View Details << Back

ਰੋਜ਼ਗਾਰ ਮੇਲੇ ਦੌਰਾਨ ਟੈੱਟ ਪਾਸ ਨੌਜਵਾਨਾਂ ਸਰਕਾਰ ਖਿਲਾਫ ਕੀਤੀ ਨਾਰੇਬਾਜੀ
ਅੰਗਹੀਣ ਅਤੇ ਸੁਤੰਤਰ ਸੈਨਾਨੀਆਂ ਕੋਟੇ ਦੀਆਂ 161 ਪੋਸਟਾਂ ਭਰਨ ਦੀ ਕੀਤੀ ਮੰਗ

ਭਵਾਨੀਗੜ, 6 ਸਤੰਬਰ (ਗੁਰਵਿੰਦਰ ਸਿੰਘ) ਬੇਰੁਜ਼ਗਾਰ ਟੈੱਟ ਪਾਸ ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂਆਂ ਨੇ ਅੱਜ ਭਵਾਨੀਗੜ ਵਿਖੇ ਪੰਜਾਬ ਸਰਕਾਰ ਵੱਲੋਂ ਲ਼ਗਾਏ ਰੋਜ਼ਗਾਰ ਮੇਲੇ ਮੌਕੇ ਅਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਧਾਨ ਸੰਦੀਪ ਸਾਮਾ ਫਿਰੌਜਪੁਰ ਤੋਂ ਇਲਾਵਾ ਪਿਰਥੀ ਅਬੋਹਰ, ਪਰਵਿੰਦਰ ਸੰਗਰੂਰ, ਰੀਤੂ ਬਾਲਾ ਫਿਰੌਜਪੁਰ ਆਦਿ ਨੇ ਕਿਹਾ ਕਿ 161 ਈਟੀਟੀ ਬਾਰਵੀਂ ਟੈੱਟ ਪਾਸ ਅਧਿਆਪਕਾਂ ਨੂੰ ਮਾਨਯੋਗ ਹਾਈਕੋਰਟ ਵੱਲੋਂ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਸਮੇਂ ਨਾਦਰਸ਼ਾਹੀ ਫਰਮਾਨ ਜਾਰੀ ਕਰਦਿਆਂ ਬੀ.ਏ ਪਾਸ ਦੀ ਸ਼ਰਤ ਲਾਗੂ ਕਰਕੇ ਸਾਨੂੰ ਬੇਰੁਜ਼ਗਾਰੀ ਦੀ ਦਲਦਲ ਵਿੱਚ ਸੁੱਟਿਆ ਗਿਆ ਹੈ। ਅਧਿਆਪਕਾਂ ਨੇ ਕਿਹਾ ਕਿ ਦੂਜੇ ਸੂਬਾ ਸਰਕਾਰ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਗੁੰਮਰਾਹ ਕਰਨ 'ਤੇ ਲੱਗੀ ਹੋਈ ਹੈ। ਅਾਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਸ਼ੌਸ਼ਣ ਕਰਨ ਲੱਗੀ ਹੈ ਕਿਉਂਕਿ ਰੁਜਗਾਰ ਮੇਲਿਆਂ ਵਿੱਚ ਨਿੱਜੀ ਕੰਪਨੀਆਂ ਨੂੰ ਸੱਦ ਕੇ ਬੇਰੁਜ਼ਗਾਰਾਂ ਨੂੰ ਬਹੁਤ ਘੱਟ ਤਨਖਾਹਾਂ 'ਤੇ ਵੱਧ ਸਮਾਂ ਕੰਮ ਕਰਨ ਲਈ ਕੰਪਨੀਆਂ ਦੇ ਪੱਲੇ ਪਾ ਦਿੱਤਾ ਜਾਂਦਾ ਹੈ।ਇਸ ਮੌਕੇ ਮੌਜੂਦ ਕੁਝ ਨੌਜਵਾਨਾਂ ਕਿਹਾ ਕੇ ਉਹ ਇਥੇ ਰੁਜਗਾਰ ਲੈਣ ਆਏ ਸਨ ਪਰ ਇਥੇ ਨੌਜਵਾਨਾਂ ਲਈ ਕੋਈ ਨੌਕਰੀ ਨਹੀਂ ਹੈ ਓਹਨਾ ਕਿਹਾ ਕੇ ਓਹਨਾ ਨੂੰ ਸਰਕਾਰ ਬੇਵਕੂਫ ਬਣਾ ਰਹੀ ਹੈ ਅਤੇ ਏਜੇਂਟ ਬਣਾਉਣ ਲਈ ਕਿਹਾ ਜਾ ਰਿਹਾ ਹੈ ਓਹਨਾ ਦਸਿਆ ਕੇ ਐਲੋਵੀਰਾ ਵੇਚਣ ਯਾ ਐਲ ਆਈ ਸੀ ਦੇ ਏਜੇਂਟ ਬਣਾਏ ਜਾ ਰਹੇ ਹਨ ਓਹਨਾ ਇਸ ਰੁਜਗਾਰ ਮੇਲੇ ਨੂੰ ਸਰਕਾਰ ਦਾ ਅਸਫਲ ਕਾਰਜ ਦਸਿਆ ਇਸ ਮੌਕੇ ਯੂਨੀਅਨ ਆਗੂ ਪ੍ਰਵੀਨ ਕੁਮਾਰ, ਵਿਜੈ ਅਬੋਹਰ, ਸੰਦੀਪ ਕੁਮਾਰ, ਸ਼ੰਕਰ ਮਾਨਸਾ, ਨਰਿੰਦਰਪਾਲ ਕੌਰ, ਚਰਨਜੀਤ ਕੌਰ ਸਮਾਣਾ, ਫਿਰੌਜ ਮੁਕਤਸਰ, ਪ੍ਰਿਥਵੀ ਵਰਮਾ ਅਬੋਹਰ ਸਮੇਤ ਹੋਰ ਅਧਿਆਪਕ ਮੌਜੂਦ ਸਨ।
ਰੋਜ਼ਗਾਰ ਮੇਲੇ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ।


   
  
  ਮਨੋਰੰਜਨ


  LATEST UPDATES











  Advertisements