View Details << Back

-ਮਾਮਲਾ ਪਿੰਡ ਨਾਗਰੇ ਦਾ-
ਸ਼ੋਸਲ ਮੀਡਿਆ 'ਤੇ ਮਹਿਲਾ ਸਰਪੰਚ ਨੂੰ ਬਦਨਾਮ ਕਰਨ ਦੇ ਦੋਸ਼ ਹੇਠ 6 ਖਿਲਾਫ਼ ਪਰਚਾ

ਭਵਾਨੀਗੜ੍ਹ, 14 ਅਗਸਤ (ਗੁਰਵਿੰਦਰ ਸਿੰਘ) ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਮਹਿਲਾ ਸਰਪੰਚ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਪੁਲਿਸ ਨੇ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ। ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਦਰਜ ਹੋਏ ਮਾਮਲੇ ਅਨੁਸਾਰ ਪਰਮਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਨਾਗਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਪਿੰਡ ਦੇ ਮਨਿੰਦਰ ਸਿੰਘ ਉਰਫ ਮਿੰਟੂ,ਨਰਿੰਦਰ ਸਿੰਘ ਉਰਫ ਨਿੰਦੂ, ਵਰਿੰਦਰ ਸਿੰਘ, ਜਸਵਿੰਦਰ ਸਿੰਘ ਪੱਪੂ, ਕਾਲਾ ਸਿੰਘ, ਮਨਪ੍ਰੀਤ ਸਿੰਘ ਪਿੰਡ ਵਿੱਚ ਸਰਕਾਰੀ ਹਾਈ ਸਕੂਲ ਦੇ ਬਾਹਰ ਪੰਚਾਇਤ ਦੀ ਸਹਿਮਤੀ ਤੋਂ ਬਿਨ੍ਹਾਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਥੱਲੇ ਬੂਟੇ ਲਗਾ ਰਹੇ ਸਨ ਜੋ ਕਿ ਇਹ ਬੂਟੇ ਵੱਡੇ ਹੋ ਕੇ ਬਿਜਲੀ ਦੀਆਂ ਤਾਰਾਂ ਨਾਲ ਲੱਗਣ 'ਤੇ ਨੁਕਸਾਨ ਹੋਣ ਦਾ ਡਰ ਬਣਿਆ ਰਹਿਣਾ ਸੀ ਜਿਸ ਸਬੰਧੀ ਉਸਨੇ ਪਿੰਡ ਦੀ ਸਰਪੰਚ ਹੋਣ ਦੇ ਨਾਤੇ ਉਕਤ ਵਿਅਕਤੀਆਂ ਨੂੰ ਇਸ ਜਗਾ 'ਤੇ ਬੂਟੇ ਲਗਾਉਣ ਦੀ ਬਜਾਏ ਸਕੂਲ ਅੰਦਰ ਲਗਾਉਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਮੰਦੇ ਤੇ ਉਸਦੀ ਸ਼ਾਨ ਦੇ ਖਿਲਾਫ਼ ਭੱਦੇ ਸ਼ਬਦ ਬੋਲੇ ਅਤੇ ਚੈਲੇੰਜ ਕਰਦਿਆਂ ਕਿਹਾ ਕਿ ਤੂੰ ਸਾਨੂੰ ਰੋਕਣ ਵਾਲੀ ਕੋਣ ਹੁੰਦੀ ਹੈ? ਜਿਸ ਉਪਰੰਤ ਉਨ੍ਹਾਂ 'ਚੋਂ ਇੱਕ ਵਿਅਕਤੀ ਵੱਲੋਂ ਉਸਦੀ ਮੌਕੇ 'ਤੇ ਵੀਡੀਓ ਬਣਾ ਕੇ ਉਸਨੂੰ ਗਲਤ ਦਰਸਾ ਕੇ ਉਹ ਵਿਡੀਓ ਫੇਸਬੁੱਕ, ਵਟਸਅੈਪ 'ਤੇ ਵਾਇਰਲ ਕਰ ਦਿੱਤੀ। ਮਹਿਲਾ ਸਰਪੰਚ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਅਪਣੇ ਸਾਥੀਆਂ ਨਾਲ ਹਮਮਸ਼ਵਾ ਹੋ ਕੇ ਵਾਇਰਲ ਕੀਤੀ ਵਿਡੀਓ 'ਤੇ ਘਟੀਆ/ ਗੰਦੇ ਕੂਮੈੰਟ ਕਰਵਾਏ ਜਿਸ ਕਾਰਣ ਉਸਦੀ ਬਹੁਤ ਬਦਨਾਮੀ ਹੋਈ ਤੇ ਅੱਜ ਵੀ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

   
  
  ਮਨੋਰੰਜਨ


  LATEST UPDATES











  Advertisements