View Details << Back

ਢਾਬੇ ਦੀ ਆੜ ਹੇਠ ਡੀਜ਼ਲ ਵੇਚਣ ਦੇ ਦੋਸ਼ ਹੇਠ 4 'ਤੇ ਪਰਚਾ ਦਰਜ
-180 ਲਿਟਰ ਡੀਜ਼ਲ ਵੀ ਬਰਾਮਦ -

ਭਵਾਨੀਗੜ, 14 ਅਗਸਤ (ਗੁਰਵਿੰਦਰ ਸਿੰਘ)-ਢਾਬੇ ਦੀ ਆੜ 'ਚ ਪੈਟਰੋਲ ਤੇ ਡੀਜ਼ਲ ਵੇਚਣ ਦਾ ਗੋਰਖਧੰਦਾ ਕਰਨ ਵਾਲਿਆਂ ਦਾ ਭਵਾਨੀਗੜ ਪੁਲਸ ਨੇ ਪਰਦਾਫਾਸ਼ ਕੀਤਾ। ਇਸ ਸਬੰਧੀ ਪੁਲਸ ਨੇ 180 ਲਿਟਰ ਡੀਜ਼ਲ ਬਰਾਮਦ ਕਰਕੇ 4 ਵਿਅਕਤੀਆਂ ਖਿਲਾਫ਼ ਮਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁੱਖ ਥਾਣਾ ਅਫਸਰ ਭਵਾਨੀਗੜ ਇੰਸਪੈਕਟਰ ਗੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਜਦੋਂ ਬਾਹੱਦ ਨਵਾਂ ਬੱਸ ਝਨੇੜੀ ਮੌਜੂਦ ਸਨ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਹੰਮਦ ਸਦੀਕ ਪੁੱਤਰ ਸਲੀਮ ਵਾਸੀ ਅਮਨਾ, ਮੁਹੰਮਦ ਮਤੀਨ ਪੁੱਤਰ ਨੂਰਲਦਲਾ ਵਾਸੀ ਬਖਰੀ, ਮੁਹੰਮਦ ਮਹਿਤਾਬ ਪੁੱਤਰ ਮੁਹੰਮਦ ਆਯੂਬ ਵਾਸੀ ਕਨੜਈਆ (ਬਿਹਾਰ) ਤੇ ਭੋਲਾ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਨਾਗਰਾ ਸੁਨਾਮ ਰੋਡ 'ਤੇ ਪਿੰਡ ਨਾਗਰਾ ਵਿਖੇ ਨਿਊ ਅਮਨ ਵੈਸ਼ਨੂੰ ਢਾਬਾ ਚਲਾਉੰਦੇ ਹਨ ਤੇ ਉੱਥੇ ਢਾਬੇ ਦੀ ਆੜ ਵਿੱਚ ਉਕਤ ਵਿਅਕਤੀ ਕਥਿਤ ਰੂਪ ਵਿੱਚ ਤੇਲ ਵਾਲੇ ਕੈੰਟਰਾਂ 'ਚੋਂ ਸਸਤੇ ਭਾਅ ਪੈਟਰੋਲ ਤੇ ਡੀਜ਼ਲ ਲੈ ਕੇ ਅੱਗੇ ਮਹਿੰਗੇ ਭਾਅ 'ਤੇ ਲੋਕਾਂ ਨੂੰ ਵੇਚਦੇ ਹਨ। ਪੁਲਸ ਨੇ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ 'ਤੇ ਵਿਅਕਤੀਆਂ ਦੇ ਟਿਕਾਣੇ 'ਤੇ ਰੇਡ ਕਰਕੇ 180 ਲਿਟਰ ਤੇਲ ਡੀਜ਼ਲ ਬਰਾਮਦ ਕਰਕੇ ਉਕਤ ਮੁਲਜ਼ਮਾ ਖਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ।


   
  
  ਮਨੋਰੰਜਨ


  LATEST UPDATES











  Advertisements