View Details << Back

ਆਂਗਣਵਾੜੀ ਵਰਕਰਾਂ ਨੇ ਰੋਸ ਦਿਵਸ ਵਜੋਂ ਮਨਾਇਆ ਅਧਿਆਪਕ ਦਿਵਸ
ਕੇਦਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

ਭਵਾਨੀਗੜ,5 ਸਤੰਬਰ (ਗੁਰਵਿੰਦਰ ਸਿੰਘ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਅੱਜ ਆਂਗਣਵਾੜੀ ਵਰਕਰਾਂ ਵੱਲੋਂ ਬਲਾਕ ਭਵਾਨੀਗੜ ਵਿੱਚ ਪ੍ਧਾਨ ਛੱਤਰਪਾਲ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਰੋਸ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਆਂਗਣਵਾੜੀ ਵਰਕਰਾਂ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਆਂਗਣਵਾੜੀ ਸੈੰਟਰਾਂ ਵਿੱਚ ਚਲਾਉਣ ਦੀ ਮੰਗ ਨੂੰ ਲੈ ਕੇ ਬੀਈਓ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਭੇਜੇ ਗਏ। ਇਸ ਮੌਕੇ ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਧਾਨ ਛੱਤਰਪਾਲ ਕੌਰ ਨੇ ਕਿਹਾ ਕਿ 0 ਤੋਂ 6 ਸਾਲ ਦੇ ਬੱਚਿਆਂ ਦੇ ਚਹੁ ਪੱਖੀ ਵਿਕਾਸ ਦੀ ਜ਼ਿੰਮੇਵਾਰੀ ਆਂਗਣਵਾੜੀ ਕੇਂਦਰਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੰਗਠਿਤ ਬਾਲ ਵਿਕਾਸ ਸੇਵਾਵਾਂ ਵਿੱਚ 6 ਸੇਵਾਵਾਂ ਦੇ ਰੂਪ ਵਿੱਚ ਤੈਅ ਕੀਤੀਆਂ ਗਈਆਂ ਹਨ ਇਨ੍ਹਾਂ ਸੇਵਾਵਾਂ ਨੂੰ ਸਰਕਾਰ ਦੀਆ ਨੀਤੀਆਂ ਕਾਰਨ ਇਹ ਸਕੀਮਾਂ ਆਪ ਕੁਪੋਸ਼ਿਤ ਹੋ ਕੇ ਰਹਿ ਗਈਆਂ ਹਨ ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਅਤੇ ਇਸ ਸਕੀਮ ਨਾਲ ਜੁੜੇ ਹੋਏ ਬੱਚਿਆਂ ਦੇ ਚਹੁੰਪੱਖੀ ਵਿਕਾਸ ਨੂੰ ਰੋਲ ਕੇ ਰੱਖ ਦਿੱਤਾ ਹੈ। ਯੂਨੀਅਨ ਮੰਗ ਕਰਦੀ ਹੈ ਕਿ ਆਂਗਨਵਾੜੀ ਵਰਕਰਾਂ ਨੂੰ ਦਿੱਤਾ ਜਾਣ ਵਾਲੇ ਵਾਧੂ ਕੰਮ ਬੰਦ ਕੀਤੇ ਜਾਣ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਆਂਗਨਵਾੜੀ ਸੈਂਟਰਾਂ ਵਿੱਚ ਹੀ ਚਲਾਈਆਂ ਜਾਣ ਨਾਲ ਹੀ ਵਰਕਰਾਂ, ਮਿੰਨੀ ਵਰਕਰਾਂ, ਹੈਲਪਰਾਂ ਦੇ ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ 'ਚੋਂ ਕੀਤੀ 40 ਪ੍ਰਤੀਸ਼ਤ ਕਟੌਤੀ ਤੁਰੰਤ ਵਾਪਸ ਲੈ ਕੇ ਬਣਦਾ ਮਾਨਭੱਤਾ ਬਕਾਏ ਸਮੇਤ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਇਸ ਮੌਕੇ ਜਰਨੈਲ ਕੌਰ, ਰਣਜੀਤ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਕੌਰ, ਜਸਵਿੰਦਰ ਕੌਰ, ਰਜਿੰਦਰ ਕੌਰ, ਹਰਜੀਤ ਕੌਰ ਆਦਿ ਆਂਗਣਵਾੜੀ ਵਰਕਰਾਂ ਹਾਜਰ ਸਨ।
ਮੰਗਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੀਆਂ ਆਂਗਨਵਾੜੀ ਵਰਕਰ।


   
  
  ਮਨੋਰੰਜਨ


  LATEST UPDATES











  Advertisements