View Details << Back

ਪੰਜਾਬ ਯੂਨੀਵਰਸਿਟੀ ਚ ਐੱਸਓਆਈ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ
ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ ਵਿਖੇ ਐੱਸਓਆਈ ਆਗੂਆਂ ਵੱਲੋਂ ਲੱਡੂ ਵੰਡੇ

ਭਵਾਨੀਗੜ੍ 10 ਸਤੰਬਰ {ਗੁਰਵਿੰਦਰ ਸਿੰਘ}ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਐੱਸਓਆਈ ਉਮੀਦਵਾਰ ਚੇਤਨ ਚੌਧਰੀ ਦੇ ਪ੍ਧਾਨ ਬਣਨ ਤੇ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਐੱਸਓਆਈ ਆਗੂਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਪ੍ਰਤਾਪ ਸਿੰਘ ਬਖੋਪੀਰ ਮੀਤ ਪ੍ਰਧਾਨ ਮਾਲਵਾ ਜ਼ੋਨ 2 ਨੇ ਦੱਸਿਆ ਕਿ ਐੱਸਓਆਈ ਵਿਦਿਆਰਥੀਆਂ ਨਾਲ ਹਰ ਸਮੇਂ ਚਟਾਨ ਵਾਂਗ ਖੜ੍ਹਦੀ ਹੈ ਇਸ ਲਈ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਐਸਓਆਈ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸਓਆਈ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਅਤੇ ਮਾਲਵਾ ਜ਼ੋਨ ਟੂ ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਵਿੱਚ ਐਸਓਆਈ ਤਰੱਕੀਆਂ ਦੇ ਰਾਹ ਤੇ ਚੱਲ ਰਹੀ ਹੈ। ਇਸ ਮੌਕੇ ਅੰਮ੍ਰਿਤ ਧਨੋਆ ਜੌਲੀਆਂ ਬਲਾਕ ਪ੍ਰਧਾਨ, ਜਤਿੰਦਰ ਭਵਾਨੀਗੜ੍ਹ, ਲਵਪ੍ਰੀਤ ਮਾਝੀ, ਜਗਤਾਰ ਬੱਖੋਪੀਰ, ਧਰਮਿੰਦਰ ਬਖੋਪੀਰ, ਗੁਰਦੀਪ ਘਨੁੜਕੀ ਸਮੇਤ ਐੱਸਓਆਈ ਆਗੂ ਮੌਜੂਦ ਸਨ।
ਐਸਓਆਈ ਪ੍ਰਧਾਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਲੱਡੂ ਵੰਡਦੇ ਹੋਏ ਐੱਸਓਆਈ ਆਗੂ।


   
  
  ਮਨੋਰੰਜਨ


  LATEST UPDATES











  Advertisements