View Details << Back

ਪੱਥਰਾਂ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਡਿਵਾਇਡਰ 'ਤੇ ਜਾ ਚੜਿਆ
-ਚਾਲਕ ਵਾਲ ਵਾਲ ਬਚਿਆ-

ਭਵਾਨੀਗੜ 21 ਅਗਸਤ {ਗੁਰਵਿੰਦਰ ਸਿੰਘ} ਸ਼ਹਿਰ ਵਿੱਚ ਬੀਤੀ ਦੇਰ ਰਾਤ ਜ਼ੀਰਕਪੁਰ- ਬਠਿੰਡਾ ਨੈਸ਼ਨਲ ਹਾਈਵੇ 'ਤੇ ਪੱਥਰਾਂ ਦਾ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਇਡਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਲੇਕਿਨ ਟਰੱਕ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਹਾਦਸੇ ਸਬੰਧੀ ਟਰੱਕ ਦੇ ਚਾਲਕ ਭੂਰਾ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਦੁੱਗਾਂ ਨੇ ਦੱਸਿਆ ਕਿ ਉੱਹ ਟਰੱਕ ਵਿੱਚ ਜ਼ੀਰਕਪੁਰ ਤੋਂ ਪੱਥਰ ਭਰ ਕੇ ਸੰਗਰੂਰ ਲਿਆ ਰਿਹਾ ਸੀ ਕਿ ਦੇਰ ਰਾਤ ਕਰੀਬ 3 ਕੁ ਵਜੇ ਭਵਾਨੀਗੜ ਸ਼ਹਿਰ 'ਚੋਂ ਲੰਘਦੇ ਹੋਏ ਬਲਿਆਲ ਲਿੰਕ ਰੋਡ ਨੇੜੇ ਮੁੱਖ ਸੜਕ 'ਤੇ ਆਪਸ ਵਿੱਚ ਭਿੜਦੇ ਅਾਵਾਰਾ ਪਸ਼ੂ ਅਚਾਨਕ ਉਸਦੇ ਟਰੱਕ ਅੱਗੇ ਆ ਗਏ ਜਿਨ੍ਹਾਂ ਤੋ ਬਚਾਅ ਕਰਦੇ ਹੋਏ ਉਹ ਟਰੱਕ ਤੋਂ ਅਪਣਾ ਸੰਤੁਲਨ ਗਵਾ ਬੈਠਾ ਤੇ ਟਰੱਕ ਬੇਕਾਬੂ ਹੋ ਕੇ ਸੜਕ ਵਿਚਾਲੇ ਡਿਵਾਇਡਰ ਉਪਰ ਚੜ ਕੇ ਤੇ ਡਿਵਾਇਡਰ 'ਤੇ ਲੱਗੇ ਗਾਡਰਾਂ ਨੂੰ ਬੁਰੀ ਤਰਾਂ ਤੋੜਦੇ ਹੋਏ ਰੁੱਕ ਗਿਆ। ਟਰੱਕ ਚਾਲਕ ਨੇ ਦੱਸਿਆ ਕਿ ਹਾਦਸੇ ਵਿੱਚ ਖੁਸ਼ਕਿਸਮਤੀ ਨਾਲ ਉਸਦਾ ਬਚਾਅ ਹੋ ਗਿਆ ਪਰੰਤੂ ਟਰੱਕ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਵਰਨਣਯੋਗ ਹੈ ਕਿ ਇਲਾਕੇ 'ਚ ਸੜਕਾਂ ਵਿਚਕਾਰ ਘੁੰਮਦੇ ਬੇਸਹਾਰਾ ਪਸ਼ੂ ਹਨੇਰੇ ਸਵੇਰੇ ਰੋਜ਼ਾਨਾ ਛੋਟੇ-ਵੱਡੇ ਹਾਦਸਿਆਂ ਨੂੰ ਜਨਮ ਦੇ ਰਹੇ ਹਨ ਪਰੰਤੂ ਪ੍ਰਸ਼ਾਸ਼ਨ ਆਮ ਲੋਕਾਂ ਲਈ ਸਿਰਦਰਦੀ ਬਣੇ ਇਨ੍ਹਾਂ ਪਸ਼ੂਆਂ ਦੀ ਭੋਰਾ ਵੀ ਸਾਰ ਨਹੀਂ ਲੈ ਰਿਹਾ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਸੁਨਾਮ ਰੋਡ 'ਤੇ ਲਵਾਰਿਸ ਪਸ਼ੂ ਨਾਲ ਟਕਰਾ ਕੇ ਮੋਟਰਸਾਇਕਲ ਸਵਾਰ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਸੀ।
ਭਵਾਨੀਗੜ ਮੁੱਖ ਸੜਕ 'ਤੇ ਹਾਦਸਾਗ੍ਰਸਤ ਹੋਏ ਟਰੱਕ ਦਾ ਦ੍ਰਿਸ਼.


   
  
  ਮਨੋਰੰਜਨ


  LATEST UPDATES











  Advertisements