View Details << Back

ਹੈਰੀਟੇਜ ਪਬਲਿਕ ਸਕੂਲ ਵਿੱਚ 'ਅਧਿਆਪਕ ਦਿਵਸ' ਮਨਾਇਆ
ਬੱਚਿਆਂ ਨੇ ਅਧਿਆਪਕਾਂ ਨੂੰ ਦਿਤੇ ਵਧਾਈ ਸੰਦੇਸ਼

ਭਵਾਨੀਗੜ, 6 ਸਤੰਬਰ (ਗੁਰਵਿੰਦਰ ਸਿੰਘ)
ਹੈਰੀਟੇਜ ਪਬਲਿਕ ਸਕੂਲ ਵਿੱਚ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਮੌਕੇ 'ਅਧਿਆਪਕ ਦਿਵਸ' ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਬੱਚਿਆਂ ਨੇ ਅਪਣੇ ਕਲਾਸ ਰੂਮ ਨੂੰ ਸਜਾਇਆ ਤੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦੇ ਕਾਰਡ ਦਿੰਦੇ ਹੋਏ ਉਹਨਾਂ ਪ੍ਰਤੀ ਆਪਣਾ ਆਦਰ ਸਤਕਾਰ ਪ੍ਰਗਟ ਕੀਤਾ। ਇਸ ਤੋਂ ਇਲਾਵਾ ਬੱਚਿਆਂ ਨੇ ਜਮਾਤ ਵਿੱਚ ਗੀਤ, ਚੁਟਕਲੇ ਅਤੇ ਕਵਿਤਾ ਸੁਣਾ ਕੇ ਇਸ ਦਿਨ ਦਾ ਅਨੰਦ ਲਿਆ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਪ੍ਰਿੰਸੀਪਲ ਮੀਨੂ ਸੂਦ ਦੀ ਰਹਿਨੁਮਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਦਾ ਅਾਯੋਜਨ ਵੀ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਨੇ ਲੋਕ ਗੀਤਾਂ 'ਤੇ ਨੱਚ ਟੱਪ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਪ੍ਰਿੰਸੀਪਲ ਸੂਦ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹਨ ਬੱਚਿਆਂ ਨੂੰ ਆਪਣੇ ਗਿਆਨ ਅਤੇ ਅਨੁਭਵ ਨਾਲ ਕੰਮ ਦੇ ਪ੍ਰਤੀ ਲਗਨ ਅਤੇ ਸਮਰਪਣ ਦੀ ਭਾਵਨਾ ਤੇ ਕਰਤੱਵਾਂ ਦੀ ਪਾਲਣਾ ਕਰਨਾ ਸਿਖਾਉਣਾ ਇੱਕ ਆਦਰਸ਼ ਅਧਿਆਪਕ ਦੀ ਪਹਿਚਾਣ ਹੈ। ਪ੍ਰੋਗਰਾਮ ਦੇ ਅਖਿਰ ਵਿੱਚ ਸਕੂਲ ਦੇ ਪ੍ਰਬੰਧਕ ਅਨਿਲ ਮਿੱਤਲ ਤੇ ਆਸ਼ਿਮਾ ਮਿੱਤਲ ਨੇ ਅਧਿਆਪਕਾਂ ਨੂੰ ਦੱਸਿਆ ਕਿ ਆਉਂਣ ਵਾਲੇ ਸਮੇਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ ਦੀਆਂ ਜਮਾਤਾਂ ਨੂੰ ਸਮਾਰਟ ਤੇ ਵਾਤਾਵਰਨ ਅਨੁਕੂਲ ਬਣਾਇਆ ਜਾਵੇਗਾ। ਉਹਨਾਂ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ।


   
  
  ਮਨੋਰੰਜਨ


  LATEST UPDATES











  Advertisements