View Details << Back

ਜਿਲਾ ਪੱਧਰੀ ਖੇਡਾਂ ਚ ਹੈਰੀਟੇਜ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਦਰਸ਼ਨ
ਰਾਜ ਪੱਧਰੀ ਖੇਡਾਂ ਚ ਥਾਂ ਬਣਾਉਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਭਵਾਨੀਗੜ ੧੧ ਸਤੰਬਰ { ਗੁਰਵਿੰਦਰ ਸਿੰਘ } ਸਥਾਨਿਕ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀਆਂ ਵਲੋਂ ਪੜਾਈ ਤੇ ਹੋਰ ਖੇਤਰਾਂ ਵਿਚ ਜਿਥੇ ਨਿਤ ਦਿਨ ਮੱਲਾਂ ਮਾਰ ਕੇ ਸਕੂਲ ਦਾ ਨਾ ਰੋਸ਼ਨ ਕਰਦੇ ਹਨ ਓਥੇ ਹੀ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਦੇ ਹਨ ਤਾਜਾ ਮਿਲੀ ਖਬਰ ਅਨੁਸਾਰ ਸਕੂਲ ਦੇ ਖਿਡਾਰੀਆਂ ਵਲੋਂ ਜਿਲਾ ਪੱਧਰੀ ਖੇਡਾਂ ਚੋ ਬਾਜੀ ਮਾਰਦਿਆਂ ਸੂਬਾ ਪੱਧਰੀ ਗੇਮਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ । ਪੜਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਵਲ ਰਹਿਣ ਵਾਲੇ ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ-ਪੱਧਰੀ ਖੇਡਾਂ ਦੇ ਵੱਖ ਵੱਖ ਤੈਰਾਕੀ ਮੁਕਾਬਲਿਆਂ ਗਰੁੱਪ 11, 17, 19 (ਲੜਕੇ) ਅਤੇ ਗਰੁੱਪ 14, 17 (ਲੜਕੀਆਂ) ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਵਰਿੰਦਰ ਸਿੰਘ, ਅਮਨ ਸਿੰਘ, ਉਮੇਸ਼ ਕਾਂਸਲ, ਕਨਵਰ ਚਹਿਲ, ਪਰਮਿੰਦਰ ਸਿੰਘ, ਮਨਦੀਪ ਕੌਰ, ਜਸਲੀਨ ਕੌਰ, ਨਵਦੀਪ ਕੌਰ, ਸਿਮਰਪ੍ਰੀਤ ਕੌਰ, ਸਿਮਰਤ ਕੌਰ ਨੇ ਆਪਣੇ ਖੇਡ-ਕਲਾ ਦੇ ਜੌਹਰ ਦਿਖਾ ਕੇ ਰਾਜ-ਪੱੱਧਰੀ ਖੇਡਾਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ।ਇਹਨਾਂ ਤਂ ਇਲਾਵਾ ਮਾਨਵ ਪਾਹਵਾ, ਨਵਨੂਰ ਸਿੰਘ, ਹੈਵਨਜੀਤ ਸਿੰਘ, ਸਹਿਜਪ੍ਰੀਤ ਸਿੰਘ, ਗੁਰਸੇਵ ਸਿੰਘ ਨੇ ਆਪਣੇ ਸ਼ਾਨਦਾਰ ਪ੍ਦਰਸ਼ਨ ਨਾਲ ਤੀਜਾ ਸਥਾਨ ਹਾਸਲ ਕੀਤਾ।ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਖੇਡ ਕੋਚ ਆਨੰਦ ਕੁਮਾਰ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਸ਼ੰਸਾ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀ ਮਤੀ ਆਸ਼ਿਮਾ ਮਿੱਤਲ ਜੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ।
ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਨਾਲ ਜੇਤੂ ਵਿਦਿਆਰਥੀ


   
  
  ਮਨੋਰੰਜਨ


  LATEST UPDATES











  Advertisements