View Details << Back

ਸੁਰ ਸੰਗੀਤ ਸਟੂਡੀਓ ਭਵਾਨੀਗੜ੍ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਭਵਾਨੀਗੜ੍ਹ 23 ਅਗਸਤ (ਗੁਰਵਿੰਦਰ ਸਿੰਘ ) ਭਵਾਨੀਗੜ੍ਹ ਦੇ ਬਲਿਆਲ ਰੋਡ ਤੇ ਸਥਿਤ ਸੁਰ ਸੰਗੀਤ ਸਟੂਡੀਓ ਭਵਾਨੀਗੜ੍ਹ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਦੇ ਤਿਉਹਾਰ ਦੇ ਸਬੰਧ ਵਿੱਚ ਛੋਟੇ ਬੱਚਿਆਂ ਵੱਲੋਂ ਸਭ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਆਰਤੀ ਕੀਤੀ .ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਛੋਟੇ ਬੱਚਿਆਂ ਦੇ ਫੈਂਸੀ ਡਰੈੱਸ ਅਤੇ ਡਾਂਸ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਸੁਰ ਸੰਗੀਤ ਸਟੂਡੀਓ ਦੇ ਪ੍ਰਿੰਸੀਪਲ ਲਲਿਤ ਸ਼ਰਮਾ ਜੀ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਦਿੱਤੀ ਅਤੇ ਸ੍ਰੀ ਕ੍ਰਿਸ਼ਨ ਜੀ ਵੱਲੋਂ ਕੀਤੀ ਗਈ ਬਾਲ ਲੀਲਾ ਦੇ ਕਿੱਸੇ ਵੀ ਸੁਣਾਏ .ਅਤੇ ਕ੍ਰਿਸ਼ਨ ਅਸ਼ਟਮੀ ਦੇ ਤਿਉਹਾਰ ਸਬੰਧੀ ਭਰਪੂਰ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ । ਇਸ ਮੌਕੇ ਡਾਂਸ ਅਤੇ ਫੈਂਸੀ ਡਰੈੱਸ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇੱਕ ਟਾਫ਼ੀਆਂ ਦੇ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਸੰਗੀਤ ਨਿਰਦੇਸ਼ਕ ਐੱਲ ਵੀ ਲਵੀਂ (ਲਲਿਤ ਸ਼ਰਮਾ) ਤੋਂ ਇਲਾਵਾ ਜੀਆ.ਗੁਨਿਕ.ਪ੍ਰਤਿੱਗਿਆ .ਅਤੇ ਭਾਵ ਯਮ ਨੇ ਡਾਂਸ ਦੀ ਪੇਸ਼ਕਾਰੀ ਦਿੱਤੀ । ਇਸ ਮੌਕੇ ਜਸਪ੍ਰੀਤ ਸਿੰਘ ਰੂਹ ਤੋਂ ਇਲਾਵਾ ਕਪਿਲ ਕਾਲੋਨੀ ਨਿਵਾਸੀ ਅਤੇ ਨੇੜਲੇ ਦੁਕਾਨਦਾਰ ਵੀ ਮੌਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements