View Details << Back

ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਤੇ ਹੈਲਥ ਵਰਕਰ ਯੂਨੀਅਨ ਦੀ ਚੋਣ ਸਰਬ ਸੰਮਤੀ ਨਾਲ

ਭਵਾਨੀਗੜ•, 31 ਜੁਲਾਈ, (ਗੁਰਵਿੰਦਰ ਸਿੰਘ)
: -ਸਥਾਨਕ ਸ਼ਹਿਰ ਦੀ ਸੀਐਚਸੀ ਵਿਖੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਯੂਨੀਅਨ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਰਾਜੇਸ਼ ਜੈਨ ਹੈਲਥ ਸੁਪਵਾਈਜ਼ਰ ਨੂੰ ਪ੍ਧਾਨ, ਸੀਨੀਅਰ ਮੀਤ ਪ੍ਧਾਨ ਨਵਦੀਪ ਕੁਮਾਰ, ਮੀਤ ਪ੍ਧਾਨ ਰਾਧਾ ਸ਼ਰਮਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਕੱਤਰ ਰਣਧੀਰ ਸਿੰਘ, ਕੈਸ਼ੀਅਰ ਵਿਪਨ ਕੁਮਾਰ, ਪ੍ਰੈਸ ਸਕੱਤਰ ਪ੍ਰੇਮ ਕੁਮਾਰ ਸਿੰਗਲਾ, ਸਹਾਇਕ ਪ੍ਰੈਸ ਸਕੱਤਰ ਬਲਦੇਵ ਸਿੰਘ ਤੇ ਦਫਤਰ ਸਕੱਤਰ ਗੁਰਵਿੰਦਰ ਸਿੰਘ ਨੂੰ ਚੁਣਿਆ ਗਿਆ । ਇਸ ਮੌਕੇ ਨਵੇਂ ਬਣੇ ਪ੍ਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਜੱਥੇਬੰਦੀ ਲਈ ਵੱਧ ਤੋਂ ਵੱਧ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਚੋਣ ਮੌਕੇ ਮਲਟੀਪਰਪਜ਼ ਸਿਹਤ ਕਰਮਚਾਰੀਆਂ ਨੂੰ ਆਉਂਦੀਆਂ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਹੈਲਥ ਸੁਪਰਵਾਈਜ਼ਰ ਹਰਮੇਸ਼ ਚੰਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਭਵਾਨੀਗੜ੍ਹ ਵਿਖੇ ਮਲਟੀਪਰਪਜ਼ ਹੈਲਥ ਮੁਲਾਂਜਮ ਯੂਨੀਅਨ ਦੀ ਚੋਣ ਮੌਕੇ ਚੁਣੇ ਗਏ ਅਹੁਦੇਦਾਰ।



   
  
  ਮਨੋਰੰਜਨ


  LATEST UPDATES











  Advertisements