View Details << Back

ਕੁੱਝ ਕੁ ਘੰਟਿਆਂ ਦੇ ਭਾਰੀ ਮੀਂਹ ਕਾਰਨ ਭਵਾਨੀਗੜ ਹੋਇਆ ਜਾਲ ਥਲ
ਮਾੜੇ ਨਿਕਾਸ ਪ੍ਬੰਧਾਂ ਖਿਲਾਫ਼ ਦੁਕਾਨਦਾਰਾਂ ਨੇ ਕੀਤਾ ਹਾਈਵੇ ਜਾਮ

ਭਵਾਨੀਗੜ 18 ਅਗਸਤ (ਗੁਰਵਿੰਦਰ ਸਿੰਘ)-ਭਵਾਨੀਗੜ ਇਲਾਕੇ 'ਚ ਸ਼ਨੀਵਾਰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਪਏ ਭਾਰੀ ਮੀੰਹ ਕਾਰਣ ਸ਼ਹਿਰ ਦੇ ਮੇਨ ਬਾਜ਼ਾਰ ਅਤੇ ਹੋਰ ਹੇਠਲੇ ਗਲੀ ਮਹੱਲਿਆਂ ਵਿੱਚ ਰੁਕਿਆ ਮੀਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ 'ਚ ਜਾ ਵੜਿਆ। ਸ਼ਹਿਰ ਦੇ ਮਾੜੇ ਨਿਕਾਸੀ ਪ੍ਬੰਧਾਂ ਕਰਕੇ ਹੋਏ ਭਾਰੀ ਨੁਕਸਾਨ ਤੋਂ ਭੜਕੇ ਮੁੱਖ ਬਾਜਾਰ ਦੇ ਦੁਕਾਨਦਾਰਾਂ ਨੇ ਅੈਤਵਾਰ ਨੂੰ ਕੁੱਝ ਸਮੇਂ ਲਈ ਅਪਣੇ ਕਾਰੋਬਾਰ ਬੰਦ ਕਰਕੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਤੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ 'ਚ ਦਮ ਤੋੜ ਚੁੱਕੇ ਨਿਕਾਸੀ ਪ੍ਬੰਧਾਂ ਕਰਕੇ ਥੋੜੀ ਜਿਹੀ ਬਰਸਾਤ ਪੈਣ 'ਤੇ ਪੂਰਾ ਸ਼ਹਿਰ ਪਾਣੀ ਨਾਲ ਭਰ ਜਾਂਦਾ ਹੈ ਤੇ ਮੁੱਖ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਦਾਖਿਲ ਹੋ ਜਾਂਦਾ ਹੈ। ਬੀਤੇ ਕੱਲ ਵੀ ਪਏ ਮੀਹ ਕਾਰਣ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਸ਼ਹਿਰ ਦੇ ਨਿਕਾਸੀ ਨਾਲੇ ਦੀ ਪੁਖਤਾ ਸਾਫ ਸਫਾਈ ਤੇ ਬਰਸਾਤੀ ਪਾਣੀ ਦੇ ਨਿਕਾਸ ਪ੍ਬੰਧਾਂ ਲਈ ਕੋਈ ਠੋਸ ਪ੍ਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ। ਧਰਨਾਕਾਰੀਆਂ 'ਚ ਪਹੰਚੇ ਡੀਐਸਪੀ ਭਵਾਨੀਗੜ ਸੁਖਰਾਜ ਸਿੰਘ ਘੁੰਮਣ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਮਸਲੇ ਦੇ ਹੱਲ ਲਈ ਅੈਸਡੀਅੈਮ ਭਵਾਨੀਗੜ ਨਾਲ ਦੁਕਾਨਦਾਰਾਂ ਦੀ ਮੀਟਿੰਗ ਕਰਵਾਈ ਜਾਵੇਗੀ ਜਿਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਹੈਪੀ, ਡਾ.ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਸ਼ੁਰੇਸ਼ ਕੁਮਾਰ, ਅਸ਼ਵਨੀ ਕੁਮਾਰ, ਅਨਿਲ ਗੋਇਲ, ਦੀਪਕ ਗੁਪਤਾ, ਸ਼ਤੀਸ਼ ਗਰਗ ਆਦਿ ਸਮੇਤ ਵੱਡੀ ਗਿਣਤੀ 'ਚ ਦੁਕਾਨਦਾਰ ਹਾਜਰ ਸਨ।
ਜ਼ੀਰਕਪੁਰ-ਬਠਿੰਡਾ ਹਾਈਵੇ 'ਤੇ ਧਰਨਾ ਦੇ ਕੇ ਅਾਵਾਜਾਈ ਠੱਪ ਕਰਦੇ ਦੁਕਾਨਦਾਰ।


   
  
  ਮਨੋਰੰਜਨ


  LATEST UPDATES











  Advertisements