View Details << Back

ਲੜਾਈ ਹੁਣ ਸੜਕਾਂ ਤੇ ''ਲੋਕ ਇਨਸਾਫ਼ ਪਾਰਟੀ ਨੇ ਫੂਕਿਆ ਕੈਪਟਨ ਅਮਰਿੰਦਰ ਦਾ ਪੁਤਲਾ
ਅਣਗਹਿਲੀ ਵਰਤਣ ਵਾਲੇ ਅਫ਼ਸਰਾਂ ਤੇ ਹੋਵੇ ਪਰਚਾ ਦਰਜ : ਮਾਨ

ਸੰਗਰੂਰ 10 ਸਤੰਬਰ (ਗੁਰਵਿੰਦਰ ਸਿੰਘ)ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਅਤੇ ਲੋਕ ਇਨਸਾਫ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪਾਰਟੀ ਦੇ ਕੌਮੀ ਯੂਥ ਪ੍ਰਧਾਨ ਮਾਨ ਨੇ ਕਿਹਾ ਕਿ ਬਟਾਲਾ ਵਿਖੇ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਦੇ ਪੀੜਤਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਲੋਕ ਇਨਸ਼ਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਮੁੱਖ ਮੰਤਰੀ ਕੈਪਟਨ ਵੱਲੋਂ ਪਰਚਾ ਦਰਜ ਕਰਵਾਉਣਾ ਬਹੁਤ ਹੀ ਸ਼ਰਮਸਾਰ ਹੈ। ਉਨ੍ਹਾਂ ਕਿਹਾ ਕਿ ਬਟਾਲਾ ਪਟਾਕਾ ਫ਼ੈਕਟਰੀ ਵਿੱਚ ਹੋਏ ਵੱਡੇ ਹਾਦਸੇ ਦੀ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਹਾਦਸੇ ਦੇ ਜ਼ਿੰਮੇਵਾਰ ਅਧਿਕਾਰੀਆਂ ਤੇ ਮਾਮਲਾ ਦਰਜ ਕਰਵਾਉਣ ਦੀ ਬਜਾਏ ਲੋਕਾਂ ਦੇ ਹੱਕ ਲਈ ਖੜ੍ਨ ਵਾਲੇ ਵਿਧਾਇਕ ਤੇ ਪਰਚਾ ਦਰਜ ਕਰਵਾ ਰਹੇ ਹਨ ਜੋ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਸਿਟੀ ਸੈਂਟਰ ਘੁਟਾਲੇ ਦੇ ਕੇਸ ਦੀ ਪੈਰਵੀ ਕਰ ਰਹੇ ਹਨ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਨੇ ਬਦਲਾਖ਼ੋਰੀ ਦੀ ਰਣਨੀਤੀ ਕਰਕੇ ਵੱਡੀ ਸਾਜਿਸ਼ ਕੀਤੀ ਹੈ। ਇਸ ਮੌਕੇ ਲਿਪ ਦੇ ਸੂਬਾ ਜਨਰਲ ਸਕੱਤਰ ਗੱਜਣਮਾਜਰਾ ਨੇ ਕਿਹਾ ਕਿ ਬਟਾਲਾ ਵਿਖੇ ਹੋਏ ਵੱਡੇ ਹਾਦਸੇ ਵਿੱਚ ਪ੍ਸ਼ਾਸਨ ਦੀ ਗਲਤੀ ਨੂੰ ਲੁਕਾਉਣ ਲਈ ਪੰਜਾਬ ਸਰਕਾਰ ਨੇ ਇਹ ਪਰਚਾ ਦਰਜ ਕੀਤਾ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬੈਂਸ ਦਾ ਪਰਚਾ ਰੱਦ ਕਰਕੇ ਬਟਾਲਾ ਪਟਾਕਾ ਫੈਕਟਰੀ ਦੇ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਅਮਰਿੰਦਰ ਸਿੰਘ ਚੌਂਦਾ ਜ਼ਿਲ੍ਹਾ ਪ੍ਧਾਨ ਯੂਥ ਵਿੰਗ, ਗੁਰਸੇਵਕ ਸਿੰਘ ਗੁਆਰਾ ਜ਼ਿਲ੍ਹਾ ਪ੍ਧਾਨ, ਜਸਵਿੰਦਰ ਸਿੰਘ ਰਿਖੀ ਪ੍ਧਾਨ ਮਾਲਵਾ ਜ਼ੋਨ 2, ਨਿਰਭੈ ਸਿੰਘ ਨਾਰੀਕੇ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਨੰਗਲ, ਕਮਲਵੀਰ ਸਰਕਲ ਪ੍ਧਾਨ, ਵਿੱਕੀ ਸ਼ਰਮਾ, ਕਰਮਜੀਤ ਸਿੰਘ ਸਰਕਲ ਪ੍ਧਾਨ, ਜਰਨੈਲ ਸਿੰਘ ਲਸੋਈ, ਗੁਰਤੇਜ ਸਿੰਘ ਕੁੱਪ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements