View Details << Back

ਰਿਕਾਰਡ ਤੋੜ ਮੀਹ ਤੋਂ ਬਾਅਦ ਜਲਥਲ ਹੋਇਆ ਭਵਾਨੀਗੜ੍
ਮੀਹ 'ਚ ਡੁੱਬ ਗਏ ਵਿਕਾਸ ਦੇ ਦਾਅਵੇ,ਨਿਕਾਸੀ ਪ੍ਬੰਧਾਂ ਦੀ ਖੁੱਲੀ ਪੋਲ

ਭਵਾਨੀਗੜ, 2 ਅਗਸਤ (ਗੁਰਵਿੰਦਰ ਸਿੰਘ) ਸ਼ੁੱਕਰਵਾਰ ਸਵੇਰੇ ਇਲਾਕੇ 'ਚ ਪਏ ਰਿਕਾਰਡਤੋੜ ਮੀਹ ਤੋਂ ਬਾਅਦ ਜਲਥਲ ਹੋਏ ਸ਼ਹਿਰ ਵਿੱਚ ਲੋਕਾਂ ਨੂੰ ਇੱਕ ਵਾਰ ਫਿਰ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪਿਆ। ਭਾਰੀ ਮੀੰਹ ਨੇ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਜਿੱਥੇ ਭਾਰੀ ਰਾਹਤ ਮਹਿਸੂਸ ਕਰਵਾਈ ਉੱਥੇ ਹੀ ਤਿੰਨ ਘੰਟੇ ਬਰਸੇ ਲਗਾਤਾਰ ਮੀਂਹ ਨੇ ਪੂਰੇ ਸ਼ਹਿਰ ਨੂੰ ਝੀਲ ਵਿੱਚ ਤਬਦੀਲ ਕਰਕੇ ਰੱਖ ਦਿੱਤਾ। ਸਰਕਾਰ ਤੇ ਪ੍ਸ਼ਾਸਨ ਵੱਲੋਂ ਵਿਕਾਸ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ 3 ਤੋਂ 4 ਫੁੱਟ ਪਾਣੀ ਭਰ ਜਾਣ ਕਾਰਨ ਦੁਕਾਨਾਂ ਵਿੱਚ ਪਾਣੀ ਵੜ ਗਿਆ ਤੇ ਦੁਕਾਨਾਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਨਵੀਂ ਅਨਾਜ ਮੰਡੀ, ਜੈਨ ਕਲੋਨੀ, ਦਸ਼ਮੇਸ਼ ਨਗਰ, ਅਜੀਤ ਨਗਰ, ਤਹਿਸੀਲ ਕੰਪਲੈਕਸ ਸਮੇਤ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਵਿੱਚ ਵੀ ਮੀੰਹ ਦਾ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁੱਖ ਬਾਜਾਰ ਦੇ ਦੁਕਾਨਦਾਰਾਂ ਨੇ ਰੋਸ ਜਤਾਉੰਦਿਆਂ ਸਰਕਾਰ ਨੂੰ ਕੋਸਿਆ ਕਿ ਇੱਕ ਪਾਸੇ ਤਾਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਭਵਾਨੀਗੜ ਸ਼ਹਿਰ ਵਿੱਚ ਨਿਕਾਸੀ ਦੇ ਮਾੜੇ ਪ੍ਬੰਧਾਂ ਕਰਕੇ ਆਮ ਲੋਕਾਂ ਖਾਸ ਕਰਕੇ ਦੁਕਾਨਦਾਰਾਂ ਨੂੰ ਹਰ ਵਾਰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।:-ਪ੍ਰੀਤ ਕਲੋਨੀ ਦੇ ਲੋਕਨਿਕਾਸੀ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ :-ਸਵੇਰੇ ਪਿਆ ਮੀੰਹ ਰਾਹਤ ਦੇ ਨਾਲ ਆਫਤ ਲੈ ਵੀ ਬਰਸਿਆ। ਨਿਕਾਸੀ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਅੱਜ ਮੀਂਹ ਦਾ ਪਾਣੀ ਨਵੇਂ ਬੱਸ ਸਟੈੰਡ ਦੇ ਪਿੱਛੇ ਸਥਿਤ ਪ੍ਰੀਤ ਕਲੋਨੀ ਵਿੱਚ ਲੋਕਾਂ ਦੇ ਘਰਾਂ ਅੰਦਰ ਭਰ ਗਿਆ ਜਿਸ ਤੋਂ ਭੜਕੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਮੁਹੱਲਾ ਨਿਵਾਸੀ ਰਘਵੀਰ ਸਿੰਘ ਚਾਨੇ, ਡਾ. ਸੁਰਿੰਦਰ ਕੁਮਾਰ, ਅਾਦਰਸ਼ ਕੁਮਾਰ, ਹਰਬੰਸ ਸਿੰਘ, ਗੁਰਦੀਪ ਸਿੰਘ,ਵਿਜੈ ਕੁਮਾਰ, ਧਨਵੰਤ ਰਾਏ,ਹਰਪ੍ਰੀਤ ਸਿੰਘ,ਸੰਦੀਪ ਕੁਮਾਰ,ਬਿੰਦਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁਹੱਲੇ ਦੇ ਵਸਨੀਕਾਂ ਨੂੰ ਪਾਣੀ ਦੇ ਪੁਖਤਾ ਨਿਕਾਸੀ ਪ੍ਰਬੰਧਾਂ ਦੇ ਨਾ ਹੋਣ ਕਰਕੇ ਭਾਰੀ ਦਿੱਕਤ ਝੱਲਣੀ ਪੈਂਦੀ ਹੈ ਪਰੰਤੂ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ। ਸਭ ਤੋ ਜਿਆਦਾ ਪ੍ਰੇਸ਼ਾਨੀ ਉਨ੍ਹਾਂ ਨੂੰ ਬਰਸਾਤਾਂ ਦੇ ਦਿਨਾਂ ਵਿੱਚ ਪੇਸ਼ ਆਉੰਦੀ ਹੈ ਜਦੋਂ ਨਾਲੀਆਂ ਦਾ ਗੰਦਾ ਬਦਬੂਦਾਰ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਘਰਾਂ ਅੰਦਰ ਵੜ ਆਉੰਦਾ ਹੈ ਤੇ ਕਈ ਕਈ ਦਿਨ ਮੁਹੱਲੇ ਵਿੱਚ ਹੀ ਜਮਾਂ ਰਹਿੰਦਾ ਹੈ ਜਿਸ ਕਰਕੇ ਮੁਹੱਲੇ ਦੇ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਮੁਹੱਲਾ ਵਾਸੀਆਂ ਨੂੰ ਪੇਸ਼ ਆ ਰਹੀ ਨਿਕਾਸੀ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ।
ਮੀਹ ਡੁੱਬਿਆਂ ਭਵਾਨੀਗੜ ਦਾ ਮੁੱਖ ਬਾਜਾਰ,ਮਾੜੇ ਪ੍ਬੰਧਾਂ ਨੂੰ ਲੈ ਕੇ ਨਾਅਰੇਾਬਜੀ ਕਰਦੇ ਲੋਕ।


   
  
  ਮਨੋਰੰਜਨ


  LATEST UPDATES











  Advertisements