View Details << Back

ਬੈਂਸ ਤੇ ਪਰਚਾ ਕਰਨਾ ਮੰਦਭਾਗਾ
ਸਰਕਾਰ ਆਪਣੀ ਨਾਕਾਮੀ ਛੁਪਾਉਣ ਦੀ ਕਰ ਰਹੀ ਹੈ ਕੋਸ਼ਿਸ਼- ਬਾਜਵਾ

ਭਵਾਨੀਗੜ੍ 11 ਸਤੰਬਰ {ਗੁਰਵਿੰਦਰ ਸਿੰਘ}ਪਿਛਲੇ ਦਿਨੀਂ ਸਿਮਰਨਜੀਤ ਸਿੰਘ ਬੈਂਸ ਤੇ ਹੋਏ ਪਰਚੇ ਬਾਰੇ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਸੰਗਰੂਰ ਤੋਂ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਜਦੋਂ ਬਟਾਲਾ ਵਿਖੇ ਪਟਾਕਾ ਫੈਕਟਰੀ ਨੂੰ ਲਗੀ ਅੱਗ ਦੌਰਾਨ ਜਖਮੀਆਂ ਨੂੰ ਮਿਲਣ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਪਹੁੰਚੇ ਤਾਂ ਉਥੇ ਦੀ ਓਹਨਾ ਨੇ ਇਸ ਘਟਨਾ ਦੇ ਜਿੰਮੇਵਾਰ ਡੀ ਸੀ ਗੁਰਦਾਸਪੁਰ ਨਾਲ ਗੱਲ ਕੀਤੀ ਕਿ ਇਹ ਅੱਗ ਤੁਹਾਡੀ ਗਲਤੀ ਕਾਰਨ ਲਗੀ ਹੈ ਅਤੇ ਮਾਸੂਮਾਂ ਦੀ ਜਾਨ ਦੇ ਦੋਸ਼ੀ ਪ੍ਰਸ਼ਾਸ਼ਨਿਕ ਅਧਿਕਾਰੀ ਹਨ। ਤਾਂ ਡੀ ਸੀ ਅਤੇ ਬੈਂਸ ਦੌਰਾਨ ਹੋਈ ਗੱਲ ਬਾਤ ਤੂੰ ਤੂੰ ਮੈਂ ਮੈਂ ਤੱਕ ਪਹੁੰਚ ਗਈ। ਤੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਨਿੰਦਰ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਆਪ ਮੰਨਿਆ ਕਿ ਉਹਨਾਂ ਨੇ ਇਹ ਪਰਚਾ ਕਰਾਇਆ ਹੈ। ਬਾਜਵਾ ਨੇ ਮੁੱਖ ਮੰਤਰੀ ਸ਼ਾਬ ਨੂੰ ਉਹਨਾਂ ਦੀ ਹੀ ਸਰਕਾਰ ਵਿਚ ਐੱਮ ਐੱਲ ਏ ਅਤੇ ਓਹਨਾ ਦੇ ਮੰਤਰੀਆਂ ਵੱਲੋਂ ਸਰਕਾਰੀ ਮੁਲਾਜਮਾਂ ਨਾਲ ਕੀਤੀ ਬਤਮੀਜ਼ੀ ਨੂੰ ਯਾਦ ਕਰਾਉਂਦੇ ਹੋਏ ਕਿਹਾ ਕਿ ਜਦੋਂ ਤਾਂ ਫਾਜਿਲਕਾ ਤੋਂ ਐੱਮ ਐੱਲ ਏ ਦਵਿੰਦਰ ਘੁਬਾਇਆ ਓਥੇ ਦੀ ਇਸਤਰੀ ਐਸ ਐਚ ਓ ਨਾਲ ਫੋਨ ਤੇ ਗੱਲ ਕਰਦਾ ਕਹਿੰਦਾ ਹੈ ਕਿ ਤੂੰ ਐੱਸ ਐਚ ਓ ਲੱਗੀ ਆ ਕੋਈ ਰੱਬ ਨਹੀਂ ਅਤੇ ਜੇ ਤੂੰ ਇਸੇ ਤਰਾਂ ਮੇਰੇ ਬੰਦਿਆਂ ਨੂੰ ਤੰਗ ਕਰਨਾ ਤਾਂ ਆਪਣਾ ਜੁੱਲੀ ਬਿਸਤਰਾ ਸਾਂਭ ਲੈ । ਏਥੇ ਹੀ ਬਸ ਨਹੀਂ ਇਸੇ ਤਰਾਂ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਕ ਵਾਰ ਸਰਕਾਰੀ ਇਸਤਰੀ ਅਧਿਆਪਕ ਨਾਲ ਚਲਦੇ ਸਮਾਗਮ ਵਿੱਚ ਬੇ ਇੱਜਤੀ ਕਰਕੇ ਬਾਹਰ ਕੱਢਿਆ ਅਤੇ ਇਸੇ ਮੰਤਰੀ ਨੇ ਫੋਨ ਤੇ ਡੀ ਐੱਸ ਪੀ ਨੂੰ ਬੁਰਾ ਭਲਾ ਬੋਲਿਆ ਕਿਹਾ ਅਤੇ ਉਸਨੂੰ ਤਾੜਨਾ ਕੀਤੀ ਕਿ ਉਸਦੇ ਹਲਕੇ ਦੇ ਕੰਮਾਂ ਵਿੱਚ ਸੁਪਰੀਮ ਕੋਰਟ ਅਤੇ ਡੀ ਐੱਸ ਪੀ ਕਿਸੇ ਦੀ ਨਹੀਂ ਚਲੇਗੀ । ਏਥੇ ਹੀ ਬੱਸ ਨਹੀਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਦੋ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇੱਕ ਮਹਿਲਾ ਅਧਿਆਪਕ ਨੂੰ ਸਿਰਫ ਇਸ ਲਈ ਸਸਪੈਂਡ ਕਰਨ ਦੀ ਗੱਲ ਕਹੀ ਕਿਉਂ ਕੇ ਨੀਂਹ ਪੱਥਰ ਤੇ ਨਾਮ ਵਿੱਚ ਕੁਝ ਗਲਤੀ ਸੀ । ਇਸੇ ਤਹਿਤ ਹਰਪ੍ਰੀਤ ਸਿੰਘ ਬਾਜਵਾ ਨੇ ਪ੍ਰੈੱਸ ਦੇ ਜਰੀਏ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ ਕਿਹਾ ਕਿ ਕਾਨੂੰਨ ਸਾਰਿਆ ਲਈ ਬਰਾਬਰ ਹੈ। ਇਸ ਲਈ ਸਿਮਰਨਜੀਤ ਬੈਂਸ ਤੇ ਪਰਚਾ ਕਰਾਉਣਾ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਅਤੇ ਮੁੱਖ ਮੰਤਰੀ ਆਪਣੀ ਗਲਤੀ ਅਤੇ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹ ਬਾਜਵਾ ਨੇ ਸਖ਼ਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜਲਦੀ ਤੋਂ ਜਲਦੀ ਇਹ ਪਰਚਾ ਰੱਦ ਕੀਤਾ ਜਾਵੇ ਨਹੀਂ ਤਾਂ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਾਂਗਰਸ ਦੇ ਹਰ ਮੰਤਰੀ ਦਾ ਵਿਰੋਧ ਕਰਾਂਗੇ।

   
  
  ਮਨੋਰੰਜਨ


  LATEST UPDATES











  Advertisements