View Details << Back

"ਸ਼ਹੀਦ ਉਧਮ ਸਿੰਘ" ਦੀ ਕੁਰਬਾਨੀ ਨੂੰ ਯਾਦ ਕਰਦਿਆਂ ਰਹਿਬਰ ਵਿੱਖੇ ਸ਼ਰਧਾਂਜਲੀ ਸਮਾਗਮ

ਭਵਾਨੀਗੜ੍ਹ ੧ ਅਗਸਤ {ਗੁਰਵਿੰਦਰ ਸਿੰਘ} ਬੀਤੀ 31 ਜੁਲਾਈ 2019 ਨੂੰ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ੍ਹ ਵਿਖੇ ਸ਼ਹੀਦ ਉਧਮ ਸਿੰਘ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੋਰਾਨ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ "ਸ਼ਹੀਦ ਉਧਮ ਸਿੰਘ" ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।ਇਸ ਮੋਕੇ ਉਨ੍ਹਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਜਨਮ ਸ਼ਹਿਰ ਸੁਨਾਮ ਜਿਲ੍ਹਾਂ ਸੰਗਰੂਰ ਵਿਖੇ ਹੋਇਆ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ। ਸ਼ਹੀਦ ਊਧਮ ਸਿੰਘ ਨੇ ੧੩ ਅਪ੍ਰੈਲ ੧੯੧੯ ਨੂੰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਭਾਗ ਵਿੱਚ ਹੋਏ ਖੂਨੀ ਸਾਕੇ ਦਾ ਬਦਲਾ ੨੧ ਸਾਲ ਬਾਅਦ ਜਨਰਲ ਉਡਵਾਇਰ ਨੂੰ ਗੋਲੀ ਮਾਰ ਕੇ ਲਿਆ ਅਤੇ ੩੧ ਜੁਲਾਈ ੧੯੪੦ ਨੂੰ ਉਨ੍ਹਾਂ ਨੂੰ ਪੈਂਰਨਵਿਲੇ ਜੇਲ ਵਿੱਚ ਫਾਂਸੀ ਦਿੱਤੀ ਗਈ। ਭਾਰਤੀ ਲੋਕ ਹਮੇਸ਼ਾ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖਣਗੇ।ਸਮਾਗਮ ਦੋਰਾਨ, ਬੀ.ਯੂ.ਐਮ.ਐਸ ਕਾਲਜ਼ ਦੇ ਪ੍ਰਿੰਸੀਪਲ ਡਾ.ਜਾਫਰੀ, ਡਾ. ਜਮਾਲ, ਡਾ. ਫੁਰਕੁਆਨ ਅਮੀਨ, ਡਾ. ਇਮਤਿਆਜ਼ੀ ਬੇਗਮ, ਨਰਸਿੰਗ ਕਾਲਜ਼ ਦੇ ਪ੍ਰਿੰਸੀਪਲ ਬਲਰਾਜ ਬੀਰ ਕੋਰ, ਹਰਵੀਰ ਕੋਰ, ਮਨਪ੍ਰੀਤ ਕੋਰ, ਕਮਲਪ੍ਰੀਤ ਕੌਰ, ਸ਼ਬਾਨਾ ਅਨਸਾਰੀ, ਸਿਮਰਨਜੀਤ ਕੋਰ, ਲਵਦੀਪ ਮਿੱਤਲ, ਰਜਨੀ ਸ਼ਰਮਾ, ਰਵਿੰਦਰ ਸਿੰਘ, ਅਸਗਰ ਅਲੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements