View Details << Back

ਜੋਨ ਪੱਧਰੀ ਨੈੱਟਬਾਲ ਟੂਰਨਾਮੈਟ ਕਰਵਾਇਆ
ਹੈਰੀਟੇਜ ਸਕੂਲ ਦੀਆਂ ਵਿਦਿਆਰਥਣਾਂ ਤੇ ਸ ਸਕੂਲ ਭੱਟੀਵਾਲ ਕਲਾਂ ਦੇ ਵਿਦਿਆਰਥੀਆਂ ਬਾਜੀ ਮਾਰੀ

ਭਵਾਨੀਗੜ੍ਹ, 10 ਅਗਸਤ (ਗੁਰਵਿੰਦਰ ਸਿੰਘ)- ਸਰਕਾਰੀ ਮਿਡਲ ਸਕੂਲ ਨਰੈਣਗੜ ਵਿਖੇ ਭਵਾਨੀਗੜ੍ਹ ਜੋਨ ਦਾ ਨੈੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਜੋਨ ਦੀਆਂ ਦਸ ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ ਗਰੁੱਪ ਵਿੱਚ ਹੈਰੀਟੇਜ ਪਬਲਿਕ ਸਕੂਲ ਦੀ ਭਵਾਨੀਗੜ੍ਹ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ ਜਦਕਿ ਲੜਕਿਅਾਂ ਦੇ ਅੰਡਰ-14 ਦੇ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਨਰੈਣਗੜ, ਅੰਡਰ-17 ਤੇ ਅੰਡਰ-19 ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਭੱਟੀਵਾਲ ਕਲਾਂ ਦੇ ਵਿਦਿਆਰਥੀ ਜੇਤੂ ਰਹੇ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਪਿਆਲ ਦੇ ਵਿਦਿਆਰਥੀ ਦੂਜੇ ਸਥਾਨ 'ਤੇ ਰਹੇ। ਇਸ ਮੌਕੇ ਪਿੰਡ ਦੇ ਸਰਪੰਚ ਜਸਵੀਰ ਸਿੰਘ ਵੱਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਗੁਰਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਡੀਪੀਈ, ਕਿਰਨਜੀਤ ਸਿੰਘ, ਕਮਲਦੀਪ ਸਿੰਘ, ਜਤਿੰਦਰ ਕੌਰ, ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਮੁੱਖ ਮਹਿਮਾਨ ਤੇ ਹੋਰ।


   
  
  ਮਨੋਰੰਜਨ


  LATEST UPDATES











  Advertisements