View Details << Back

'ਘਰ ਘਰ ਰੋਜ਼ਗਾਰ' ਮੁਹਿੰਮ ਤਹਿਤ ਰੋਜ਼ਗਾਰ ਮੇਲਾ ਲਗਾਇਆ
ਬੇਰੁਜਗਾਰ ਨੌਜਵਾਨ ਰੋਜਗਾਰ ਮੇਲਿਆਂ ਦਾ ਵੱਧ ਤੋ ਵੱਧ ਲਾਭ ਲੈਣ - ਥੋਰੀ

ਭਵਾਨੀਗੜ 6 ਸਤੰਬਰ (ਗੁਰਵਿੰਦਰ ਸਿੰਘ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਘਰ ਘਰ ਰੋਜ਼ਗਾਰ' ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਦਫ਼ਤਰ ਸੰਗਰੂਰ ਵੱਲੋਂ ਸ਼ੁੱਕਰਵਾਰ ਇੱਥੇ ਆਨੰਦ ਪੈਲੇਸ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਉਨ੍ਹਾਂ ਵੱਲੋਂ ਰੋਜਗਾਰ ਲਈ ਚੁਣੇ ਗਏ ਲੜਕੇ ਲੜਕੀਆਂ ਨੂੰ ਨਿਯੁਕਤੀ ਪੱਤਰ ਵੀ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਅੰਕੁਰ ਮਹਿੰਦਰੂ ਅੈਸਡੀਅੈਮ ਭਵਾਨੀਗੜ, ਪ੍ਰਵੇਸ਼ ਗੋਇਲ ਬਲਾਕ ਵਿਕਾਸ ਪੰਚਾਇਤ ਅਫ਼ਸਰ ਭਵਾਨੀਗੜ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਮੌਕੇ ਸ੍ਰੀ ਥੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋੰ ਸ਼ੁਰੂ ਕੀਤੀ ਗਈ 'ਘਰ ਘਰ ਰੋਜਗਾਰ ਸਕੀਮ' ਨੂੰ ਅਮਲੀ ਜਾਮਾ ਪਹਿਨਾਉਦਿਆ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ, ਰੋਜ਼ਗਾਰ ਮੇਲੇ ਦੌਰਾਨ ਪੁੱਜੇ ਨੌਜਵਾਨਾਂ 'ਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ ਮੇਲਿਆਂ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਨਿਜੀ ਕੰਪਨੀਆਂ/ਉਦਯੋਗਪਤੀਆਂ ਵੱਲੋ ਸ਼ਿਰਕਤ ਕਰਕੇ ਬੇਰੋਜ਼ਗਾਰ ਨੌਜਵਾਨਾਂ ਦੀ ਯੋਗਤਾ ਅਨੁਸਾਰ ਚੋਣ ਕਰਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਦੇ ਚੈਅਰਮੈਨ ਵਰਿੰਦਰ ਪੰਨਵਾਂ, ਜਗਤਾਰ ਨਮਾਦਾ, ਵਿਪਨ ਕੁਮਾਰ ਸ਼ਰਮਾਂ ਜਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਰਣਜੀਤ ਤੂਰ, ਪ੍ਰਦੀਪ ਕੱਦ, ਬਿੱਟੂ ਤੂਰ, ਗੁਰਪ੍ਰੀਤ ਕੰਧੋਲਾ ,ਗਿਨੀ ਕੱਦ , ਬਲਵਿੰਦਰ ਸਿੰਘ , ਕੁਲਵਿੰਦਰ ਮਾਝਾ ਆਦਿ ਵੀ ਹਾਜ਼ਰ ਸਨ।
ਭਵਾਨੀਗੜ ਵਿਖੇ ਰੋਜ਼ਗਾਰ ਮੇਲੇ ਦੌਰਾਨ ਨਿਯੁਕਤੀ ਪੱਤਰ ਦਿੰਦੇ ਹੋਏ ਡਿਪਟੀ ਕਮਿਸ਼ਨਰ।


   
  
  ਮਨੋਰੰਜਨ


  LATEST UPDATES











  Advertisements