View Details << Back

ਭੁੱਖ ਹੜਤਾਲ 'ਤੇ ਬੈਠੇ ਵਰਕਰਾਂ ਦੀ ਪਿੱਠ ਤੇ ਆਏ ਵਿਰੋਧੀ ਧਿਰ ਦੇ ਆਗੂ
ਕਾਲਾਝਾੜ ਟੋਲ ਪਲਾਜਾ ਵਰਕਰਾਂ ਦੀ ਆਵਾਜ ਵਿਧਾਨ ਸਭਾ 'ਚ ਚੁੱਕਾਂਗਾ - ਚੀਮਾ

ਭਵਾਨੀਗੜ 26 ਅਗਸਤ (ਗੁਰਵਿੰਦਰ ਸਿੰਘ) - ਕਾਲਾਝਾੜ ਟੋਲ ਪਲਾਜ਼ਾ ਵਰਕਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਰੱਖ ਕੇ ਅਣਮਿੱਥੇ ਸਮੇਂ ਲਈ ਕੀਤੇ ਜਾ ਰਹੇ ਸ਼ੰਘਰਸ਼ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਅੈਡਵੋਕੇਟ ਹਰਪਾਲ ਚੀਮਾ ਟੋਲ ਵਰਕਰ ਯੂਨੀਅਨ ਦੀ ਪਿੱਠ 'ਤੇ ਆ ਖੜੇ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਲੋਕਾਂ ਨੂੰ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਾਲਾਝਾੜ ਟੋਲ ਮੈਨੇਜਮੈੰਟ ਵੱਲੋਂ ਧੱਕੇਸ਼ਾਹੀ ਤੇ ਗੁੰਡਾਗਰਦੀ ਦਾ ਸਬੂਤ ਦੇ ਟੋਲ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪੁਲਸ ਪ੍ਰਸ਼ਾਸ਼ਨ ਵੀ ਟੋਲ ਮੈਨੇਜਮੈੰਟ ਦਾ ਪੱਖ ਪੂਰਨ 'ਤੇ ਲੱਗਾ ਹੋਇਆ ਹੈ ਜਿਸ ਤਹਿਤ ਟੋਲ 'ਤੇ ਨਕਲੀ ਕਰੰਸੀ ਦੀ ਚੱਲਤ ਦੇ ਮਾਮਲੇ ਵਿੱਚ ਪੁਲਸ ਨੇ ਟੋਲ ਪ੍ਰਬੰਧਕਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ। ਟੋਲ ਵਰਕਰਾਂ ਖਿਲਾਫ਼ ਪਰਚੇ ਦਰਜ ਕਰਕੇ ਵਰਕਰਾਂ ਦੇ ਸ਼ੰਘਰਸ਼ ਨੂੰ ਕੁੱਚਲਣ ਦੀ ਕੌਸ਼ਿਸ਼ ਕੀਤੀ ਗਈ। ਚੀਮਾ ਨੇ ਕਿਹਾ ਕਿ ਉਹ ਟੋਲ ਪਲਾਜਾ ਵਰਕਰਾਂ ਦੀਆਂ ਮੰਗਾਂ ਤੇ ਨਕਲੀ ਕਰੰਸੀ ਚਲਵਾਉੰਣ ਦਾ ਪੂਰਾ ਮਾਮਲਾ ਵਿਧਾਨ ਸਭਾ ਵਿੱਚ ਚੁੱਕ ਕੇ ਟੋਲ ਪਲਾਜਾ ਵਰਕਰ ਯੂਨੀਅਨ ਦੇ ਹੱਕ ਵਿੱਚ ਅਪਣੀ ਆਵਾਜ ਬੁਲੰਦ ਕਰਕੇ ਗੂੰਗੀ ਬਹਿਰੀ ਬਣੀ ਬੈਠੀ ਕੈਪਟਨ ਸਰਕਾਰ ਨੂੰ ਇਸ ਸਬੰਧੀ ਕੋਈ ਕਦਮ ਚੁੱਕਣ ਲਈ ਮਜਬੂਰ ਕਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਭੱਟੀਵਾਲ, ਸੀਪੀਆਈ ਨੇਤਾ ਕਾਮਰੇਡ ਭੂਪ ਚੰਦ ਚੰਨੋੰ, ਵਿਪਨ ਸ਼ਰਮਾਂ ਪ੍ਰਧਾਨ ਜਿਲਾ ਟਰੱਕ ਯੂਨੀਅਨ, ਸੀਨੀਅਰ ਅਕਾਲੀ ਆਗੂ ਗੁਰਤੇਜ ਸਿੰਘ ਝਨੇੜੀ, ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ, ਆਪ ਦੀ ਸੂਬਾਈ ਆਗੂ ਨਰਿੰਦਰ ਕੌਰ ਭਰਾਜ, ਗੋਗੀ ਚੰਨੋੰ ਸਾਬਕਾ ਵਾਇਸ ਚੈਅਰਮੈਨ ਬਲਾਕ ਸੰਮਤੀ ਭਵਾਨੀਗੜ ਸਮੇਤ ਵਰਕਰਾਂ ਦੇ ਸ਼ੰਘਰਸ਼ 'ਚ ਸਾਥ ਦੇ ਰਹੀਆਂ ਭਰਾਤਰੀ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਕਾਰਕੁੰਨ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements