View Details << Back

ਟਰੈਫਿਕ ਪੁਲਸ ਟੀਮ ਨੇ ਬੱਚਿਆਂ ਨੂੰ ਦਿੱਤੀ ਸੜਕ ਸੁਰੱਖਿਆ ਬਾਰੇ ਜਾਣਕਾਰੀ
ਟਰੈਫਿਕ ਨਿਯਮਾਂ ਦੀ ਪਾਲਣਾ ਸਾਡੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ:-ਹਰਦੇਵ ਸਿੰਘ,ਸਾਹਿਬ ਸਿੰਘ

ਭਵਾਨੀਗੜ, 4 ਸਤੰਬਰ (ਗੁਰਵਿੰਦਰ ਸਿੰਘ) ਸਰਕਾਰੀ ਮਿਡਲ ਸਕੂਲ ਕਾਲਾਝਾੜ ਵਿਖੇ ਹੋ ਰਹੀਆਂ ਸੈਂਟਰ ਪੱਧਰੀ ਖੇਡਾਂ ਮੌਕੇ ਪਹੰਚੇ 14 ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਕੂਲ ਇੰਚਾਰਜਾਂ ਨੂੰ ਜ਼ਿਲ੍ਹਾ ਟਰੈਫ਼ਿਕ ਪੁਲਸ ਟੀਮ ਵੱਲੋਂ ਸੜਕ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹਰਦੇਵ ਸਿੰਘ ਏਐੱਸਆਈ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਸਾਡੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ ਇਸ ਲਈ ਹਮੇਸ਼ਾ ਹੈਲਮਟ ਪਹਿਨਣਾ, ਸੜਕ 'ਤੇ ਖੱਬੇ ਹੱਥ ਚੱਲਣਾ, ਸੀਟ ਬੈਲਟ ਦਾ ਪ੍ਯੋਗ ਕਰਨਾ ਅਤੇ ਵਾਹਨ ਦਾ ਬੀਮਾ ਕਰਵਾਉਣ ਆਦਿ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਅਤਿ ਜਰੂਰੀ ਹੈ। ਇਸ ਮੌਕੇ ਟਰੈਫਿਕ ਪੁਲਸ ਭਵਾਨੀਗੜ ਦੇ ਇੰਚਾਰਜ ਏਅੈਸਆਈ ਸਾਹਿਬ ਸਿੰਘ ਧਨੋਆ ਨੇ ਸਕੂਲ ਵਿਦਿਆਰਥੀਆਂ ਨੂੰ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਹੀਕਲ ਨਾ ਚਲਾਉਣਾ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਸ ਤਰਾਂ ਕਰਨਾ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਹੌਲਦਾਰ , ਰਾਜਵੀਰ ਸਿੰਘ ਸਕੂਲ ਇੰਚਾਰਜ ਚੰਨੋਂ, ਰਾਜੇਸ਼ ਦਾਨੀ, ਇੰਦਰਪਾਲ ਸਿੰਘ, ਹਰਪ੍ਰੀਤ ਕੌਰ ਜਸਵਿੰਦਰ ਕੌਰ ਖੇੜੀ ਗਿੱਲਾਂ, ਪਰਵਿੰਦਰ ਕੌਰ, ਹਰਜੀਤ ਕੌਰ, ਸਵਰਨ ਸਿੰਘ ਸ਼ਾਹਪੁਰ ਸਮੇਤ ਸਕੂਲ ਇੰਚਾਰਜਾਂ ਵੱਲੋਂ ਜਿਲ੍ਹਾ ਟ੍ਰੈਫ਼ਿਕ ਪੁਲਸ ਦਾ ਧੰਨਵਾਦ ਕਰਦਿਆਂ ਟੀਮ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ।
ਟਰੈਫਿਕ ਟੀਮ ਨੂੰ ਸਨਮਾਨਿਤ ਕਰਦੇ ਹੋਏ ਸਕੂਲਾਂ ਦੇ ਅਧਿਆਪਕ।


   
  
  ਮਨੋਰੰਜਨ


  LATEST UPDATES











  Advertisements