਸ਼ਿਵਰਾਤਰੀ ਦਿਹਾੜੇ ਗੰਗਾ ਜਲ ਲੈ ਕੇ ਪੁੱਜਣਗੇ ਭਵਾਨੀਗੜ

ਭਵਾਨੀਗੜ੍ਹ 26ਜੁਲਾਈ ( ਗੁਰਵਿੰਦਰ ਸਿੰਘ )ਸਾਵਣ ਦੇ ਪਾਵਨ ਅਤੇ ਪਵਿੱਤਰ ਤਿਓਹਾਰ ਸ਼ਿਵਰਾਤਰੀ ਦੇ ਨੇੜੇ ਆ ਜਾਣ ਕਾਰਨ ਜਿਥੇ ਇਲਾਕਾ ਭਵਾਨੀਗੜ ਦੇ ਸਾਰੇ ਮੰਦਿਰਾਂ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਓਥੇ ਹੀ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਤੇ ਚੋਧਰੀ ਟੈਂਟ ਹਾਉਸ ਵਲੋਂ ਹਰ ਸਾਲ ਦੀ ਤਰਾਂ ਕਾਵੜ ਜਥਿਆਂ ਲਈ ਅਰਾਮ ਕਰਨ ਅਤੇ ਓਹਨਾ ਦੇ ਲੰਗਰ ਆਦਿ ਦੇ ਇੰਤਜਾਮ ਓਹਨਾ ਅਤੇ ਓਹਨਾ ਦੇ ਸਾਥੀਆਂ ਵਲੋਂ ਕਰ ਦਿਤੇ ਗਏ ਹਨ ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸ਼ਕਤੀ ਕਾਵੜ ਸੰਘ ਭਵਾਨੀਗੜ ਵੱਲੋਂ ਹਰਿਦਵਾਰ ਤੋਂ ਭਵਾਨੀਗੜ ਲਈ ਸੱਤਵੀਂ ਪੈਦਲ ਯਾਤਰਾ ਅੱਜ ਭਵਾਨੀਗੜ ਤੋਂ ਸ਼ੁਰੂ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਅਮਰਜੋਤ ਜੋਸ਼ੀ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦੇ ਪਾਵਨ ਅਤੇ ਪਵਿੱਤਰ ਦਿਹਾੜੇ ਤੇ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਉਹ ਅਤੇ ਉਨ੍ਹਾਂ ਦੇ ਤੀਹ ਪੈਂਤੀ ਨੌਜਵਾਨ ਸਾਥੀ ਭਵਾਨੀਗੜ ਪੁੱਜਣਗੇ ਅਤੇ ਤੀਹ ਤਰੀਕ ਨੂੰ ਸ਼ਿਵਰਾਤਰੀ ਵਾਲੇ ਦਿਹਾੜੇ ਗੰਗਾ ਜਲ ਸ਼ਿਵ ਜੀ ਨੂੰ ਅਰਪਿਤ ਕਰਨਗੇ ਓਹਨਾ ਦਸਿਆ ਕੇ ਉਹ ਅੱਜ ਹਰਿਦ੍ਵਾਰ ਰਾਤ ਨੂੰ ਪੁੱਜ ਜਾਣਗੇ ਅਤੇ ਕੱਲ ਨੂੰ ਉਹ ਅਤੇ ਓਹਨਾ ਦੇ ਨਾਲ ਜਾ ਰਹੇ ਨੌਜਵਾਨ ਹਰਿਦ੍ਵਾਰ ਤੋਂ ਪੈਦਲ ਯਾਤਰਾ ਸ਼ੁਰੂ ਕਰਨਗੇ ਅਤੇ ਸ਼ਿਵਰਾਤਰੀ ਦੇ ਪਾਵਨ ਅਤੇ ਪਵਿੱਤਰ ਦਿਹਾੜੇ ਤੇ ਉਹ ਭਵਾਨੀਗੜ ਦੇ ਪੁਰਾਤਨ ਸ਼ਿਵ ਮੰਦਿਰ ਵਿਖੇ ਪੁੱਜ ਕੇ ਗੰਗਾ ਜਲ ਚੜ੍ਹਾਉਂਗੇ , ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਤੀਹ ਤੋਂ ਪੈਂਤੀ ਨੌਜਵਾਨਾਂ ਦਾ ਕਾਫਲਾ ਮੌਜੂਦ ਹੈ ਇਸ ਮੌਕੇ ਉਨ੍ਹਾਂ ਨਾਲ ਲਾਡੀ ਛੰਨਾ ਗੀਤਕਾਰ, ਰੋਕੀ ਮਿੱਤਰਾ, ਪ੍ਰਿੰਸ ਆਸਟਾ, ਸਾਹਿਲ . ਕਮਲ ਕੁਮਾਰ, ਰਾਜਨ ਕੁਮਾਰ, ਬਿੱਟੂ . ਰਿੰਕੂ, ਸ਼ਿਵਾ ਤੋਂ ਇਲਾਵਾ ਅਸ਼ੋਕ ਕੁਮਾਰ ਸ਼ੋਕੀ ਵੀ ਰਵਾਨਾ ਹੋਏ .
ਸ਼ਿਵ ਸ਼ਕਤੀ ਕਾਵੜ ਸੰਘ ਦੀ ਰਵਾਨਗੀ ਮੌਕੇ ।


   
  
  ਮਨੋਰੰਜਨ


  LATEST UPDATES











  Advertisements