View Details << Back

ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਬਰਕਰਾਰ ਰੱਖੇ ਜਾਣ ਤੋਂ ਬਾਅਦ ਕਿਸਾਨ ਯੂਨੀਅਨ ਉਤਰੀ ਸੜਕਾਂ ਤੇ
ਪ੍ਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਰਾਜਪਾਲ ਦਾ ਫੂਕਿਆ ਪੁਤਲਾ

ਭਵਾਨੀਗੜ 3 ਸਤੰਬਰ (ਗੁਰਵਿੰਦਰ ਸਿੰਘ) ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਬਲਾਤਕਾਰ ਤੇ ਹੱਤਿਆ ਕਾਂਡ ਵਿੱਚ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਘਰਸ਼ ਕਰਨ ਵਾਲੇ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਸੀਨੀਅਰ ਮੀਤ ਪ੍ਧਾਨ ਮਨਜੀਤ ਸਿੰਘ ਧਨੇਰ ਨੂੰ ਇੱਕ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਬਰਕਰਾਰ ਰੱਖੇ ਜਾਣ ਤੋਂ ਬਾਅਦ ਧਨੇਰ ਦੇ ਹੱਕ ਵਿੱਚ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਕੋਈ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਅੱਜ ਭਾਕਿਯੂ (ਡਕੌੰਦਾ) ਗਰੁੱਪ ਦੇ ਵਰਕਰਾਂ ਵੱਲੋਂ ਅਨਾਜ ਮੰਡੀ ਨੇੜੇ ਨੈਸ਼ਨਲ ਹਾਈਵੇ ਵਿੱਚਕਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਰਾਜਪਾਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਮਨਜੀਤ ਧਨੇਰ ਨੇ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਲੜਿਆ, ਪਰ ਉਸ ਨੂੰ ਨਾਜਾਇਜ਼ ਕੇਸ ਵਿੱਚ ਫਸਾ ਦਿੱਤਾ ਗਿਆ ਸੀ ਤੇ ਅਦਾਲਤ ਵੱਲੋਂ ਉਸਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਸੀ ਜਿਸ ਦੀ ਸਜਾ ਨੂੰ ਪੰਜਾਬ ਸਰਕਾਰ ਅਤੇ ਗਵਰਨਰ ਦੇ ਦਖਲ ਤੋਂ ਬਾਅਦ ਮੁਆਫ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਵਿਰੋਧੀ ਧਿਰ ਨੇ ਧਨੇਰ ਦੀ ਸਜਾ ਬਰਕਰਾਰ ਰੱਖਣ ਲਈ ਪਹਿਲਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ। ਆਗੂਆਂ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਪਾਸੋਂ ਧਨੇਰ ਮਾਮਲੇ ਵਿੱਚ ਫਾਇਲ ਦੀ ਮੰਗ ਕੀਤੀ ਗਈ ਤੇ ਪੰਜਾਬ ਸਰਕਾਰ ਚੁੱਪ ਧਾਰ ਕੇ ਬੈਠੀ ਰਹੀ। ਜਿਸ ਦੇ ਚਲਦਿਆਂ ਸੁਪਰੀਮ ਕੋਰਟ ਨੇ ਧਨੇਰ ਦੀ ਉਮਰ ਕੈਦ ਦੀ ਸਜਾ ਨੂੰ ਬਰਕਰਾਰ ਰੱਖ ਦਿੱਤਾ। ਆਗੂਆਂ ਨੇ ਕਿਹਾ ਕਿ ਧਨੇਰ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਖਾਈ ਨਲਾਇਕੀ ਸਹਿਣਯੋਗ ਨਹੀਂ ਜਿਸ ਸਬੰਧ ਵਿੱਚ ਸੂਬੇ ਦੀਆਂ ਸੱਤ ਕਿਸਾਨ ਜਥੇਬੰਦੀਆਂ ਸਾਂਝੇ ਤੌਰ 'ਤੇ ਸਰਕਾਰ ਦੀ ਚੁੱਪੀ ਨੂੰ ਤੋੜਣ ਅਤੇ ਕਿਸਾਨ ਆਗੂ ਧਨੇਰ ਦੀ ਸਜਾ ਮੁਆਫ ਕਰਵਾਉਣ ਲਈ ਅਗਲੇ ਹਫ਼ਤੇ ਤੋਂ ਸ਼ੰਘਰਸ਼ ਦਾ ਅੈਲਾਣ ਕਰਨਗੀਆ। ਇਸ ਮੌਕੇ ਕਰਮ ਸਿੰਘ ਬਲਿਆਲ ਬਲਾਕ ਪ੍ਧਾਨ, ਨਛੱਤਰ ਸਿੰਘ ਮੀਤ ਪ੍ਧਾਨ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋ, ਬੁੱਧ ਸਿੰਘ ਬਾਲਦ ਕਲਾਂ, ਬਾਰਾ ਸਿੰਘ ਭਵਾਨੀਗੜ, ਛੱਜੂ ਸਿੰਘ ਥੰਮਣ ਸਿੰਘ ਵਾਲਾ, ਕੇਵਲ ਸਿੰਘ ਮਾਝੀ, ਬਹਾਦੁਰ ਸਿੰਘ ਛੰਨਾ, ਰਾਮ ਸਿੰਘ ਭਵਾਨੀਗੜ, ਦੇਵ ਸਿੰਘ ਘਰਾਚੋੰ ਤੇ ਜਰਨੈਲ ਸਿੰਘ ਘਰਾਚੋਂ ਆਦਿ ਹਾਜ਼ਰ ਸਨ।
ਭਵਾਨੀਗੜ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਕਿਸਾਨ।


   
  
  ਮਨੋਰੰਜਨ


  LATEST UPDATES











  Advertisements