View Details << Back

ਲੱਖਾਂ ਦੀ ਲਾਗਤ ਨਾਲ ਬਣਿਆ ਸਟੇਡੀਅਮ ਦਾ ਟਰੈਕ ਮੀਹ 'ਚ ਰੁੜਿਆ
ਪੰਜਾਬ ਏਕਤਾ ਪਾਰਟੀ ਨੇ ਕੀਤੀ ਜਾਂਚ ਦੀ ਮੰਗ

ਭਵਾਨੀਗੜ, 18 ਅਗਸਤ (ਗੁਰਵਿੰਦਰ ਸਿੰਘ)-ਭਵਾਨੀਗੜ ਸ਼ਹਿਰ ਦੇ ਸ੍ਰੀ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਟਰੈਕ ਬੀਤੀ ਰਾਤ ਪਏ ਜੋਰਦਾਰ ਮੀਂਹ ਦੇ ਪਾਣੀ ਵਿੱਚ ਬਹਿ ਗਿਆ। ਟਰੈਕ ਦੇ ਟੁੱਟਣ ਨਾਲ ਰੋਜ਼ਾਨਾ ਪ੍ਰੈਕਟਿਸ ਕਰਨ ਲਈ ਸਟੇਡੀਅਮ ਪਹੁੰਚਣ ਵਾਲੇ ਖੇਡ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਕੁੱਝ ਸਮਾਂ ਪਹਿਲਾ ਬਣੇ ਇਸ ਟਰੈਕ ਦੇ ਇੰਨੀ ਜਲਦੀ ਟੁੱਟ ਜਾਣ ਤੋਂ ਬਾਅਦ ਇਸ ਦੇ ਨਿਰਮਾਣ ਕਾਰਜਾਂ ਲਈ ਵਰਤੀ ਗਈ ਸਮੱਗਰੀ 'ਤੇ ਵੀ ਕਈ ਤਰਾਂ ਦੇ ਸਵਾਲ ਉੱਠ ਖੜੇ ਹੋਏ ਹਨ। ਅੱਜ ਅੈਤਵਾਰ ਸਵੇਰੇ ਸਟੇਡੀਅਮ ਵਿਖੇ ਆਏ ਖਿਡਾਰੀਆ ਤੇ ਆਮ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਹੋਈ ਭਾਰੀ ਬਰਸਾਤ ਵਿੱਚ ਸਟੇਡੀਅਮ ਦੀ ਖੇਤਾਂ ਨਾਲ ਬਣੀ ਦੀਵਾਰ ਡਿੱਗ ਗਈ ਅਤੇ ਬਾਅਦ ਵਿੱਚ ਟਰੈਕ ਦਾ ਵੱਡਾ ਹਿੱਸਾ ਪਾਣੀ ਵਿੱਚ ਰੁੜ ਗਿਆ। ਜਿਸ ਕਰਕੇ ਸਵੇਰੇ ਸ਼ਾਮ ਸੈਰ ਕਰਨ ਆਉੰਣ ਵਾਲੇ ਲੋਕਾਂ ਤੇ ਖਿਡਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕਈ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਟੁੱਟੇ ਟਰੈਕ ਦਾ ਜਾਇਜਾ ਲੈਣ ਲਈ ਅੱਜ ਸ਼ਾਮ ਤੱਕ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਬਹੁੜਿਆ ਜਿਸ ਕਰਕੇ ਖੇਡ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਓਧਰ, ਪੰਜਾਬ ਏਕਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਟਰੈਕ ਬਣਾਉਣ ਲਈ ਵਰਤੇ ਗਏ ਮਟੀਰਿਅਲ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ 20-25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਟਰੈਕ ਦਾ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸ ਤਰਾਂ ਮੀੰਹ ਨਾਲ ਟੁੱਟ ਜਾਣਾ ਇੱਕ ਜਾਂਚ ਦਾ ਵਿਸ਼ਾ ਹੈ। ਬਾਜਵਾ ਨੇ ਪ੍ਰਸ਼ਾਸਨ ਤੋਂ ਟਰੈਕ ਦੇ ਟੁੱਟੇ ਹਿੱਸੇ ਦਾ ਪੁਨਰ ਨਿਰਮਾਣ ਜਲਦ ਕਰਵਾਉਣ ਦੀ ਮੰਗ ਕੀਤੀ ਹੈ।
ਮੀੰਹ ਕਾਰਣ ਟਰੈਕ 'ਚ ਪਿਆ ਪਾੜ ।


   
  
  ਮਨੋਰੰਜਨ


  LATEST UPDATES











  Advertisements