View Details << Back

ਕਾਰ ਕੰਧ ਢਾਹ ਕੇ ਘਰ ਚ ਜਾ ਵੜੀ
ਪਿੰਡ ਵਾਸੀਆਂ ਤੇ ਠੇਕੇਦਾਰ ਦੇ ਕਰਿੰਦਿਆਂ 'ਚ ਹੋਈ ਤਕਰਾਰ

ਭਵਾਨੀਗੜ 29 ਅਗਸਤ {ਗੁਰਵਿੰਦਰ ਸਿੰਘ} ਬਾਲਦ ਕਲਾਂ ਵਿਖੇ ਨਸ਼ਾ ਤਸਕਰਾਂ ਦੀ ਸ਼ਰਾਬ ਵਾਲੀ ਗੱਡੀ ਠੇਕੇਦਾਰਾਂ ਦੀ ਗੱਡੀ ਨੂੰ ਦੇਖ ਕੇ ਘਰ ਦੀ ਕੰਧ ਢਾਹ ਕੇ ਘਰ ਵਿੱਚ ਜਾ ਵੜੀ। ਪਿੰਡ ਵਾਸੀ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਤੇਜੇ, ਸੁਖਜੀਤ ਸਿੰਘ, ਕਰਨਵੀਰ ਸਿੰਘ, ਪਰਮਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10 ਵਜੇ ਪਿੰਡ ਬਾਲਦ ਖ਼ੁਰਦ ਵੱਲ ਤੋਂ ਆ ਰਹੀ ਸ਼ਰਾਬ ਨਾਲ ਭਰੀ ਕਰੋਲਾ ਗੱਡੀ ਸਾਹਮਣੇ ਤੋਂ ਆ ਰਹੀ ਠੇਕੇਦਾਰਾਂ ਦੀ ਗੱਡੀ ਨੂੰ ਦੇਖ ਕੇ ਜਲਦਬਾਜ਼ੀ ਚ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਜਿੰਦਰ ਸਿੰਘ ਦੇ ਘਰ ਦੀ ਕੰਧ ਭੰਨ ਕੇ ਘਰ ਵਿੱਚ ਜਾ ਵੜੀ। ਕਾਰ ਸਵਾਰ ਦੋ ਵਿਅਕਤੀਆਂ ਚੋਂ ਇੱਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਇੱਕ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਪਰ ਬੱਚਤ ਦੀ ਗੱਲ ਇਹ ਰਹੀ ਕਿ ਘਰ ਦੇ ਅੰਦਰ ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਸੂਚਨਾ ਦਿੱਤੀ ਗਈ ਤਾਂ ਕੁਝ ਸਮੇਂ ਬਾਅਦ ਠੇਕੇਦਾਰਾਂ ਦੀ ਗੱਡੀ ਵਿੱਚ ਬੈਠ ਕੇ ਪੁਲਿਸ ਮੁਲਾਜ਼ਮ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਠੇਕੇਦਾਰ ਦੀ ਗੱਡੀ ਵਿੱਚ ਤੇਜ਼ਧਾਰ ਹਥਿਆਰ ਹੋਣ ਕਾਰਨ ਗੁੱਸੇ ਚ ਆਏ ਪਿੰਡ ਵਾਸੀਆਂ ਨੇ ਠੇਕੇਦਾਰਾਂ ਦੀ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਅਤੇ ਮੰਗ ਕੀਤੀ ਕਿ ਗੈਰ ਕਾਨੂੰਨੀ ਹਥਿਆਰ ਰੱਖਣ ਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਰਾਜ ਸਿੰਘ ਪੰਚ, ਜਰਨੈਲ ਸਿੰਘ ਸਾਬਕਾ ਪੰਚ, ਗੁਰਬਖਸ਼ ਸਿੰਘ ਯੂਨੀਅਨ ਆਗੂ, ਪ੍ਰਿਤਪਾਲ ਸਿੰਘ, ਭਗਵਾਨ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਾਬ ਠੇਕੇਦਾਰ ਬਿਨਾਂ ਮਤਲਬ ਸਾਡੇ ਪਿੰਡ ਦੇ ਆਲੇ ਦੁਆਲੇ ਕਈ ਗੇੜੇ ਲਾਉਂਦੇ ਹਨ ਜੋ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਠੇਕੇਦਾਰ ਦੇ ਕਰਿੰਦੇ ਮਨਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਨਾਜਾਇਜ਼ ਸ਼ਰਾਬ ਹਰਿਆਣੇ ਚੋਂ ਲਿਆਂਦੀ ਜਾ ਰਹੀ ਸੀ ਜਿਸ ਨੇ ਗੱਡੀ ਮੋੜਨ ਸਮੇਂ ਕੰਧ ਢਾਹ ਕੇ ਘਰ ਵਿਚ ਵਾੜ ਦਿੱਤੀ। ਸਾਡੇ ਤੇ ਲਾਏ ਦੋਸ਼ ਵੀ ਬੁਨਿਆਦ ਹਨ ਅਸੀਂ ਮੌਕੇ ਤੇ ਪੁਲਿਸ ਨੂੰ ਲੈ ਕੇ ਨਾਜਾਇਜ਼ ਸ਼ਰਾਬ ਵਾਲੀ ਗੱਡੀ ਕੋਲ ਪਹੁੰਚੇ। ਇਸ ਸਬੰਧੀ ਗੁਰਿੰਦਰ ਸਿੰਘ ਬੱਲ ਥਾਣਾ ਮੁਖੀ ਭਵਾਨੀਗੜ ਨੇ ਕਿਹਾ ਕਿ ਸੂਚਨਾ ਮਿਲਣ ਤੇ ਪੁਲਸ ਪਾਰਟੀ ਮੌਕੇ ਤੇ ਪਹੁੰਚੀ ਤਫਤੀਸ਼ ਚੱਲ ਰਹੀ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਾਲਦ ਕਲਾਂ ਵਿਖੇ ਠੇਕੇਦਾਰਾਂ ਦੀ ਗੱਡੀ ਚੋਂ ਮਿਲੇ ਹਥਿਆਰ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਰ।


   
  
  ਮਨੋਰੰਜਨ


  LATEST UPDATES











  Advertisements